ਜਰੂਰੀ ਸੂਚਨਾ, ਮਹਾਨ ਕੀਰਤਨ ਦਰਬਾਰ ਦੇ ਸਬੰਧ ‘ਚ ਰਸਤਾ ਬੰਦ, ਪੜ੍ਹੋ ਪੂਰੀ ਖਬਰ ਦੇਖੋ ਰੂਟ ਪਲਾਨ

ਜਲੰਧਰ: ਸਰਬ ਧਰਮ ਵੈਲਫੇਅਰ ਸੇਵਾ ਸੋਸਾਇਟੀ ਰਜਿ ਲੰਮਾ ਪਿੰਡ ਜਲੰਧਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਅਤੇ ਦੀਵਾਨ ਟੋਡਰ ਮੱਲ ਜੀ ਨੂੰ ਸਮਰਪਿਤ 12ਵਾਂ ਵਿਸ਼ੇਸ਼ ਕੀਰਤਨ ਦਰਬਾਰ 8 ਨਵੰਬਰ ਦਿਨ ਬੁੱਧਵਾਰ ਨੂੰ ਲੰਮਾ ਪਿੰਡ ਚੌਂਕ ਤੋਂ ਕਿਸ਼ਨਪੁਰਾ ਰੋਡ ਤੇ ਕਰਵਾਇਆ ਜਾ ਰਿਹਾ ਹੈ। ਸਰਬ ਧਰਮ ਵੈਲਫ਼ੇਅਰ ਸੋਸਾਇਟੀ ਦੇ ਪ੍ਰਧਾਨ ਰਣਜੀਤ ਸਿੰਘ ਰਾਣਾ ਵੱਲੋਂ ਜਲੰਧਰ ਵਾਸੀਆਂ ਨੂੰ ਸਹਿਯੋਗ ਕਰਨ ਦੀ ਬੇਨਤੀ ਕੀਤੀ ਕਿ ਮਹਾਨ ਕੀਰਤਨ ਦਰਬਾਰ ਕਰਕੇ ਮਿਤੀ 8 ਨਵੰਬਰ ਦਿਨ ਬੁੱਧਵਾਰ ਨੂੰ ਲੰਮਾ ਪਿੰਡ ਚੌਂਕ ਤੋਂ ਲੈਕੇ ਕਿਸ਼ਨਪੁਰਾ ਰੋਡ ਤੱਕ ਰਸਤਾ ਬੰਦ ਰਹੇਗਾ ਜਿਸ ਦੌਰਾਨ ਲੋਕ ਆਪਣੇ ਜਰੂਰੀ ਕੰਮ ਕਾਜ ਤੇ ਵਾਇਆ ਦੋਆਬਾ ਚੌਂਕ – ਪਠਾਨਕੋਟ ਚੌਂਕ – ਲੰਮਾ ਪਿੰਡ ਚੌਂਕ ਵੱਲ ਜਾਣ ਦੀ ਖੇਚਲ ਕਰਨ।

ਕੀਰਤਨ ਦਰਬਾਰ ਦਾ ਪੋਸਟਰ
ਰਸਤਾ ਬੰਦ ਦੇ ਲਗਾਏ ਗਏ ਪੋਸਟਰ

Leave a Reply

Your email address will not be published. Required fields are marked *