ਹੁਸ਼ਿਆਰਪੁਰ ਪੁਲਿਸ ਵਲੋਂ ਸੰਦੀਪ ਕੁਮਾਰ ਉਰਫ ਚੀਨਾ ਸਰਪੰਚ ਹਤਿਆਕਾਂਡ ਵਿੱਚ ਲੋੜੀਂਦੇ ਦੋਸ਼ੀ ਪੁਲਿਸ ਮੁਕਾਬਲੇ ਤੋਂ ਬਾਅਦ ਨਜਾਇਜ਼ ਅਸਲੇ ਸਮੇਤ ਕਾਬੂ

ਸੁਰਿੰਦਰ ਲਾਂਬਾ IPS ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਤੇ ਸ਼ਿਕੰਜਾ ਕਸਦੇ ਹੋਏ ਸ੍ਰੀ ਸਰਬਜੀਤ ਸਿੰਘ ਬਾਹੀਆ P.P.S ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ, ਸ੍ਰੀ ਪਰਮਿੰਦਰ ਸਿੰਘ P.P.S ਉਪ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ, ਸ੍ਰੀ ਤਲਵਿੰਦਰ ਕੁਮਾਰ P.P.S ਉਪ ਪੁਲਿਸ ਕਪਤਾਨ ਦਿਹਾਤੀ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਇੰਸਪੈਕਟਰ ਬਲਵਿੰਦਰ ਪਾਲ ਇੰਚਾਰਜ ਸੀ.ਆਈ.ਏ ਸਟਾਫ ਹੁਸ਼ਿਆਰਪੁਰ, ਐਸ.ਆਈ ਗੁਰਪ੍ਰੀਤ ਮੁੱਖ ਅਫਸਰ ਥਾਣਾ ਹਰਿਆਣਾ, ਐਸ.ਆਈ ਹਰਪ੍ਰੇਮ ਸਿੰਘ ਮੁੱਖ ਅਫਸਰ ਥਾਣਾ ਦਸੂਹਾ ਅਤੇ ਐਸ.ਆਈ ਜਸਵੰਤ ਸਿੰਘ ਮੁੱਖ ਅਫਸਰ ਥਾਣਾ ਬੁਲੋਵਾਲ ਦੇ ਅਧੀਨ ਵਿਸ਼ੇਸ਼ ਟੀਮਾਂ ਵੱਲੋਂ ਮਿਤੀ 04.01.2024 ਨੂੰ ਥਾਣਾ ਬੁਲੋਵਾਲ ਦੇ ਅਧੀਨ ਪੈਂਦੇ ਕਸਬਾ ਦਸੜਕਾ ਵਿੱਚ ਸੰਦੀਪ ਕੁਮਾਰ ਉਰਫ ਚੀਨਾ ਸਰਪੰਚ ਹਤਿਆਕਾਂਡ ਵਿੱਚ ਲੋੜੀਦੇ ਦੋਸ਼ੀ ਪੁਲਿਸ ਮੁਕਾਬਲੇ ਤੋਂ ਬਾਅਦ ਨਜ਼ਾਇਜ਼ ਅਸਲੇ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵਲੋਂ ਪ੍ਰੈਸ ਨੂੰ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਮਿਤੀ 04.01.2024 ਨੂੰ ਅਨੂਪ ਕੁਮਾਰ ਉਰਫ ਵਿੱਕੀ ਪੁੱਤਰ ਅਸ਼ਵਨੀ ਕੁਮਾਰ ਵਾਸੀ ਅਸਲਪੁਰ ਥਾਣਾ ਬੁੱਲੋਵਾਲ ਜਿਲਾ ਹੁਸ਼ਿਆਰਪੁਰ ਨੂੰ ਆਪਣੇ 02 ਹੋਰ ਨਾ ਮਾਲੂਮ ਸਾਥੀਆਂ ਨਾਲ ਮਿਲ ਕੇ ਥਾਣਾ ਬੁਲੋਵਾਲ ਦੇ ਅਧੀਨ ਪੈਂਦੇ ਕਸਬਾ ਦਸੜਕਾ ਵਿੱਚ ਆਪਣੇ ਟਾਈਲਾਂ ਵਾਲੇ ਡੰਪ ਤੇ ਬੈਠੇ ਸੰਦੀਪ ਕੁਮਾਰ ਸਰਪੰਚ ਉਰਫ ਚੀਨਾ ( ਉਮਰ ਕਰੀਬ 45 ਸਾਲ) ਪੁੱਤਰ ਸਤਪਾਲ ਸਿੰਘ ਵਾਸੀ ਡਡਿਆਣਾ ਕਲਾ ਬਾਣਾ ਹਰਿਆਣਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਜਿਸਦੇ ਕਾਰਨ ਪੂਰੇ ਇਲਾਕੇ ਵਿੱਚ ਦਹਿਸ਼ਤ ਤੇ ਸਹਿਮ ਦਾ ਮਾਹੌਲ ਬਣ ਗਿਆ ਸੀ ਤੇ ਵੱਖ-ਵੱਖ ਸਮਾਜਿਕ ਜਥੇਬੰਧੀਆਂ ਵੱਲੋਂ ਇਸ ਕਤਲ ਕਾਂਡ ਦੀ ਨਿੰਦਾ ਕਰਦੇ ਹੋਏ ਮਿਤੀ 04.01.2024 ਤੋਂ ਲਗਤਾਰ ਮੰਗ ਸੀ ਕੀ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਤੇ ਸਖਤ ਤੋਂ ਸਖਤ ਸਜਾ ਦਵਾਈ ਜਾਵੇ। ਜੋ ਉਪਰੋਕਤ ਵਾਰਦਾਤ ਤੋਂ ਬਾਅਦ ਮਾਨਯੋਗ ਐਸ.ਐਸ.ਪੀ. ਸਾਹਿਬ ਵਲੋਂ ਐਸ.ਪੀ. ਇੰਨਵਸਟੀਗੇਸ਼ਨ ਦੀ ਅਗਵਾਈ ਹੇਠ ਸਪੈਸ਼ਲ ਟੀਮਾਂ ਦਾ ਗਠਨ ਕੀਤਾ ਗਿਆ ਸੀ ਅਤੇ ਉਸਤੋਂ ਬਾਅਦ ਪੂਰੇ ਜਿਲੇ ਨੂੰ ਰੋਡ ਅਲਰਟ ਕਰਕੇ ਵੱਖ-ਵੱਖ ਅਧਿਕਾਰੀਆਂ ਦੀਆਂ ਟੀਮਾਂ ਤਿਆਰ ਕਰਕੇ ਮੁਕਦਮੇਂ ਦੀ ਤਫਤੀਸ਼ ਆਰੰਭ ਕੀਤੀ ਗਈ। ਜਿਸਤੇ ਪੁਲਿਸ ਪਾਰਟੀਆਂ ਵੱਲੋਂ 24 ਘੰਟੇ ਤੋਂ ਵੀ ਘੱਟ ਸਮੇਂ ਵਿੱਚ ਮੁੱਕਦਮੇਂ ਵਿੱਚ ਲੋੜੀਂਦੇ ਪਹਿਲੇ ਦੋਸ਼ੀ ਰੋਹਿਤ ਕੁਮਾਰ ਉਰਫ ਸੂਰਜ ਪੁੱਤਰ ਗੁਰਦੀਪ ਸਿੰਘ ਵਾਸੀ ਸ਼ੇਰਪੁਰ ਗਲਿੰਡ ਥਾਣਾ ਬੁੱਲੋਵਾਲ ਜਿਲਾ ਹੁਸ਼ਿਆਰਪੁਰ ਨੂੰ ਕਾਬੂ ਕਰਕੇ ਮਿਤੀ 05.01.2024 ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਮੁੱਕਦਮੇ ਦੀ ਅਗਲੇਰੀ ਤਫਤੀਸ਼ ਦੌਰਾਨ ਖੁਫੀਆਂ ਸੇਰਸਾਂ ਦੀ ਇਤਲਾਹ ਰਾਹੀਂ ਮਿਤੀ 06.01.2024 ਨੂੰ ਦੋਸੀਆਂ ਵਲੋਂ ਵਾਰਦਾਤ ਤੋਂ ਬਾਅਦ ਵਰਤੀ ਗਈ ਸਵਿਫਟ ਕਾਰ ਨੰਬਰੀ PB08-FB-3805 ਦੇ ਚਲਾਕ ਸਨਮੰਤ ਖੋਸਲਾ ਪੁੱਤਰ ਨਵੀਨ ਵਾਸੀ ਮੁੱਹਲਾ ਬਾਲਮੀਕ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ ਅਤੇ ਮਿਤੀ 09.01.2024 ਨੂੰ ਗੁਰਪ੍ਰੀਤ ਉਰਫ ਗੋਪੀ ਸ਼ੂਟਰ ਪੁੱਤਰ ਦਵਿੰਦਰ ਕੁਮਾਰ ਵਾਸੀ ਘੋੜੇਵਾਹਾ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ ਅਤੇ ਮਨਦੀਪ ਸਿੰਘ ਉਰਫ ਮੀਪਾ ਪੁੱਤਰ ਕਸ਼ਮੀਰੀ ਲਾਲ ਵਾਸੀ ਪਿੰਡ ਮੋਹਾਂ ਥਾਣਾ ਟਾਂਡਾ ਜਿਲਾ ਹੁਸਿਆਰਪੁਰ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਜੋ ਉਪਰੋਕਤ ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਵੀ ਅਸਲ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਸੀ ਤਾਂ ਕੱਲ ਮਿਤੀ 09.012024 ਦੀ ਰਾਤ ਨੂੰ ਇੰਚਾਰਜ ਸੀ.ਆਈ.ਏ ਸਟਾਫ ਇੰਸਪੈਕਟਰ ਬਲਵਿੰਦਰ ਪਾਲ ਨੂੰ ਖੁਫੀਆਂ ਸੈਕਸ ਰਾਹੀਂ ਇਲਤਾਹ ਪ੍ਰਾਪਤ ਹੋਈ ਕਿ ਮੁੱਕਦਮੋਂ ਵਿੱਚ ਲੋੜੀਂਦਾ ਮੁੱਖ ਦੋਸ਼ੀ ਅਨੂਪ ਕੁਮਾਰ ਉਰਫ ਵਿੱਕੀ ਉਕਤ ਥਾਣਾ ਹਰਿਆਣਾ ਵਿੱਚ ਢੋਲਵਾਹਾ ਤੋਂ ਦੇਹਰਾ ਰੋਡ ਪਰ R-15 ਮੋਟਰਸਾਈਕਲ ਪਰ ਸਵਾਰ ਹੋ ਕੇ ਜਾ ਰਿਹਾ ਹੈ। ਜਿਸਤੇ ਸੀ.ਆਈ.ਏ ਸਟਾਫ ਅਤੇ ਥਾਣਾ ਹਰਿਆਣਾ ਦੀ ਪੁਲਿਸ ਪਾਰਟੀ ਵੱਲੋਂ ਨਹਿਰੇ-ਨਹਿਰ ਅਨੂਪ ਕੁਮਾਰ ਉਰਫ ਵਿੱਕੀ ਉਕਤ ਦੀ ਭਾਲ ਕੀਤੀ ਗਈ ਤਾਂ ਜਦੋ ਪੁਲਿਸ ਪਾਰਟੀ ਪਿੰਡ ਲਾਲ ਪੁਰ ਦੇ ਨਜ਼ਦੀਕ ਪੁੱਜੀ ਤਾਂ ਸਾਹਮਣੇ ਤੋਂ ਇੱਕ ਮੋਟਰਸਾਈਕਲ ਆਉਂਦਾ ਦਿਖਾਈ ਦਿੱਤਾ ਜਿਸਨੂੰ ਪੁਲਿਸ ਪਾਰਟੀ ਨੇ ਟਰਾਚ ਅਤੇ ਸਰਚ ਲਾਈਟ ਦਾ ਇਸ਼ਾਰਾ ਕਰਕੇ ਚੁੱਕਣ ਲਈ ਇਸ਼ਾਰਾ ਕੀਤਾ ਤਾਂ ਮੋਟਰਸਾਈਕਲ ਚਾਲਕ ਘਬਰਾ ਕੇ ਅਣਬੈਲਸ ਹੋ ਕੇ ਮੋਟਰਸਾਈਕਲ ਤੋਂ ਹੇਠਾਂ ਡਿੱਗ ਕੇ ਭੱਜਣ ਲੱਗਾ ਜਿਸਨੇ ਘੇਰਾ ਪੈਂਦਾ ਦੇਖ ਪੁਲਿਸ ਪਾਰਟੀ ਨੂੰ ਮਾਰ ਦੇਣ ਦੀ ਨਿਯਤ ਨਾਲ ਸਿੱਧੀਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸਤੇ ਜਵਾਬੀ ਕਾਰਵਾਈ ਵਿੱਚ ਅਨੂਪ ਕੁਮਾਰ ਉਰਫ ਵਿੱਕੀ ਉਕਤ ਜਖਮੀ ਹੋ ਗਿਆ ਜਿਸਨੂੰ ਤੁਰੰਤ ਇਲਾਜ ਲਈ ਸਵਾਰੀ ਦਾ ਪ੍ਰਬੰਧ ਕਰਕੇ ਸਿਵਲ ਹਸਪਤਾਲ ਹੁਸ਼ਿਆਰਪੁਰ ਭੇਜਿਆ ਗਿਆ ਜੋ ਅਜੇ ਜੇਰੇ ਇਲਾਜ ਹੈ। ਜੋ ਅਨੂਪ ਕੁਮਾਰ ਉਰਫ ਵਿੱਕੀ ਉਕਤ ਨੇ ਆਪਣੀ ਗ੍ਰਿਫਤਾਰੀ ਤੋਂ ਬਚਣ ਲਈ ਪੁਲਿਸ ਪਾਰਟੀ ਨੂੰ ਮਾਰ ਦੇਣ ਦੀ ਨਿਯਤ ਨਾਲ ਗੋਲੀਆਂ ਚਲਾ ਕੇ ਹਮਲਾ ਕੀਤਾ ਸੀ ਜਿਸਤੇ ਅਨੂਪ ਕੁਮਾਰ ਉਰਫ ਵਿੱਕੀ ਉਕਤ ਖਿਲਾਫ ਮੁਕਦਮਾ ਨੰਬਰ 04 ਮਿਤੀ 10.01.2024 ਅ/ਧ 307, 353, 186 ਭ:ਦ 25-54-59 ਅਸਲਾ ਐਕਟ ਥਾਣਾ ਹਰਿਆਣਾ ਜਿਲਾ ਹੁਸ਼ਿਆਰਪੁਰ ਦਰਜ ਰਜਿਸਟਰ ਕੀਤਾ ਗਿਆ। ਜਿਸ ਉਪਰੰਤ ਦੇਖਾਨੇ ਤਫਤੀਸ਼ ਅੱਜ ਮਿਤੀ 10.01.2024 ਨੂੰ ਮੁੱਕਦਮਾ ਹਜਾ ਵਿਚ ਲੋਡੀਨਦੇ ਬਾਕੀ ਦੇਸ਼ੀ ਮਨਪ੍ਰੀਤ ਸਿੰਘ ਉਰਵ ਮਨੀਸ਼ ਪੁੱਤਰ ਜਗਜੀਤ ਸਿੰਘ ਵਾਸੀ ਪਿੰਡ ਕਲਿਆਣਪੁਰ ਥਾਣਾ ਲਾਂਬੜਾ ਜਿਲਾ ਜਲੰਧਰ ਅਤੇ ਕਰਨ ਕੁਮਾਰ ਉਰਫ ਕੰਨੂ ਪੁੱਤਰ ਅਸ਼ਵਨੀ ਕੁਮਾਰ ਵਾਸੀ ਅਸਲਪੁਰ ਥਾਣਾ ਬੁੱਲੇਵਾਲ ਜਿਲਾ ਹੁਸ਼ਿਆਰਪੁਰ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਹੁਸ਼ਿਆਰਪੁਰ ਪੁਲਿਸ ਨੇ ਉਪਰੋਕਤ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀਆਂ ਨੂੰ ਕਾਬੂ ਕਰਕੇ ਬਹੁਤ ਹੀ ਸਲਾਘਾਯੋਗ ਕੰਮ ਕੀਤਾ ਹੈ। ਦੋਸ਼ੀਆਂ ਪਾਸੋਂ ਅਗਲੇਰੀ ਪੁੱਛ-ਗਿੱਛ ਜਾਰੀ ਹੈ।

ਬਰਾਮਦਗੀ:-

1. ਇੱਕ ਦੇਸੀ ਪਿਸਟਲ 32 ਬੋਰ ਸਮੇਤ 03 ਜਿੰਦਾ ਰੌਂਦ 32 ਬੋਰ

2.ਇੱਕ ਦਾਤਰ

3. ਇਕ ਸਵਿਫਟ ਕਾਰ

4. 2 ਮੋਟਰ ਸਾਇਕਲ

Leave a Reply

Your email address will not be published. Required fields are marked *