ਜਲੰਧਰ: ਮੁਖਵਿੰਦਰ ਸਿੰਘ ਭੁੱਲਰ,ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ ਅਤੇ ਧੋਖਾਧੜੀ ਕਰਨ ਵਾਲਿਆ ਖਿਲਾਫ ਚਲਾਈ ਗਈ ਵਿਸ਼ੇਸ ਮੁਹਿਮ ਤਹਿਤ ਜਸਰੂਪ ਕੌਰ ਆਈ.ਪੀ.ਐਸ, ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ), ਜਲੰਧਰ ਦਿਹਾਤੀ ਅਤੇ ਪਲਵਿੰਦਰ ਸਿੰਘ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਸਬ: ਇੰਸਪੈਕਟਰ ਬਲਬੀਰ ਸਿੰਘ ਮੁੱਖ ਅਫਸਰ ਥਾਣਾ ਲਾਂਬੜਾ ਦੀ ਪੁਲਿਸ ਟੀਮ ਵੱਲੋਂ ਧੌਖਾਧੜੀ ਦੇ ਮਾਮਲੇ ਵਿੱਚ 01 ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਪਲਵਿੰਦਰ ਸਿੰਘ, ਪੀ.ਪੀ.ਐਸ, ਉਂਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਇੱਕ ਦਰਖਾਸਤ ਨੰਬਰੀ 1090 ਪੀ.ਜੀ.ਡੀ ਮਿਤੀ 12.07.2023 ਵੱਲੋਂ ਨੀਟਾ ਪੁੱਤਰ ਜੀਤ ਰਾਮ ਵਾਸੀ ਪਿੰਡ ਰਾਮਪੁਰ ਲੱਲੀਆ ਥਾਣਾ ਲਾਂਬੜਾ ਜਿਲ੍ਹਾ ਜਲੰਧਰ ਬਰਖਿਲਾਫ ਲਵ ਕੁਮਾਰ ਪੁੱਤਰ ਦੇਸਰਾਜ ਵਾਸੀ ਪਿੰਡ ਹੁਸੈਨਪੁਰ ਥਾਣਾ ਲਾਂਬੜਾ ਜਿਲ੍ਹਾ ਜਲੰਧਰ ਬਾਬਤ ਲਵ ਕੁਮਾਰ ਵੱਲੋ ਦਰਖਾਸਤ ਕਰਤਾ ਨਾਲ 1 ਲੱਖ 97 ਹਜਾਰ ਦੀ ਠੱਗੀ ਮਾਰਨ ਸਬੰਧੀ ਮੋਸੂਲ਼ ਥਾਣਾ ਹੋਈ ਸੀ। ਜਿਸਦੀ ਪੜਤਾਲ ਉਪਰੰਤ ਡੀ.ਏ ਲੀਗਲ ਸਾਹਿਬ ਤੋਂ ਰਾਏ ਹਾਸਿਲ ਕਰਕੇ ਲਵ ਕੁਮਾਰ ਖਿਲਾਫ ਮੁਕੱਦਮਾ ਨੰ 08 ਮਿਤੀ 14.02.2024 ਅ/ਧ-406,420 IPC ਥਾਣਾ ਲਾਂਬੜਾ ਦਰਜ ਰਜਿਸਟਰ ਕੀਤਾ। ਦੌਰਾਨੇ ਤਫਤੀਸ਼ ਏ.ਐਸ.ਆਈ ਨਰੰਜਣ ਸਿੰਘ ਵੱਲੋਂ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਲਵ ਕੁਮਾਰ ਉਕਤ ਨੂੰ ਮਿਤੀ 18.02.2024 ਨੂੰ ਉਕਤ ਮੁਕੱਦਮੇ ਵਿੱਚ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਲਵ ਕੁਮਾਰ ਉਕਤ ਪੇਸ਼ਾਵਰ ਮੁਜਰਿਮ ਹੈ ਜਿਸਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਪਹਿਲਾਂ ਹੀ 16 ਮੁਕੱਦਮੇ ਦਰਜ ਹਨ ਜਿਸ ਵਿੱਚੋਂ (ਧੋਖਾਧੜੀ ਦੇ 04, ਲੜਾਈ ਝਗੜੇ ਦੇ 08, ਲੁੱਟ/ਖੋਹ ਅਤੇ ਚੋਰੀ ਦੇ 03 ਅਤੇ ਅਗਵਾ ਕਰਨ ਸਬੰਧੀ 01) ਮੁਕੱਦਮੇ ਦਰਜ ਰਜਿਸਟਰ ਹਨ। ਜੋ ਲੋਕਾਂ ਨੂੰ ਧੋਖਾ ਦੇ ਕੇ ਉਹਨਾਂ ਨਾਲ ਠੱਗੀ ਮਾਰਨ ਦਾ ਆਦੀ ਹੈ । ਦੋਸ਼ੀ ਪਾਸੋ ਡੁੰਘਾਈ ਨਾਲ ਪੁਛਗਿਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
