ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਨੇ ਚਾਈਨਾ ਅਤੇ ਸਿੰਥੈਟਿਕ ਡੋਰ ਦੀ ਵਰਤੋਂ ਅਤੇ ਵਿਕਰੀ ਨੂੰ ਰੋਕਣ ਦੇ ਲਈ ਵੱਖਰਾ ਢੰਗ ਕੱਢਿਆ ਹੈ। ਡਰੋਨ ਜਰੀਏ ਪਤੰਗ ਉਡਾ ਰਹੇ ਨੌਜਵਾਨਾਂ ਤੇ ਨਜ਼ਰ ਰੱਖੀ ਜਾ ਰਹੀ ਹੈ। ਡਰੋਨ ਦੀ ਨਜ਼ਰ ਵਿੱਚ ਚਾਈਨਾ ਡੋਰ ਆਉਣ ‘ਤੇ ਉਸ ਵਿਅਕਤੀ ਦੇ ਘਰ ਪਹੁੰਚ ਕੇ ਪੁਲਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ।

ਇਸੇ ਤਰ੍ਹਾਂ ਬਹਿਰਾਮਪੁਰ ਰੋਡ ‘ਤੇ ਇੱਕ ਨੌਜਵਾਨ ਚਾਈਨਾ ਡੋਰ ਨਾਲ ਪਤੰਗ ਉਡਾ ਰਿਹਾ ਸੀ। ਜਦੋਂ ਡਰੋਨ ਦੀ ਨਜ਼ਰ ਵਿੱਚ ਚਾਈਨਾ ਡੋਰ ਆਈ ਤਾਂ ਉਸੇ ਵੇਲੇ ਉਸ ਦੇ ਘਰ ਪੁਲਿਸ ਪਹੁੰਚ ਗਈ। ਪਤੰਗ ਉਡਾ ਰਹੇ ਨੌਜਵਾਨ ਦੇ ਘਰ ਪਹੁੰਚੇ ਡੀਐਸਪੀ ਸੁਖਪਾਲ ਸਿੰਘ ਨੇ ਮੌਕੇ ‘ਤੇ ਚਾਈਨਾ ਡੋਰ ਦਾ ਗੱਟੂ ਬਰਾਮਦ ਕਰਕੇ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਕਿਹਾ ਕਿ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।
