ਲੁਧਿਆਣਾ: ਅੱਜ ਜਿਲ੍ਹਾਂ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਸੰਜੇ ਤਲਵਾੜ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀਆ ਨੀਤੀਆ ਤੋ ਖੁਸ਼ ਹੋ ਕੇ ਲਗਭਗ 50 ਮੁਸਲਿਮ ਪਰਿਵਾਰਾ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਵਿੱਚ ਸਮੁਲੀਅਤ ਕਰਕੇ ਕਾਂਗਰਸ ਦਾ ਹੱਥ ਪੰਜਾ ਫੜਿਆ ਇਸ ਮੋਕੇ ਤੇ ਸਬੋਧਨ ਕਰਦੇ ਹੋਏ ਸੰਜੇ ਤਲਵਾੜ ਨੇ ਦੱਸਿਆ ਕਿ ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ ਦੀਆ ਨੀਤੀਆ ਤੋ ਪਰੇਸ਼ਾਨ ਹੋ ਚੁੰਕੀ ਹੈ।ਜਨਤਾ ਨੂੰ ਪਤਾ ਚੱਲ ਚੱੁਕਾ ਹੈ ਕਿ ਇਹਨਾ ਕੋਲ ਝੱੂਠ ਅਤੇ ਲਾਰਿਆ ਤੋ ਇਲਾਵਾ ਕੁੱਝ ਨਹੀ ਹੈ ਜਦੋ ਦੀ ਇਹ ਸਰਕਾਰ ਪੰਜਾਬ ਵਿੱਚ ਬਣੀ ਹੈ ਪੰਜਾਬ ਵਿੱਚ ਹਾਲਾਤ ਇਹੋ ਜਿਹੇ ਬਣ ਚੁੱਕੇ ਹਨ ਕਿ ਜਨਤਾ ਡਰ ਅਤੇ ਸਹਿਮ ਦੇ ਮਹੋਲ ਵਿੱਚ ਰਹਿ ਰਹੀ ਹੈ। ਪੰਜਾਬ ਵਿੱਚ ਰੋਜਾਨਾ ਹੋ ਰਹੀਆ ਕੱਤਲ ਅਤੇ ਲੱੁਟਖੋਹ ਦੀਆ ਵਾਰਦਾਤਾ ਕਰਕੇ ਪੰਜਾਬ ਦੀ ਕਾਨੂੰਨ ਵਿਵਸਤਾ ਪੂਰੀ ਤਰਾ ਵਿਗੜ ਚੁੱਕੀ ਹੈ ਜਨਤਾ ਦਾ ਸਰਕਾਰ ਤੋ ਮੋਹ ਭੰਗ ਹੋ ਚੁੱਕਾ ਹੈ।ਅੱਜ ਆਮ ਆਦਮੀ ਪਾਰਟੀ ਤੋ ਪਰੇਸ਼ਾਨ ਹੋੋਕੇ ਲਗਭਗ 50 ਮੁਸਲਿਮ ਪਰਿਵਾਰਾ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ।ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਤੇ ਮੈ ਇਹਨਾ ਪਰਿਵਾਰਾ ਦਾ ਸਵਾਗਤ ਕਰਦਾ ਹਾ। ਉੱਥੇ ਹੀ ਕਾਗਰਸੀ ਆਗੂ ਗੁਰਿੰਦਰ ਰੰਧਾਵਾ ਨੇ ਪ੍ਰੈਸ ਨਾਲ ਗੱਲ ਬਾਤ ਕਰਦਿਆ ਕਿਹਾ ਕਿ ਇਸ ਵਾਰ ਹੋਣ ਵਾਲੀਆਂ ਚੋਣਾਂ ਵਿੱਚ ਕਾਂਗਰਸ ਨੂੰ ਮੁਸਲਿਮ ਭਾਈਚਾਰੇ ਵੱਲੋਂ ਤੇ ਆਮ ਜਨਤਾ ਵੱਲੋਂ ਭਰਮਾ ਹੁੰਗਾਰਾ ਮਿਲੇਗਾ।ਇਸ ਮੋਕੇ ਤੇ ਨਾਜਿਮ ਸਲਮਾਨੀ, ਮਹਿਫੂਜ ਸਲਮਾਨੀ, ਭੂਰਾ ਸਲਮਾਨੀ, ਮਹਿਬੂਬ ਸਲਮਾਨੀ, ਬਬਲੂ ਸਲਮਾਨੀ, ਸ਼ੋਕਤ ਸ਼ਾਜਿਦ ਸ਼ੋਕੀਨ ਹਾਜੀ, ਹਰਜੋਤ ਸਿੰਘ ਗਿੱਲ, ਕਾਮਿਲ ਸਲਮਾਨੀ, ਸ਼ਾਰੂਖ ਸਲਮਾਨੀ, ਸਲਮਾਨ, ਨਸ਼ੀਮ, ਇਮਰਾਨ, ਅਨੀਸ, ਵਸੀਮ, ਅਵਜਲ, ਹਾਜੀ ਮੁਨਤਜੀਰ, ਗੁਲਬਹਾਰ, ਮਹਿਬੂਬ, ਫੈਜਾਨ, ਮਹੋਮਦ ਅਯਾਨ, ਕੋਮਲ ਖੰਨਾ, ਹੈਪੀ ਰੰਧਾਵਾ, ਮੋਨੂੰ ਖਿੰਡਾ, ਸੰਜੀਵ ਸ਼ਰਮਾ, ਭਾਰਤ ਭੂਸ਼ਨ, ਹਨੀ ਸ਼ਰਮਾ, ਨਰੇਸ਼ ੳੱੁਪਲ, ਨਰੇਸ਼ ਗੁਪਤਾ, ਮਨੋਜ ਪਾਠਕ, ਅਮਨ ਮੌਗਾ, ਸੁਖਦੇਵ ਸਿੰਘ ਸੁਖੀ, ਕੰਵਲਜੀਤ ਸਿੰਘ ਬੋਬੀ, ਕਪਿਲ ਮਹਿਤਾ, ਤੋ ਇਲਾਵਾ ਵੱਡੀ ਗਿਣਤੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਪਰਿਵਾਰਾ ਦੇ ਮੈਬਰ ਸ਼ਾਮਲ ਹਨ।

