ਸਨੈਚਿੰਗ ਤੇ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਕਾਬੂ ਕਰਨ ਵਿੱਚ ਥਾਣਾ ਨਵੀਂ ਬਾਰਾਦਰੀ ਕਮਿਸ਼ਨਰੇਟ ਜਲੰਧਰ ਨੂੰ ਕਾਮਯਾਬੀ ਹਾਸਲ ਹੋਈ

ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਜਲੰਧਰ ਸ੍ਰੀਮਤੀ ਧੰਨਪ੍ਰੀਤ ਕੌਰ (IPS), ਜੀ ਦੇ ਦਿਸ਼ਾ ਨਿਰਦੇਸ਼ ਅਤੇ ਸ੍ਰੀ ਸੰਦੀਪ ਸ਼ਰਮਾ ਜੋਆਇੰਟ ਸੀ.ਪੀ. ADCP-1 ਸਾਹਿਬ ਜਲੰਧਰ ਸ੍ਰੀਮਤੀ ਅਕਾਰਸ਼ੀ ਜੈਨ (IPS), ACP ਸੈਂਟਰਲ ਸ. ਅਜੈ ਸਿੰਘ PPS ਤੇ ਹੋਰ ਸੀਨੀਅਰ ਅਫਸਰਾਨ ਬਾਲਾ ਵਲੋਂ ਸਮੇਂ ਸਿਰ ਮਿਲ ਰਹੀਆਂ ਹਿਦਾਇਤਾਂ ਅਨੁਸਾਰ ਜਲੰਧਰ ਸ਼ਹਿਰ ਵਿੱਚ ਵੱਧ ਰਹੀਆਂ ਸਨੈਚਿੰਗ ਤੇ ਚੋਰੀਆਂ ਦੀਆਂ ਵਾਰਦਾਤਾਂ ਅੰਜਾਮ ਦੇਣ ਵਾਲਿਆਂ ਨੂੰ ਕਾਬੂ ਕਰਨ ਵਿੱਚ ਥਾਣਾ ਨਵੀਂ ਬਾਰਾਦਰੀ ਕਮਿਸ਼ਨਰੇਟ ਜਲੰਧਰ ਨੂੰ ਕਾਮਯਾਬੀ ਹਾਸਲ ਹੋਈ ਹੈ।

ਮਿਤੀ 07.12.2025 ਨੂੰ ਸਰਬਜੀਤ ਕੋਰ ਪਤਨੀ ਮੁਖਤਿਆਰ ਸਿੰਘ ਵਾਸੀ ਮਕਾਨ ਨੰਬਰ 368 ਮਸਜਿਦ ਵਾਲੀ ਗਲੀ ਦਕੋਹਾ ਜਲੰਧਰ ਨੇ ਆਪਣਾ ਬਿਆਨ ਦਰਜ ਕਰਾਇਆ ਸੀ ਕਿ ਵਕਤ ਕਰੀਬ 04:00 PM ਤੇ ਜੋਤੀ ਚੌਕ ਜਲੰਧਰ ਤੋ ਖਰੀਦੋ ਫਰੋਖਤ ਕਰਕੇ E-RIKSHA ਤੇ ਸਵਾਰ ਹੋ ਕੇ ਆਪਣੇ ਘਰ ਨੂੰ ਜਾ ਰਹੀ ਸੀ ਤਾਂ 02 ਮੋਟਰਸਾਇਕਲ ਸਵਾਰ ਨਾਮਲੂਮ ਵਿਅਕਤੀਆ ਵੱਲੋਂ ਉਸਦੇ ਖੱਬੇ ਕੰਨ ਦੀ ਸੋਨੇ ਦੀ ਵਾਲੀ ਝਪਟ ਮਾਰ ਕੇ ਖੋਹ ਕੇ ਭੱਜ ਗਏ। ਜਿਸਤੇ ਮੁਕਦਮਾ ਦਰਜ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ ਗਈ। ਦੋਰਾਨੇ ਤਫਤੀਸ਼ ਮੁੱਖਬਰ ਖਾਸ ਦੀ ਇਤਲਾਹ ਪਰ ਮੁਕੱਦਮਾ ਵਿਚ ਦੋਸ਼ੀ ਰਣਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਕਾਹਲਾਵਾ ਜਿਲ੍ਹਾ ਕਪੂਰਥਲਾ ਹਾਲ ਵਾਸੀ ਮੇਜਰ ਕਲੋਨੀ ਘਾਹ ਮੰਡੀ ਨੇੜੇ ਸ਼ਮਸ਼ਾਨਘਾਟ ਜਲੰਧਰ ਅਤੇ ਸੁਮਿਤ ਕੁਮਾਰ ਉਰਫ ਸਲਮਾਨ ਪੁੱਤਰ ਰਜਿੰਦਰ ਕੁਮਾਰ ਵਾਸੀ ਗਲੀ ਨੰਬਰ 02 ਮੁਹੱਲਾ ਸੰਤਪੁਰਾ ਥਾਣਾ ਸਿਟੀ ਜਿਲ੍ਹਾ ਕਪੂਰਥਲਾ ਨੂੰ ਹੱਕੀ ਦੋਸ਼ੀ ਨਾਮਜਦ ਕਰਕੇ ਦੋਸ਼ੀਆ ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਹੈ ਤੇ ਦੋਸ਼ੀਆ ਵੱਲੋ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਇਕਲ ਅਤੇ ਖੋਹ ਕੀਤੀ ਸੋਨੇ ਦੀ ਵਾਲੀ ਬ੍ਰਾਮਦ ਕੀਤੀ ਗਈ।

Leave a Reply

Your email address will not be published. Required fields are marked *