
ਸੀਨੀਅਰ ਪੁਲਿਸ ਕਪਤਾਨ, ਖੰਨਾ ਅਮਨੀਤ ਕੌਂਡਲ IPS ਦੀ ਰਹਿਨੁਮਾਈ ਹੇਠ ਸੌਰਵ ਜਿੰਦਲ PPS. ਕਪਤਾਨ ਪੁਲਿਸ (ਆਈ) ਖੰਨਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਜੋ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਅਧੀਨ ਸੁੱਖਅੰਮ੍ਰਿਤ ਸਿੰਘ PPS, ਉਪ ਕਪਤਾਨ ਪੁਲਿਸ (ਆਈ) ਖੰਨਾ, ਹਰਜਿੰਦਰ ਸਿੰਘ ਗਿੱਲ PPS. ਉਪ ਕਪਤਾਨ ਪੁਲਿਸ ਖੰਨਾ, ਇੰਚਾਰਜ ਟੈਕਨੀਕਲ ਯੂਨਿਟ ਖੰਨਾ, ਮੁੱਖ ਅਫਸਰ ਥਾਣਾ ਸਿਟੀ ਖੰਨਾ ਸਮੇਤ ਪੁਲਿਸ ਪਾਰਟੀ ਨੇ ਜਾਅਲੀ ਡੀ.ਐੱਸ.ਪੀ ਨੂੰ ਗ੍ਰਿਫਤਾਰ ਕੀਤਾ।

ਮਿਤੀ 13.02.2024 ਨੂੰ ਥਾਣਾ ਸਿਟੀ ਖੰਨਾ ਦੀ ਪੁਲਿਸ ਪਾਰਟੀ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਰਮਨਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਮਕਾਨ ਨੰਬਰ 244, ਵਾਰਡ ਨੰਬਰ 16, ਆਹਲੂਵਾਲੀਆ ਮੁਹੱਲਾ ਖੰਨਾ, ਥਾਣਾ ਸਿਟੀ-2 ਖੰਨਾ, ਜਿਲ੍ਹਾ ਲੁਧਿਆਣਾ ਭੋਲੇ-ਭਾਲੇ ਲੋਕਾਂ ਨੂੰ ਬਰਗਲਾ ਫੁਸਲਾ ਕੇ ਉਨ੍ਹਾਂ ਦਾ ਸਰਕਾਰੀ ਦਫਤਰਾਂ ਵਿੱਚ ਕੰਮ ਕਰਵਾਉਣ ਬਦਲੇ ਉਹਨਾਂ ਪਾਸੋਂ ਪੈਸੇ ਲੈ ਕੇ ਆਪਣੇ ਮੋਬਾਇਲ ਫੋਨ ਤੋਂ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਨੂੰ ਆਪਣੀ ਪਹਿਚਾਣ ਡੀ.ਐੱਸ.ਪੀ ਵਿਜਲੈਂਸ ਬਿਊਰੋ ਦੱਸ ਕੇ ਸਰਕਾਰੀ ਦਫਤਰਾਂ ਵਿੱਚ ਫੋਨ ਕਰਕੇ ਠੱਗੀਆਂ ਮਾਰਦਾ ਹੈ। ਰਮਨਦੀਪ ਸਿੰਘ ਉਕਤ ਨੇ ਲੋਕਾਂ ਨੂੰ ਡਰਾਉਣ ਲਈ ਇੱਕ ਲਾਇਸੈਂਸੀ ਹਥਿਆਰ ਵੀ ਰੱਖਿਆ ਹੋਇਆ ਹੈ। ਮੁਖਬਰ ਖਾਸ ਦੀ ਇਤਲਾਹ ਪਰ ਰਮਨਦੀਪ ਸਿੰਘ ਉਕਤ ਦੇ ਖਿਲਾਫ ਮੁਕੱਦਮਾ ਨੰਬਰ 26 ਮਿਤੀ 13.02.2024 ਅ/ਧ 419,420,170 ਭ/ਦ ਥਾਣਾ ਸਿਟੀ ਖੰਨਾ ਦਰਜ ਰਜਿਸਟਰ ਕਰਕੇ ਅਗੇਰਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਦੌਰਾਨੇ ਤਫਤੀਸ਼ ਰਮਨਦੀਪ ਸਿੰਘ ਉਕਤ ਨੂੰ ਜਾਬਤਾ
ਅਨੁਸਾਰ ਗ੍ਰਿਫਤਾਰ ਕਰਕੇ ਡੂੰਘਾਈ ਨਾਲ ਪੁੱਛਗਿਛ ਕੀਤੀ ਗਈ।
ਦੌਰਾਨੇ ਪੁੱਛਗਿਛ ਗੱਲ ਸਾਹਮਣੇ ਆਈ ਕਿ ਰਮਨਦੀਪ ਸਿੰਘ ਆਮ ਲੋਕਾਂ ਦਾ ਕੰਮ ਕਰਵਾਉਣ ਬਦਲੇ ਸਰਕਾਰੀ ਅਧਿਕਾਰੀਆਂ ਦੇ ਦਫਤਰਾਂ ਵਿੱਚ ਕਾਫੀ ਲੰਮੇ ਸਮੇਂ ਤੋਂ ਆਪਣੇ ਆਪ ਨੂੰ ਵਿਜੀਲੈਂਸ ਬਿਉਰੋ ਦਾ ਡੀ.ਐੱਸ.ਪੀ ਦੱਸ ਕੇ ਦਬਕਾਉਂਦਾ ਆ ਰਿਹਾ ਸੀ, ਜਦ ਕਿ ਰਮਨਦੀਪ ਸਿੰਘ ਉਕਤ ਅਸਲ ਵਿੱਚ ਮਹਿਕਮਾ ਪੰਜਾਬ ਪੁਲਿਸ ਨਾਲ ਕੋਈ ਸਬੰਧ ਨਹੀਂ ਰੱਖਦਾ ਹੈ, ਜੋ ਸਰਕਾਰੀ ਦਫਤਰਾਂ ਦੇ ਕਰਮਚਾਰੀਆਂ ਨੂੰ ਦਬਕਾਉਣ ਅਤੇ ਠੱਗੀਆਂ ਮਾਰਨ ਦਾ ਕੰਮ ਕਰਦਾ ਸੀ। ਮੁਕੱਦਮਾ ਦੀ ਤਫਤੀਸ਼ ਦੌਰਾਨ ਰਮਨਦੀਪ ਸਿੰਘ ਉਕਤ ਪਾਸੋਂ ਡੀ.ਐੱਸ.ਪੀ ਵਿਜੀਲੈਂਸ ਪੰਜਾਬ ਦਾ ਜਾਅਲੀ ਆਈ.ਡੀ. ਕਾਰਡ ਬ੍ਰਾਮਦ ਕਰਕੇ ਮੁਕੱਦਮਾ ਉਕਤ ਵਿੱਚ ਅ/ਧ 465,468,471 ਭ/ਦ ਤਹਿਤ ਵਾਧਾ ਜੁਰਮ ਕੀਤਾ ਗਿਆ। ਬ੍ਰਾਮਦ ਹੋਏ ਆਈ.ਡੀ. ਕਾਰਡ ਪਰ ਰਮਨਦੀਪ ਸਿੰਘ ਉਕਤ ਨੇ ਪੁਲਿਸ ਦੇ ਡੀ.ਐੱਸ.ਪੀ ਰੈਂਕ ਦੇ ਅਧਿਕਾਰੀ ਦੀ ਵਰਦੀ ਪਹਿਨੀ ਹੋਈ ਫੋਟੋ ਲਗਾਈ ਹੋਈ ਹੈ। ਮੁਕੱਦਮਾ ਦੀ ਅਗਰਲੀ ਤਫਤੀਸ਼ ਜਾਰੀ ਹੈ ਅਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
