ਜਲੰਧਰ: ਟਰੈਫਿਕ ਐਜੂਕੇਸ਼ਨ ਸੈੱਲ ਦੇ ਐਸ ਐਚ ਓ ਮੀਨਾ ਕੁਮਾਰੀ ਜਲੰਧਰ ਦਿਹਾਤੀ ਵਲੋਂ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਕਪੂਰ ਪਿੰਡ ਵਿਖੇ ਹੋ ਰਹੀ ਸਲਾਨਾ ਸਪੋਰਟਸ ਮੀਟ ਵਿਚ ਸ਼ਿਰਕਤ ਕੀਤੀ ਤੇ ਬੱਚਿਆਂ ਨੂੰ ਖੇਡਾਂ ਵਿਚ ਵੱਧ ਤੋਂ ਵੱਧ ਭਾਗ ਲੈਣ ਲਈ, ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ। ਓਥੇ ਹੀ ਚੀਫ ਗੈਸਟ ਵਜੋਂ ਪਹੁੰਚੇ ਐਸ ਐਚ ਓ ਮੀਨਾ ਕੁਮਾਰੀ ਦਾ ਸਕੂਲ ਸਟਾਫ ਤੇ ਬੱਚਿਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।ਮੀਨਾ ਕੁਮਾਰੀ ਵੱਲੋਂ ਬੱਚਿਆਂ ਨੂੰ ਗਰੀਨ ਦੀਵਾਲੀ ਮਨਾਉਣ ਬਾਰੇ ਵੱਧ ਤੋਂ ਵੱਧ ਬੂਟੇ ਲਗਾਉਣ ਦਾ ਸੰਦੇਸ਼ ਦਿੱਤਾ ਤਾਂ ਜੋ ਗੰਧਲੇ ਹੋ ਰਹੇ ਵਾਤਾਵਰਣ ਨੂੰ ਬਚਾਇਆ ਜਾ ਸਕੇ।


