ਜਲੰਧਰ: ਜਿਲਾ ਜਲੰਧਰ (ਦਿਹਾਤੀ) ਦੇ ਮਾਨਯੋਗ ਐਸਐਸਪੀ ਸਰਦਾਰ ਹਰਕਮਲਪ੍ਰੀਤ ਸਿੰਘ ਖੱਖ ਜੀ ਹੁਕਮ ਅਨੁਸਾਰ ਡੀਐਸਪੀ ਸ਼ਾਹਕੋਟ ਉਕਾਂਰ ਸਿੰਘ ਬਰਾੜ ਦੀ ਅਗਵਾਈ ਵਿੱਚ ਥਾਣਾ ਮਹਿਤਪੁਰ ਦੇ ਇਲਾਕਾ ਵਿੱਚ ਮਾਨਯੋਗ ਡੀਜੀਪੀ ਸਾਹਿਬ ਜੀ ਦੇ ਏਜੰਡੇ ਅਨੁਸਾਰ, ਮਾੜੇ/ ਭੈੜੇ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਸਪਲਾਈ ਕਰਨ ਵਾਲੇ ਸ਼ੱਕੀ ਟਿਕਾਣਿਆ ਅਤੇ ਵੱਖ ਵੱਖ ਮੁਕਦਮੇ ਵਿੱਚ ਲੋੜੀਂਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਇੱਕ ਸਪੈਸ਼ਲ ਸਰਚ ਆਪਰੇਸ਼ਨ ਚਲਾਇਆ ਗਿਆਵ ਜਿਲਾ ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ ਜੁਰਮ ਫਰੀ ਇਲਾਕਾ ਬਣਾਉਣ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਨਾਲ ਨਾਲ ਹੀ ਮਾੜੇ ਅਨਸਰਾਂ ਤੇ ਨਕੇਲ ਪਾਉਣ ਲਈ ਸਖਤ ਕਦਮ ਚੱਕੇ ਜਾ ਰਹੇ ਹਨ।

ਸਰਚ ਪ੍ਰਸ਼ਨ ਦੌਰਾਨ ਪੁਲਿਸ ਵੱਲੋਂ ਆਮ ਪਬਲਿਕ ਨੂੰ ਨਸ਼ੇ ਦੀਆਂ ਲਾਮਤਾਂ ਤੋਂ ਜਾਣੂ ਵੀ ਕਰਾਇਆ ਗਿਆ ਅਤੇ ਇਹ ਵੀ ਬੇਨਤੀ ਕੀਤੀ ਗਈ ਕਿ ਜਿਹੜੇ ਵਿਅਕਤੀ ਇਸ ਨਸ਼ੇ ਪੀਣ ਦੀ ਬਿਮਾਰੀ ਵਿੱਚ ਲਿਪਤ ਹੋ ਚੁੱਕੇ ਹਨ ਉਹਨਾਂ ਦਾ ਇਲਾਜ ਕਰਾਉਣ ਲਈ ਪੁਲਿਸ ਵੱਲੋਂ ਪਹਿਲ ਕਦਮੀ ਕੀਤੀ ਜਾ ਰਹੀ ਹੈ । ਇਸ ਦੇ ਨਾਲ ਨਾਲ ਆਪਣੇ ਮੋਬਾਇਲ ਨੰਬਰ ਵੀ ਆਮ ਪਬਲਿਕ ਨੂੰ ਦਿੱਤੇ ਤਾਂ ਕਿ ਉਹ ਜਿਸ ਸਮੇਂ ਮਰਜ਼ੀ ਸਾਡੇ ਨਾਲ ਸੰਪਰਕ ਕਰਨਾ ਤੇ ਅਸੀਂ ਉਹਨਾਂ ਨਸ਼ਾ ਪੀਣ ਵਾਲੇ ਮਰੀਜ਼ਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲਾਂ ਚੋਂ ਇਲਾਜ ਕਰਵਾਇਆ ਜਾ ਸਕੇ।


