ਬਲਾਚੌਰ (ਸਮਰਦੀਪ ਸਿੰਘ) : ਡਾ.ਮਹਿਤਾਬ ਸਿੰਘ ਐਸ.ਐਸ.ਪੀ.ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅੱਜ ਸਵੇਰੇ ਵਿਧਾਇਕ ਸੰਤੋਸ਼ ਕਟਾਰੀਆ ਜੀ ਦੇ ਗ੍ਰਹਿ ਸਥਾਨ ਬਲਾਚੌਰ ਵਿਖੇ ਪਹੁੰਚੇ।ਡਾ.ਮਹਿਤਾਬ ਸਿੰਘ ਜੀ ਦਾ ਗ੍ਰਹਿ ਸਥਾਨ ਬਲਾਚੌਰ ਪੁਹੰਚਣ ਤੇ ਵਿਧਾਇਕ ਸੰਤੋਸ਼ ਕਟਾਰੀਆ ਵਲੋਂ ਸਨਮਾਨ ਕੀਤਾ ਗਿਆ ਅਤੇ ਡਾ.ਮਹਿਤਾਬ ਸਿੰਘ 2017 ਬੈਚ ਦੇ ਆਈ.ਪੀ.ਐਸ. ਹਨ ਇਨ੍ਹਾਂ ਦੀ ਬਤੌਰ ਐਸ.ਐਸ.ਪੀ.ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਪਹਿਲੀ ਤਾਇਨਾਤੀ ਹੈ ,ਇਨ੍ਹੀ ਛੋਟੀ ਉਮਰ ਵਿੱਚ ਹੀ ਇਨ੍ਹੇ ਵੱਡੇ ਮੁਕਾਮ ਤੇ ਪਹੁੰਚਣਾਂ ਬਹੁਤ ਵੱਡੀ ਉਪਲੱਬਧੀ ਹੈ,ਜਿਸ ਦੀ ਵਿਧਾਇਕ ਸੰਤੋਸ਼ ਕਟਾਰੀਆ ਜੀ ਨੇ ਤਾਰੀਫ ਕੀਤੀ ਅਤੇ ਮੁਬਾਰਕਬਾਦ ਦਿੱਤੀ ਅਤੇ ਇਸ ਮੌਕੇ ਆਪ ਆਗੂ ਸ਼੍ਰੀ ਅਸ਼ੋਕ ਕਟਾਰੀਆ ਜੀ, ਯੂਥ ਆਗੂ ਕਰਨਵੀਰ ਕਟਾਰੀਆ ਹਾਜ਼ਰ ਸਨ |
