ਲੁਧਿਆਨਾ: ਮਨਦੀਪ ਸਿੰਘ ਸਿੱਧੂ IPS ਕਮਿਸ਼ਨਰ ਪੁਲਿਸ ਲੁਧਿਆਣਾ ਜੀ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਜਾਰੀ ਕੀਤੇ ਸਖਤ ਦਿਸ਼ਾ ਨਿਰਦੇਸ਼ਾ ਤਹਿਤ ਸ਼੍ਰੀ ਜਸਕਿਰਨ ਸਿੰਘ ਤੇਜਾ PPS ਡਿਪਟੀ ਕਮਿਸ਼ਨਰ ਪੁਲਿਸ ਦਿਹਾਤੀ ਲੁਧਿਆਣਾ, ਸ਼੍ਰੀ ਤੁਸ਼ਾਰ ਗੁਪਤਾ, IPS ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-4 ਲੁਧਿਆਣਾ, ਸ਼੍ਰੀ ਗੁਰਦੇਵ ਸਿੰਘ PPS ਸਹਾਇਕ ਕਮਿਸ਼ਨਰ ਪੁਲਿਸ ਪੂਰਬੀ ਲੁਧਿਆਣਾ ਜੀ ਦੀ ਯੋਗ ਅਗਵਾਈ ਹੇਠ SI ਜਗਦੀਪ ਸਿੰਘ ਗਿੱਲ ਮੁੱਖ ਅਫਸਰ ਥਾਣਾ ਮੇਹਰਬਾਨ ਲੁਧਿਆਣਾ ਦੀ ਨਿਗਰਾਨੀ ਹੇਠ ਮੁੱਕਦਮਾ ਨੰਬਰ 152 ਮਿਤੀ 29-10-2023 ਅ/ਧ 21-B.61.85 NDPS ACT ਥਾਣਾ ਮੇਹਰਬਾਨ ਲੁਧਿਆਣਾ ਦੇ ਦੋਸ਼ੀ ਰਾਜੀਵ ਯਾਦਵ ਉਰਫ ਰਾਜਵੀਰ ਪੁੱਤਰ ਅਸ਼ੋਕ ਯਾਦਵ ਵਾਸੀ ਗਲੀ ਨੰਬਰ 2 ਬੈਂਕ ਕਲੋਨੀ ਨੇੜੇ ਲਾਲ ਕੋਠੀ ਵੱਡੀ ਹੈਬੋਵਾਲ ਲੁਧਿਆਣਾ ਨੂੰ ਖਾਲੀ ਪਈਆ ਬੇਅਬਾਦ ਕਲੋਨੀ ਪਿੰਡ ਕੱਕਾ ਰੋੜ ਤੋ ਗ੍ਰਿਫਤਾਰ ਕਰਕੇ ਇਸ ਪਾਸੋਂ 260 ਗ੍ਰਾਮ ਹੈਰੋਇੰਨ ਬਰਾਮਦ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।ਦੋਸ਼ੀ ਉਕਤ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 03 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।ਦੋਸ਼ੀ ਪਾਸੋ ਪੁੱਛਗਿੱਛ ਜਾਰੀ ਹੈ, ਜਿਸ ਪਾਸੋਂ ਹੋਰ ਖੁਲਾਸੇ ਕੀਤੇ ਜਾਣ ਦੀਆਂ ਸੰਭਾਵਨਾਵਾਂ ਹਨ।
ਗ੍ਰਿਫਤਾਰ ਦੋਸ਼ੀ:-
1) ਰਾਜੀਵ ਯਾਦਵ ਉਰਫ ਰਾਜਵੀਰ ਪੁੱਤਰ ਅਸ਼ੋਕ ਯਾਦਵ ਵਾਸੀ ਗਲੀ ਨੰਬਰ 2 ਬੈਂਕ ਕਲੋਨੀ ਨੇੜੇ ਲਾਲ ਕੋਠੀ ਵੱਡੀ ਹੈਬੋਵਾਲ ਲੁਧਿਆਣਾ
ਰਿਕਵਰੀ:-
1) 260 ਗ੍ਰਾਮ ਹੈਰੋਇਨ
2) ਕੁੱਲ 61640/- ਰੁਪਏ ਭਾਰਤੀ ਕਰੰਸੀ ਡਰੰਗ ਮਨੀ
3) 2 ਪੈਕਟ ਛੋਟੀਆਂ ਮੋਮੀ ਜਿਪ ਲਿਫਾਫੀਆ
4) ਯੂਪੀਟਰ ਸਕੂਟਰ ਨੰਬਰੀ ਪੀ.ਬੀ 10 ਐਫ 0684 ਰੰਗ ਚਿੱਟਾ
