ਬਲਾਚੌਰ, 20ਫਰਵਰੀ-(ਸਮਰਦੀਪ ਸਿੰਘ ) ਪੰਜਾਬ ਸਰਕਾਰ ਵੱਲੋਂ ਨਸ਼ੇ ਨੂੰ ਜੜ ਤੋਂ ਖਤਮ ਕਰਨ ਲਈ ਵਿੰਡੀ ਮੁਹਿੰਮ ਤਹਿਤ ਐਸਐਸਪੀ ਸ਼ਹੀਦ ਭਗਤ ਸਿੰਘ ਨਗਰ ਡਾ.ਮਹਿਤਾਬ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਸਪੀ ਪੀਬੀਆਈ ਇਕਬਾਲ ਸਿੰਘ ਅਤੇ ਡੀਐਸਪੀ ਬਲਾਚੌਰ ਸ਼ਾਮ ਸੁੰਦਰ ਸ਼ਰਮਾ ਦੀ ਅਗਵਾਈ ਵਿੱਚ ਕਸਬਾ ਕਾਠਗੜ੍ਹ, ਪਿੰਡ ਪਨਿਆਲੀ ਅਤੇ ਮਾਜਰਾ ਜੱਟਾਂ ਵਿੱਚ ਆਪਰੇਸ਼ਨ ਕੈਸ਼ੋ ਅਧੀਨ ਸਰਚ ਅਭਿਆਨ ਚਲਾਇਆ ਗਿਆ। ਇਸ ਮੌਕੇ ਡੀਐਸਪੀ ਬਲਾਚੌਰ ਸ਼ਾਮ ਸੁੰਦਰ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਸਬ ਡਿਵੀਜ਼ਨ ਬਲਾਚੌਰ ਵਿੱਚ ਪੈਂਦੇ ਵੱਖ ਵੱਖ ਥਾਣਿਆਂ ਦੇ ਮੁਖੀਆਂ ਅਤੇ ਭਾਰੀ ਪੁਲਿਸ ਫੋਰਸ ਨਾਲ ਇਹਨਾਂ ਪਿੰਡਾਂ ਵਿੱਚ ਸ਼ੱਕੀ ਵਿਅਕਤੀਆਂ ਦੇ ਘਰਾਂ ਦੀ ਬਰੀਕੀ ਨਾਲ ਚੈਕਿੰਗ ਕੀਤੀ ਗਈ ਅਤੇ ਆਉਣ ਜਾਣ ਵਾਲੇ ਸ਼ੱਕੀ ਵਹੀਕਲਾਂ ਦੀ ਵੀ ਚੈਕਿੰਗ ਕੀਤੀ ਗਈ। ਇਸ ਮੌਕੇ ਉਹਨਾਂ ਦੇ ਨਾਲ ਸਿਟੀ ਥਾਣਾ ਬਲਾਚੌਰ ਦੇ ਐਸਐਚਓ ਪਵਿੱਤਰ ਸਿੰਘ, ਥਾਣਾ ਕਾਠਗੜ੍ਹ ਦੇ ਐਸਐਚਓ ਹੇਮੰਤ ਮਲਹੋਤਰਾ, ਚੌਂਕੀ ਆਂਸਰੋਂ ਦੇ ਇੰਚਾਰਜ ਏਐਸਆਈ ਪਰਮਜੀਤ ਸਿੰਘ ਰੌੜੀ, ਐਸਆਈ ਪੂਰਨ ਸਿੰਘ, ਏਐਸਆਈ ਪ੍ਰੇਮ ਲਾਲ ਆਦਿ ਹਾਜ਼ਰ ਸਨ।


