ਡਾ.ਪ੍ਰਗਿਆ ਜੈਨ, ਆਈਪੀਐਸ, ਏਡੀਸੀਪੀ ਸਿਟੀ-3, ਅੰਮ੍ਰਿਤਸਰ, ਡੀ.ਸੀ.ਪੀ ਰੈਂਕ ਪਰ ਪਦਉੱਨਤ ਹੋਣ ਤੇ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਵੱਲੋਂ Pipping Ceremony ਕੀਤੀ ਗਈ। ਇਸ ਸਮੇਂ ਡੀਸੀਪੀ ਹਰਪ੍ਰੀਤ ਸਿੰਘ, ਡੀਸੀਪੀ ਆਲਮ ਵਿਜੇ ਸਿੰਘ ਡਾ. ਦਰਪਣ ਆਹਲੂਵਾਲੀਆ, ਏਡੀਸੀਪੀ ਸਿਟੀ-1, ਸ਼੍ਰੀ ਪ੍ਰਭਜੋਤ ਸਿੰਘ ਏਡੀਸੀਪੀ ਟੂ, ਸ੍ਰੀ ਨਵਜੋਤ ਸਿੰਘ ਏਡੀਸੀਪੀ ਇਨਵੈਸਟੀਗੇਸ਼ਨ ਹਾਜ਼ਰ ਸਨ।
ਡਾ: ਪ੍ਰਗਿਆ ਜੈਨ, ਡੀਸੀਪੀ ਸਿਟੀ ਅੰਮ੍ਰਿਤਸਰ। ਇੰਡੀਅਨ ਪੁਲਿਸ ਸੇਵਾ (ਆਈਪੀਐਸ) ਦੇ 2017 ਬੈਚ ਦੇ ਅਧਿਕਾਰੀ ਹਨ। ਡੀਸੀਪੀ ਅੰਮ੍ਰਿਤਸਰ ਸਿਟੀ ਦਾ ਚਾਰਜ ਸੰਭਾਲਣ ਵਾਲੀ ਪਹਿਲੀ ਮਹਿਲਾ ਅਧਿਕਾਰੀ।
*ਪਿਛਲੀਆਂ ਨਿਯੁਕਤੀਆਂ *
ADCP ਜ਼ੋਨ 1, 3, ਮੁੱਖ ਦਫਤਰ ਲੁਧਿਆਣਾ ਕਮਿਸ਼ਨਰੇਟ, ਏਡੀਸੀਪੀ ਜ਼ੋਨ 2, ਜਲੰਧਰ ਕਮਿਸ਼ਨਰੇਟ, ਐਸ.ਪੀ (ਡੀ) ਖੰਨਾ ASP ਮਹਿਲ ਕਲਾਂ (ਬਰਨਾਲਾ)
*ਪ੍ਰਾਪਤੀਆਂ*
ਬਰਨਾਲਾ ਵਿਖੇ ਆਗਰਾ ਅਤੇ ਮਥੁਰਾ ਗੈਂਗ ਦਾ ਪਰਦਾਫਾਸ਼ ਕਰਕੇ 3 ਕਰੋੜ ਤੋਂ ਵੱਧ ਗੋਲੀਆਂ/ਕੈਪਸੂਲ ਦੀ ਫਾਰਮਾ ਓਪੀਔਡ ਕੀਤੀ ਬਰਾਮਦ। ਲੁਧਿਆਣਾ ਕਮਿਸ਼ਨਰੇਟ ਵਿਖੇ 60 ਲੱਖ ਤੋਂ ਵੱਧ ਗੋਲੀਆਂ/ਕੈਪਸੂਲਾਂ ਦੀ ਫਾਰਮਾ ਓਪੀਔਡ ਕੀਤੀ ਬਰਾਮਦ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਲੁਧਿਆਣਾ ਵਿਖੇ ਨੋਡਲ ਅਫ਼ਸਰ ਚੋਣਾਂ ਨਿਯੁਕਤ ਹੋਏ ਸਨ।ਖੰਨਾ ਵਿਖੇ ਐਸ.ਪੀ (ਡੀ) ਦੇ ਕਾਰਜਕਾਲ ਦੌਰਾਨ 200 ਦੇ ਕਰੀਬ ਹਥਿਆਰਾਂ ਦੀ ਬਰਾਮਦਗੀ ਕੀਤੀ ਸੀ। ਕਈ ਡੀ.ਜੀ.ਪੀ ਪ੍ਰਸ਼ੰਸਾ ਡਿਸਕ ਅਤੇ ਪ੍ਰਸ਼ੰਸਾ ਪ੍ਰਾਪਤ ਨਾਲ ਨਿਵਾਜ਼ੇ ਜਾ ਚੁੱਕੇ ਹਨ।

