ਜਲੰਧਰ ਦਿਹਾਤੀ ਦੇ ਥਾਣਾ ਲਾਬੜਾ ਦੀ ਪੁਲਿਸ ਵੱਲੋਂ ਲੁੱਟਾਂ ਖੋਹਾ ਕਰਨ ਵਾਲੇ 3 ਦੋਸ਼ੀ ਗ੍ਰਿਫਤਾਰ, ਲੁੱਟ ਕਰਕੇ ਭੱਜਣ ਲੱਗੇ ਤਾਂ …

ਸ੍ਰੀ ਮੁਖਵਿੰਦਰ ਸਿੰਘ ਭੁੱਲਰ,ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਭੈੜਾ ਅਨਸਰਾ/ਨਸ਼ਾ ਤਸਕਰਾ ਅਤੇ ਲੁੱਟਾ ਖੋਹਾ ਕਰਨ ਵਾਲਿਆ ਦੇ ਖਿਲਾਫ ਚਲਾਈ ਗਈ ਵਿਸ਼ੇਸ ਮੁਹਿਮ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ, ਪੁਲਿਸ ਕਪਤਾਨ, (ਇੰਨਵੈਸਟੀਗੇਸ਼ਨ), ਜਲੰਧਰ ਦਿਹਾਤੀ ਅਤੇ ਸ੍ਰੀ ਬਲਵੀਰ ਸਿੰਘ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਇੰਸਪੈਕਟਰ ਜਤਿੰਦਰ ਕੁਮਾਰ ਮੁੱਖ ਅਫਸਰ ਥਾਣਾ ਲਾਂਬੜਾ ਦੀ ਟੀਮ ਵੱਲੋਂ ਲੁੱਟਾਂ ਖੋਹਾ ਕਰਨ ਵਾਲੇ ਗਿਰੋਹ ਦੇ 03 ਦੋਸ਼ੀ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਬਲਵੀਰ ਸਿੰਘ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਜੀ ਨੇ ਦੱਸਿਆ ਇੰਸਪੈਕਟਰ ਜਤਿੰਦਰ ਕੁਮਾਰ ਮੁੱਖ ਅਫਸਰ ਥਾਣਾ ਲਾਂਬੜਾ ਜਲੰਧਰ ਦਿਹਾਤੀ ਦੇ ਪੁਲਿਸ ਟੀਮ ਦੇ ਏ.ਐਸ.ਆਈ ਸੁਭਾਸ ਕੁਮਾਰ ਸਮੇਤ ਪੁਲਿਸ ਪਾਰਟੀ ਬਾਏ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਪਿੰਡ ਸਫੀਪੁਰ ਤੋਂ ਪਿੰਡ ਗਿੱਲਾਂ ਸਾਈਡ ਨੂੰ ਜਾ ਰਹੇ ਸੀ। ਜਿੱਥੇ ਗੁਲਾਮ ਮਾਹਦੀਨ ਬਜਾੜ ਪੁੱਤਰ ਲਾਲਦੀਨ ਬਜਾੜ ਵਾਸੀ ਕਚਾਮਾ ਥਾਣਾ ਕਰਾਲਪੁਰਾ ਜੰਮੂ ਕਸ਼ਮੀਰ ਹਾਲ ਵਾਸੀ ਚੁਗਿੱਟੀ ਬਾਈਪਾਸ ਜਲੰਧਰ ਨੇ ਇਤਲਾਹ ਦਿੱਤੀ ਕਿ ਉਹ ਫੇਰੀ ਲਗਾ ਕੇ ਕੱਪੜਾ ਵੇਚਣ ਦਾ ਕੰਮ ਕਰਦਾ ਹੈ ਅਤੇ ਵਕਤ ਕ੍ਰੀਬ 11 ਵਜੇ ਪਲਟੀਨਾ ਮੋਟਰਸਾਈਕਲ ਪਰ ਸਵਾਰ ਸਨ ਜਿਹਨਾਂ ਨੇ ਉਸ ਨੂੰ ਘੇਰ ਲਿਆ ਅਤੇ ਡਰਾ ਧਮਕਾ ਕੇ ਉਸਦੀ ਜੇਬ ਵਿੱਚੋਂ 2600/-ਰੁਪਏ ਖੋਹ ਲਏ ਅਤੇ ਲੁਟੇਰੇ ਆਪਣੇ ਮੋਟਸਾਈਲ ਤੇ ਸਵਾਰ ਹੋ ਕੇ ਭੱਜਣ ਲੱਗੇ ਤਾਂ ਇੱਕ ਸਰਦਾਰ ਵਿਅਤਕੀ ਨੇ ਉਹਨਾਂ ਨੂੰ ਰੋਕਣ ਲਈ ਉਹਨਾਂ ਦੇ ਮੋਟਰਸਾਈਕਲ ਵਿੱਚ ਮਾਰੀ ਜਿਸਤੇ ਉਹ ਮੋਟਰਸਾਈਕਲ ਸਵਾਰ ਤਿੰਨ ਨੌਜਾਵਾਨ ਡਿੱਗ ਗਏ। ਜੋ ਏ.ਐਸ.ਆਈ ਸੁਭਾਸ ਕੁਮਾਰ ਵੱਲੋਂ ਉਹਨਾਂ ਤਿੰਨਾਂ ਨੌਜਾਵਨਾਂ ਦਾ ਨਾਮ ਪਤਾ ਪੁੱਛਿਆ ਗਿਆ ਜਿਹਨਾਂ ਨੇ ਆਪਣਾ ਨਾਮ ਤਰਨਵੀਰ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਅਠੋਲਾ ਜਿਲਾ ਜਲੰਧਰ, ਗੋਵਿੰਦਾ ਪੁੱਤਰ ਬਲੋਦਵ ਸਿੰਘ ਵਾਸੀ ਵਾਸੀ ਅਠੌਲਾ ਜਿਲਾ ਜਲੰਧਰ, ਨਵਜੀਵਨ ਪੁੱਤਰ ਅਵਤਾਰ ਸਿੰਘ ਵਾਸੀ ਢੁਪਾਈ ਥਾਣਾ ਸਦਰ ਕਪੂਰਥਲਾ ਦੱਸਿਆ। ਜਿਹਨਾਂ ਨੇ ਖਿਲਾਫ ਮੁੱਕਦਮਾ ਨੰਬਰ 04 ਮਿਤੀ 24,01.2024 ਅ/ਧ 379 ਬੀ,341,506,34 ਭ/ਦ ਥਾਣਾ ਲਾਂਬੜਾ ਦਰਜ ਰਜਿਸਟਰ ਕੀਤਾ ਗਿਆ ਅਤੇ ਉਕਤ ਦੋਸ਼ੀਆਂ ਨੂੰ ਉਕਤ ਮੁਕੱਦਮੇ ਵਿੱਚ ਹਸਬ ਜਾਬਤਾ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ’ ਦੋ ਮੋਟਰਸਾਈਕਲ ਬਿਨਾ ਨੰਬਰੀ ਮਾਰਕਾ ਸਪਲੈਂਡਰ, ਮੋਟਰਸਾਈਕਲ ਪਲਟੀਨਾ ਨੰਬਰ PB08-DM-3884,01 ਕਿਰਚ, 02 ਦਾਤਰ, 500/- ਰੁਪਿਆ (ਖੋਹਿਆ ਹੋਇਆ), 05 ਮੋਬਾਇਲ ਫੋਨ ਬ੍ਰਾਮਦ ਕੀਤੇ ਗਏ। ਦੋਸ਼ੀਆਂ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਬ੍ਰਾਮਦਗੀ:-

  1. ਦੋ ਮੋਟਰਸਾਈਕਲ ਬਿਨਾ ਨੰਬਰੀ ਮਾਰਕਾ ਸਪਲੈਂਡਰ
  2. ਹਿਨਰ ਭੀਤਰਮੰਤੀਵਾਲ ਪੈਲਾਟੀਲਾ ਹਾਊਸ PB08-DM-3884
  3. 02 ਦਾਤਰ, 01 ਕਿਰਚ
  4. 2600 ਰੁਪਿਆ (ਖੋਹਿਆ ਹੋਇਆ) 5. 05 ਮੋਬਾਇਲ ਫੋਨ

Leave a Reply

Your email address will not be published. Required fields are marked *