ਖੰਨਾ ਪੁਲਿਸ ਦੀ ਵੱਡੀ ਕਾਮਯਾਬੀ, 5 ਕੁਇੰਟਲ ਭੁੱਕੀ ਚੂਰਾ ਪੋਸਤ ਬ੍ਰਾਮਦ

ਖੰਨਾ (ਪੁਲਿਸ ਮੋਨੀਟਰ) ਅਮਨੀਤ ਕੌਡਲ IPS ਸੀਨੀਅਰ ਪੁਲਿਸ ਕਪਤਾਨ, ਖੰਨਾ ਦੀ ਰਹਿਨੁਮਾਈ ਹੇਠ ਡਾ. ਪ੍ਰਗਿਆ ਜੈਨ IPS ਕਪਤਾਨ ਪੁਲਿਸ (ਆਈ) ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਾੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਅਧੀਨ ਜਸਪਿੰਦਰ ਸਿੰਘ, ਪੀ.ਪੀ.ਐੱਸ., ਉਪ ਕਪਤਾਨ ਪੁਲਿਸ ਸਮਰਾਲਾ, ਪਵਨਜੀਤ, ਪੀ.ਪੀ.ਐੱਸ., ਉਪ ਕਪਤਾਨ ਪੁਲਿਸ (ਡੀ) ਖੰਨਾ, ਇੰਸਪੈਕਟਰ ਅਮਨਦੀਪ ਸਿੰਘ, ਇੰਚਾਰਜ ਸੀ.ਆਈ.ਏ. ਖੰਨਾ ਸਮੇਤ ਥਾਣਾ ਸਮਰਾਲਾ ਦੀ ਪੁਲਿਸ ਪਾਰਟੀ ਨੇ ਉਕਤ ਮੁਕੱਦਮੇ ਵਿੱਚ 03 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 05 ਕੁਇੰਟਲ ਭੁੱਕੀ ਚੂਰਾ ਪੋਸਤ ਬ੍ਰਾਮਦ ਕੀਤੀ।

ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 20.01.2024 ਨੂੰ ਥਾਣਾ ਸਮਰਾਲਾ ਦੀ ਪੁਲਿਸ ਪਾਰਟੀ ਦੌਰਾਨੇ ਨਾਕਾਬੰਦੀ ਸਾਹਮਣੇ ਭੱਠਾ ਪਿੰਡ ਬਰਧਾਲਾਂ ਵਿਖੇ ਮੌਜੂਦ ਸੀ ਤਾਂ ਇੱਕ ਕੰਟੇਨਰ ਸਮਰਾਲਾ ਸਾਇਡ ਤੋਂ ਆਉਂਦਾ ਦਿਖਾਈ ਦਿੱਤਾ। ਕੰਟੇਨਰ ਦੇ ਡਰਾਇਵਰ ਨੇ ਨਾਕਾਬੰਦੀ ਨੂੰ ਦੇਖ ਕੇ ਕੰਟੇਨਰ ਪਿੱਛੇ ਰੋਕ ਲਿਆ। ਪੁਲਿਸ ਪਾਰਟੀ ਨੇ ਤੁਰੰਤ ਕੰਟੇਨਰ ਨੰਬਰੀ HR 37 E 3678 ਨੂੰ ਸ਼ੱਕ ਦੀ ਬਿਨਾਹ ਪਰ ਕਾਬੂ ਕੀਤਾ ਅਤੇ ਕੰਟੇਨਰ ਵਿੱਚ ਸਵਾਰ ਨੌਜਵਾਨਾਂ ਪਾਸੋਂ ਨਾਮ-ਪਤਾ ਪੁੱਛਿਆ। ਕੰਟੇਨਰ ਦੇ ਡਰਾਇਵਰ ਨੇ ਆਪਣਾ ਨਾਮ ਅਮਰਜੀਤ ਸਿੰਘ ਪੁੱਤਰ ਨੱਥੂ ਰਾਮ ਵਾਸੀ ਪਿੰਡ ਕੰਸਾਪੁਰ, ਮੁਲਾਣਾ, ਅੰਬਾਲਾ, ਹਰਿਆਣਾ, ਦੂਸਰੇ ਵਿਅਕਤੀ ਨੇ ਆਪਣਾ ਨਾਮ ਸਤਨਾਮ ਸਿੰਘ ਪੁੱਤਰ ਅੱਤਰ ਸਿੰਘ ਵਾਸੀ ਪਿੰਡ ਖਾਨ-ਅਹਿਮਦਪੁਰ, ਮੁਲਾਣਾ, ਅੰਬਾਲਾ, ਹਰਿਆਣਾ ਅਤੇ ਤੀਸਰੇ ਵਿਅਕਤੀ ਨੇ ਆਪਣਾ ਨਾਮ ਹਿੱਮਤ ਸਿੰਘ ਪੁੱਤਰ ਕਰਨ ਸਿੰਘ ਵਾਸੀ ਪਿੰਡ ਗਦੋਲਾ, ਛੱਪਰ, ਯਮੁਨਾ ਨਗਰ, ਹਰਿਆਣਾ ਦੱਸਿਆ| ਕੰਟੇਨਰ ਦੀ ਤਲਾਸ਼ੀ ਕਰਨ ਸਮੇਂ ਦੋਸ਼ੀਆਂ ਵੱਲੋਂ ਪੁਲਿਸ ਪਾਰਟੀ ਨੂੰ ਆਪਣੇ ਕੰਟੇਨਰ ਦੀ ਤਲਾਸ਼ੀ ਕਿਸੇ ਗਜਟਿਡ ਅਫਸਰ ਪਾਸੋਂ ਕਰਵਾਉਣ ਲਈ ਕਹਿਣ ਪਰ ਸ੍ਰੀ ਜਸਪਿੰਦਰ ਸਿੰਘ, ਪੀ.ਪੀ.ਐੱਸ., ਉਪ ਕਪਤਾਨ ਪੁਲਿਸ, ਸਮਰਾਲਾ ਵੱਲੋਂ ਮੌਕਾ ਪਰ ਪੁੱਜ ਕੇ ਉਕਤ ਕੰਟੇਨਰ ਦੀ ਤਲਾਸ਼ੀ ਜਾਬਤਾ ਅਨੁਸਾਰ ਕਰਵਾਈ ਗਈ। ਕੰਟੇਨਰ ਦੀ ਤਲਾਸ਼ੀ ਕਰਨ ਪਰ ਉਸ ਵਿੱਚੋਂ 05 ਕੁਇੰਟਲ ਭੁੱਕੀ ਚੂਰਾ ਪੋਸਤ ਬ੍ਰਾਮਦ ਹੋਣ ਪਰ ਉਕਤਾਨ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਨੰਬਰ 16 ਮਿਤੀ 20.01.2024 ਅ/ਧ 15/61/85 ਐਨ.ਡੀ.ਪੀ.ਐੱਸ. ਐਕਟ, ਥਾਣਾ ਸਮਰਾਲਾ ਦਰਜ ਰਜਿਸਟਰ ਕਰਕੇ ਅਗੇਰਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਦੋਸ਼ੀਆਂ ਪਾਸੋਂ ਪੁੱਛਗਿਛ ਜਾਰੀ ਹੈ।

Leave a Reply

Your email address will not be published. Required fields are marked *