ਲੁੱਟਾਂ ਖੋਹਾਂ ਕਰਨ ਵਾਲੇ 2 ਅਨਸਰਾਂ ਨੂੰ ਪੁਲਿਸ ਨੇ ਕੀਤਾ ਕਾਬੂ

ਲੁਧਿਆਨਾ: ਮਨਦੀਪ ਸਿੰਘ ਸਿੱਧੂ IPS ਕਮਿਸ਼ਨਰ ਪੁਲਿਸ ਲੁਧਿਆਣਾ ਜੀ ਵੱਲੋ ਮਾੜੇ ਅਨਸਰਾਂ ਦੇ ਖਿਲਾਫ ਜਾਰੀ ਕੀਤੇ ਸਖਤ ਦਿਸ਼ਾ ਨਿਰਦੇਸ਼ਾਂ ਤਹਿਤ ਸ਼੍ਰੀ ਜਸਕਿਰਨ ਸਿੰਘ ਤੇਜਾ PPS ਡਿਪਟੀ ਕਮਿਸ਼ਨਰ ਪੁਲਿਸ ਦਿਹਾਤੀ ਲੁਧਿਆਣਾ, ਸ਼੍ਰੀ ਤੁਸ਼ਾਰ ਗੁਪਤਾ, IPS ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-4 ਲੁਧਿਆਣਾ, ਸ਼੍ਰੀ ਗੁਰਦੇਵ ਸਿੰਘ PPS ਸਹਾਇਕ ਕਮਿਸ਼ਨਰ ਪੁਲਿਸ ਪੂਰਬੀ ਲੁਧਿਆਣਾ ਜੀ ਦੀ ਯੋਗ ਅਗਵਾਈ ਹੇਠ 51 ਜਗਦੀਪ ਸਿੰਘ ਗਿੱਲ ਮੁੱਖ ਅਫਸਰ ਥਾਣਾ ਮੇਹਰਬਾਨ ਲੁਧਿਆਣਾ ਦੀ ਨਿਗਰਾਨੀ ਹੇਠ ਮੁੱਕਦਮਾ ਨੰਬਰ 150 ਮਿਤੀ 24-10-2023 ਅਧ 379,379-B,411 ਥਾਣਾ ਮੇਹਰਬਾਨ ਲੁਧਿਆਣਾ ਦੇ ਦੋਸੀਆਨ ਅਨੀਸ਼ ਕੁਮਾਰ ਪੁੱਤਰ ਮਨੀ ਭੂਸ਼ਨ ਵਾਸੀ ਮਕਾਨ ਨੰਬਰ 81, ਗਲੀ ਨੰਬਰ 02, ਬਾਜੜਾ ਕਲੋਨੀ ਥਾਣਾ ਮੇਹਰਬਾਨ ਲੁਧਿਆਣਾ ਅਤੇ ਪਰਮਜੀਤ ਸਿੰਘ ਉਰਫ ਮੋਟਾ ਪੁੱਤਰ ਗੁਰਮੀਤ ਸਿੰਘ ਵਾਸੀ ਮਕਾਨ ਨੰਬਰ 10, ਗਲੀ ਨੰਬਰ 01, ਮਾਡਲ ਕਲੋਨੀ ਜਗੀਰਪੁਰ ਰੋਡ ਥਾਣਾ ਮੇਹਰਬਾਨ ਲੁਧਿਆਣਾ ਨੂੰ ਕੱਕਾ ਰੋਡ ਪਿੰਡ ਖੁਆਜਕੇ ਲੁਧਿਆਣਾ ਤੋਂ ਗ੍ਰਿਫਤਾਰ ਕਰਕੇ ਇਨ੍ਹਾਂ ਪਾਸੋਂ ਲੁੱਟ ਖੋਹ ਕੀਤੇ ਮੋਬਾਇਲ ਅਤੇ ਚੋਰੀ ਕੀਤੇ ਵਹੀਕਲ ਬਰਾਮਦ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।ਦੋਸ਼ੀਆਨ ਉਕਤਾਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 02 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।ਦੋਸ਼ੀਆਨ ਪਾਸੋਂ ਪੁੱਛਗਿੱਛ ਜਾਰੀ ਹੈ, ਜਿਨ੍ਹਾਂ ਪਾਸੋਂ ਹੋਰ ਖੁਲਾਸੇ ਕੀਤੇ ਜਾਣ ਦੀਆਂ ਸੰਭਾਵਨਾਵਾਂ ਹਨ।

ਗ੍ਰਿਫਤਾਰ ਦੋਸ਼ੀਆਨ:-

1) ਅਨੀਸ਼ ਕੁਮਾਰ ਪੁੱਤਰ ਮਨੀ ਭੂਸ਼ਨ ਵਾਸੀ ਮਕਾਨ ਨੰਬਰ 81, ਗਲੀ ਨੰਬਰ 02, ਬਾਜੜਾ ਕਲੋਨੀ ਥਾਣਾ ਮੇਹਰਬਾਨ ਲੁਧਿਆਣਾ।

2) ਪਰਮਜੀਤ ਸਿੰਘ ਉਰਫ ਮੋਟਾ ਪੁੱਤਰ ਗੁਰਮੀਤ ਸਿੰਘ ਵਾਸੀ ਮਕਾਨ ਨੰਬਰ 10, ਗਲੀ,ਨੰਬਰ 01, ਮਾਡਲ ਕਲੋਨੀ ਜਗੀਰਪੁਰ ਰੋਡ ਥਾਣਾ ਮੇਹਰਬਾਨ ਲੁਧਿਆਣਾ

ਬ੍ਰਾਮਦਗੀ:-

1. ਇੱਕ ਮੋਟਰਸਾਈਕਲ ਨੰਬਰੀ PB-10-BY-3449 ਮਾਰਕਾ ਹੀਰੋ ਹਾਂਡਾ ਪੈਸ਼ਨ ਪਲੱਸ ਰੰਗ ਨੀਲਾ

2. ਇੱਕ ਈ-ਰਿਕਸ਼ਾ ਆਟੋ ਬਿਨਾਂ ਨੰਬਰੀ ਮਾਰਕਾ ICAT YC ਰੰਗ ਸੰਤਰੀ

3. ਇੱਕ ਈ-ਰਿਕਸ਼ਾ ਆਟੋ ਨੰਬਰੀ PB-10-JC-7236 ਰੰਗ ਸੰਤਰੀ

4. 5 ਮੋਬਾਇਲ ਫੋਨ ਵੱਖ-ਵੱਖ ਮਾਰਕਾ

5. ਇੱਕ ਦਾਤਰ ਲੋਹਾ

Leave a Reply

Your email address will not be published. Required fields are marked *