ਟਾਂਡਾ ਪੁਲਿਸ ਵੱਲੋ ਚੋਰੀ ਕਰਨ ਵਾਲੇ ਦੋ ਦੋਸ਼ੀ ਗ੍ਰਿਫਤਾਰ, ਪੂਰੀ ਖ਼ਬਰ …

ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸ਼੍ਰੀ ਸੁਰੇਦਰ ਲਾਂਬਾ IPS ਜੀ ਨੇ ਦੱਸਿਆ ਕਿ ਜਿਲੇ ਅੰਦਰ ਮਾੜੇ ਅੰਨਸਰਾ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਸੀ। ਜਿਸ ਤਹਿਤ ਸਰਬਜੀਤ ਸਿੰਘ ਬਾਹੀਆ SP (INV) ਹੁਸ਼ਿਆਰਪੁਰ, ਸਰਬਜੀਤ ਸਿੰਘ ਡੀ.ਐਸ.ਪੀ ਸਬ ਡਵੀਜਨ ਟਾਂਡਾ ਅਤੇ ਸਬ ਇੰਸਪੈਕਟਰ ਬਲਜਿੰਦਰ ਸਿੰਘ ਮੁੱਖ ਅਫਸਰ ਥਾਣਾ ਟਾਂਡਾ ਦੀ ਅਗਵਾਈ ਵਿਚ ਥਾਣਾ ਟਾਂਡਾ ਦੇ ਅਧੀਨ ਆਉਦੇ ਏਰੀਆ ਵਿਚ ਮਾੜੇ ਅੰਨਸਰਾ ਨੂੰ ਗ੍ਰਿਫਤਾਰ ਕਰਨ ਲਈ ਸੋਰਸ ਲਗਾ ਕੇ, ਉਪਰਾਲੇ ਕੀਤੇ ਜਾ ਰਹੇ ਸਨ ।ਜਿਸ ਦੋਰਾਨ ਮਿਤੀ 09-1-2024 ਨੂੰ HC ਪ੍ਰਭਜੋਤ ਸਿੰਘ 1286/ਹੁਸ਼ਿ: ਸਮੇਤ ਪੁਲਿਸ ਪਾਰਟੀ ਨੂੰ ਉਸ ਸਮੇ ਵੱਡੀ ਸਫਲਤਾ ਹਾਸਲ ਹੋਈ ਜਦੋ ਪੁਲਿਸ ਪਾਰਟੀ ਇਲਾਕਾ ਥਾਣਾ ਮਜੂਦ ਸੀ ਤਾ ਚੋਰੀਆ ਕਰਨ ਵਾਲੇ ਦੋ · ਦੋਸੀਆ ਨੂੰ ਗ੍ਰਿਫਤਾਰ ਕਰਕੇ ਮੁੱਕਦਮਾ ਦਰਜ ਕੀਤਾ ਗਿਆ ਅਤੇ ਦੋਸੀਆ ਪਾਸੋ ਚੋਰੀ ਕੀਤਾ ਗਿਆ ਸਮਾਨ ਬ੍ਰਾਮਦ ਕੀਤਾ ਗਿਆ ਦੌਸੀਆ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਵੀ ਸਖਤੀ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ।ਇਹਨਾ ਦੋਸੀਆ ਖਿਲਾਫ ਹੌਰ ਵੀ ਚੌਰੀ ਅਤੇ ਨਸੇ ਦੇ ਮੁੱਕਦਮੇ ਦਰਜ ਰਜਿਸਟਰ ਹਨ।

ਮੁੱਕਦਮਾ ਨੰਬਰ :- 1. ਮੁੱਕਦਮਾ ਨੰਬਰ 15 ਮਿਤੀ 10-1-24 ਅ/ਧ 454,380,411 IPC ਥਾਣਾ ਟਾਡਾ ਜਿਲਾ ਹੁਸਿਆਰਪੁਰ

ਗ੍ਰਿਫਤਾਰ ਦੋਸ਼ੀ:- 1.ਸੰਨੀ ਪੁੱਤਰ ਬਲਵਿੰਦਰ ਸਿੰਘ ਵਾਸੀ ਲੱਕੜ ਮੰਡੀ ਝੁੱਗੀਆ ਨੇੜੇ ਕਾਲੀ ਮਾਤਾ ਮੰਦਿਰ,ਸਿਟੀ ਰੋਡ,ਬਟਾਲਾ ਜਿਲਾ ਬਟਾਲਾ ਹਾਲ ਵਾਸੀ ਚੰਡੀਗੜ ਕਲੋਨੀ ਟਾਡਾ ਥਾਣਾ ਟਾਂਡਾ ਜਿਲਾ ਹੁਸਿਆਰਪੁਰ

2.ਸੋਨੂੰ ਕੋਹਲੀ ਪੁੱਤਰ ਦਆ ਰਾਮ ਵਾਸੀ ਰਸੂਲਪੁਰ ਟਾਂਡਾ,ਥਾਣਾ ਟਾਂਡਾ ਜਿਲਾ ਹੁਸਿਆਰਪੁਰ

ਬ੍ਰਾਮਦਗੀ- ਤਾਬੇ ਦੀਆ ਪੱਤੀਆ, ਤਾਰਾ ਅਤੇ ਹੋਰ ਲੋਹੇ ਦਾ ਸਮਾਨ

Leave a Reply

Your email address will not be published. Required fields are marked *