ਕਮਿਸ਼ਨ ਚੇਅਰਮੈਨ ਗੜੀ ਅਤੇ ਸ੍ਰੀ ਅਰਵਿੰਦ ਕੇਜਰੀਵਾਲ ਦੀ ਮੁਲਾਕਾਤ

ਪੰਜਾਬ ਦੇ ਗਰੀਬਾਂ ਤੇ ਮੁੱਦੇ ਪਹਿਲ ਦੇ ਅਧਾਰ ਤੇ ਵਿਚਾਰੇ ਜਾਣ

ਚੰਡੀਗੜ: ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਵੱਲੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਸਾਬਕਾ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨਾਲ ਇੱਕ ਵਿਸ਼ੇਸ਼ ਮੁਲਾਕਾਤ ਉਹਨਾਂ ਦੀ ਰਿਹਾਇਸ਼ ਦਿੱਲੀ ਵਿਖੇ ਕੀਤੀ ਗਈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਗੜੀ ਨੇ ਕਿਹਾ ਕਿ ਸ੍ਰੀ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਪੰਜਾਬ ਦੇ ਗਰੀਬਾਂ ਮਜਲੂਮਾਂ ਦਲਿਤਾਂ ਵਿਦਿਆਰਥੀਆਂ ਮੁਲਾਜ਼ਮ ਵਰਗ ਅਤੇ ਰਿਜਰਵੇਸ਼ਨ ਦੇ ਮੁੱਦਿਆਂ ਤੇ ਗੰਭੀਰ ਚਿੰਤਨ ਮੰਥਨ ਕੀਤਾ ਗਿਆ। ਇਹਨਾਂ ਸਾਰੇ ਮੁੱਦਿਆਂ ਸਬੰਧੀ ਬਕਾਇਦਾ ਇੱਕ ਨੀਤੀਗਤ ਕਿਤਾਬਚਾ ਵੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਸੌਂਪਿਆ ਗਿਆ
ਦੱਸਣਯੋਗ ਹੈ ਕਿ ਪਿਛਲੇ ਇੱਕ ਸਾਲ ਵਿੱਚ ਇਹ ਚੌਥੀ ਮੁਲਾਕਾਤ ਕੀਤੀ। ਪਹਿਲੀ ਵਾਰ ਜਸਵੀਰ ਸਿੰਘ ਗੜੀ ਵਲੋਂ ਸ਼੍ਰੀ ਅਰਵਿੰਦ ਕੇਜਰੀਵਾਲ ਨੂੰ 16 ਦਸੰਬਰ ਨੂੰ ਹੀ ਤਾਜ ਹੋਟਲ ਚੰਡੀਗੜ੍ਹ ਵਿਖੇ ਸਾਲ 2024 ਦੀ 16 ਦਸੰਬਰ ਨੂੰ ਹੀ ਮਿਲਿਆ ਸੀ। ਸ ਗੜੀ ਨੇ ਕਿਹਾ ਕਿ ਕੁਦਰਤ ਇਸ ਗੱਲ ਨੂੰ ਭਾਗ ਲਾਵੇ ਕਿ ਜੋ ਦੇਸ਼ ਦੀ ਰਾਜਨੀਤੀ ਵਿੱਚ ਸਿਹਤ ਸਿੱਖਿਆ ਤੇ ਰੁਜ਼ਗਾਰ ਦੇ ਮੁੱਦਿਆਂ ਦੀ ਗੱਲ ਚੱਲੀ ਹੈ, ਜੋ ਕਿ ਆਮ ਲੋਕਾਂ ਗਰੀਬਾਂ, ਮਜ਼ਲੂਮਾਂ ਦਲਿਤਾਂ ਪਿਛੜਿਆਂ ਵਰਗਾਂ ਦੀ ਪਹਿਲੀ ਲੋੜ ਹੈ। ਇਸ ਗੱਲ ਨੂੰ ਪੂਰੀ ਕਰਨ ਲਈ ਮੇਰੀ ਜ਼ਿੰਦਗੀ ਲੇਖੇ ਲੱਗ ਜਾਵੇ। ਪੰਜਾਬ ਦੇ ਹਰ ਪੰਜਾਬੀ ਦੇ ਇਨਸਾਫ ਲਈ ਲੜ ਸਕਾਂ, ਕੁਦਰਤ ਇਹੋ ਜਿਹਾ ਬਲ ਤੇ ਬੁੱਧੀ ਬਖਸ਼ੇ।

Leave a Reply

Your email address will not be published. Required fields are marked *