ਸਾਲ ਦਾ ਆਖਰੀ ਮਹੀਨਾ ਸ਼ੁਰੂ ਹੋ ਗਿਆ ਹੈ। ਦਸੰਬਰ 2023 ਵਿੱਚ ਜੇ ਤੁਹਾਨੂੰ ਬੈਂਕ ਨਾਲ ਸਬੰਧਤ ਕੋਈ ਕੰਮ ਹੈ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਇਸ ਮਹੀਨੇ ਬੈਂਕ ਦੀਆਂ ਕਿੰਨੀਆਂ ਛੁੱਟੀਆਂ ਆ ਰਹੀਆਂ ਹਨ। ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ (AIBEA) ਨੇ 4 ਦਸੰਬਰ ਤੋਂ 11 ਦਸੰਬਰ ਤੱਕ 6 ਦਿਨਾਂ ਦੀ ਹੜਤਾਲ ਦਾ ਐਲਾਨ ਕੀਤਾ ਹੈ। ਇਸ ਹੜਤਾਲ, ਸਰਕਾਰੀ ਛੁੱਟੀਆਂ ਅਤੇ ਸ਼ਨੀਵਾਰ-ਐਤਵਾਰ ਨੂੰ ਮਿਲਾ ਕੇ, ਮਤਲਬ ਕਿ ਮਹੀਨੇ ਦੌਰਾਨ ਬੈਂਕ 24 ਦਿਨਾਂ ਤੱਕ ਬੰਦ ਰਹਿ ਸਕਦੇ ਹਨ।
