ਕਾਂਗਰਸ ਕਮੇਟੀ ਸ਼ਹਿਰੀ ਲੁਧਿਆਣਾ ਦੇ ਪ੍ਰਧਾਨ ਸੰਜੇ ਤਲਵਾੜ ਵੱਲੋ ਚੋਣਾਂ ਸਬੰਧੀ ਅਹਿਮ ਮੀਟਿੰਗ

ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਲੁਧਿਆਣਾ ਦੇ ਪ੍ਰਧਾਨ ਸੰਜੇ ਤਲਵਾੜ (ਸਾਬਕਾ ਵਿਧਇਕ) ਵੱਲੋ ਆਪਣੇ ਟਿੱਬਾ ਰੋਡ ਦਫਤਰ ਵਿੱਖੇ ਹਲਕਾ ਪੂਰਬੀ ਦੇ ਸਾਬਕਾ ਕੌਸਲਰਾ,ਨਗਰ ਨਿਗਮ ਚੋਣਾ ਲੜਣ ਵਾਲੇ ਸੰਭਾਵੀ ਉਮੀਦਵਾਰਾ ਅਤੇ ਬਲਾਕ ਪ੍ਰਧਾਨਾ ਨਾਲ ਅਗਾਮੀ ਦਿਨਾਂ ਵਿੱਚ ਹੋਣ ਵਾਲੀਆ ਨਗਰ ਨਿਗਮ ਚੋਣਾ ਦੇ ਸੰਬੰਧ ਵਿੱਚ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿੱਚ ਹੋਈ ਚਰਚਾ ਬਾਰੇ ਜਾਣਕਾਰੀ ਦਿੰਦੇ ਹੋਏ ਸੰਜੇ ਤਲਵਾੜ ਵੱਲੋ ਦੱਸਿਆ ਗਿਆ ਕਿ ਹਲਕਾ ਪੂਰਬੀ ਦੇ ਵੱਖ-ਵੱਖ ਵਾਰਡਾ ਵਿੱਚ ਕਾਂਗਰਸ ਪਾਰਟੀ ਵੱਲੋ ਨਗਰ ਨਿਗਮ ਚੋਣਾ ਲੜਣ ਲਈ ਸਾਬਕਾ ਕੌਸਲਰਾ ਅਤੇ ਸੰਭਾਵੀ ਉਮੀਦਵਾਰਾ ਨਾਲ ਵਿਚਾਰ ਵਟਾਦਰਾ ਕਰਕੇ ਬੂਥ ਕਮੇਟੀਆ ਬਣਾਉਣ ਅਤੇ ਹਰ ਵਾਰਡ ਵਿੱਚ ਕਾਂਗਰਸ ਪਾਰਟੀ ਦਾ ਦਫਤਰ ਬਣਾਉਣ ਦਾ ਫੈਸਲਾ ਕੀਤਾ ਗਿਆ ਹਲਕਾ ਪੂਰਬੀ ਦੇ ਹਰ ਵਾਰਡ ਵਿੱਚ ਛੋਟੀਆ ਮੀਟਿੰਗਾ ਅਤੇ ਵੱਡੀਆ ਮੀਟਿੰਗਾ ਕਰਨ ਦਾ ਪੌ੍ਰਗਰਾਮ ਵੀ ਬਣਾਉਣ ਲਈ ਕਿਹਾ ਗਿਆ ਹੈ।ਛੋਟੀਆ ਮੀਟਿੰਗਾ ਦੀ ਅਗਵਾਈ ਜ਼ਿਲ੍ਹਾਂ ਪੱਧਰ ਦੇ ਆਗੂਆ ਵੱਲੋ ਕੀਤੀ ਜਾਵੇਗੀ ਅਤੇ ਵੱਡੀਆਂ ਮੀਟਿੰਗਾ ਵਿੱਚ ਪੰਜਾਬ ਦੇ ਸੀਨੀਅਰ ਆਗੂ ਪਹੁੰਚ ਕੇ ਮੀਟਿੰਗਾ ਦੀ ਅਗਵਾਈ ਕਰਨਗੇ।ਇਨ੍ਹਾ ਮੀਟਿੰਗਾ ਵਿੱਚ ਕਾਂਗਰਸ ਪਾਰਟੀ ਵੱਲੋ ਕੀਤੇ ਹੋਏ ਕੰਮਾ ਬਾਰੇ ਲੋਕਾ ਨੂੰ ਜਾਣਕਾਰੀ ਦਿੱਤੀ ਜਾਵੇਗੀ ਅਤੇ ਪੰਜਾਬ ਸਰਕਾਰ ਦੀਆ ਨਾਕਾਮੀਆ ਬਾਰੇ ਵੀ ਲੋਕਾ ਨੂੰ ਦੱਸਿਆ ਜਾਵੇਗਾ।ਕਾਂਗਰਸ ਪਾਰਟੀ ਦੇ ਉਮੀਦਵਾਰ ਪੂਰੀ ਤਿਆਰੀ ਨਾਲ ਜਨਤਾ ਵਿੱਚ ਜਾ ਕੇ ਕਾਂਗਰਸ ਪਾਰਟੀ ਦੀਆ ਉਪਲਬੰਧੀਆ ਤੋ ਜਨਤਾ ਨੂੰ ਜਾਣੂ ਕਰਵਾਉਣਗੇ ਜਿਸ ਦਾ ਫਾਇੰਦਾ ਕਾਂਗਰਸ ਪਾਰਟੀ ਦੇ ਉਮੀਦਵਾਰਾ ਨੂੰ ਮਿਲੇਗਾ ਅਤੇ ਲੁਧਿਆਣਾ ਸ਼ਹਿਰ ਵਿੱਚ ਕਾਂਗਰਸ ਪਾਰਟੀ ਦਾ ਮੇਅਰ ਬਣੇਗਾ।ਇਸ ਮੀਟਿੰਗ ਵਿੱਚ ਕੁਲਦੀਪ ਜੰਡਾ, ਮੋਨੂੰ ਖਿੰਡਾ,ਨਰੇਸ਼ ਉੱਪਲ, ਹੈਪੀ ਰੰਧਾਵਾ, ਗੌਰਵ ਭੱਟੀ, ਸਰਬਜੀਤ ਸਿੰਘ, ਸਤੀਸ਼ ਮਲਹੋਤਰਾ, ਸੁਖਦੇਵ ਬਾਵਾ, ਵਿਜੇ ਕਲਸੀ, ਗੋਪਾਲ ਚੋਹਾਨ, ਚੇਤਨ ਜੁਨੇਜਾ, ਗੁਰਿੰਦਰ ਰੰਧਾਵਾ, ਨਰੇਸ਼ ਗੁਪਤਾ, ਲਵਲੀ ਮਨੋਚਾ, ਮਨੋਜ ਪਾਠਕ, ਭਾਰਤ ਭੂਸ਼ਨ, ਸੁਰਿੰਦਰ ਕੌਰ, ਸੰਜੀਵ ਸ਼ਰਮਾ, ਕੌਮਲ ਖੰਨਾ, ਕੰਵਲਜੀਤ ਸਿੰਘ ਬੌਬੀ, ਕਪਿਲ ਮਹਿਤਾ ਸ਼ਾਮਲ ਹੋਏ।

Leave a Reply

Your email address will not be published. Required fields are marked *