ਸਤਿੰਦਰ ਸਿੰਘ ਆਈ.ਪੀ.ਐਸ. ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਵੱਲੋ ਨਜਾਇਜ ਮਾਈਨਿੰਗ ਖਿਲਾਫ ਵੱਡੇ ਪੱਧਰ ਤੇ ਮੁਹਿੰਮ ਚਲਾਉਣ ਦੀਆ ਹਦਾਇਤਾ ਜਾਰੀ ਕੀਤੀਆ ਗਈਆ ਹਨ।
ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋ ਨਜਾਇਜ਼ ਮਾਈਨਿੰਗ ਵੱਡੇ ਪੱਧਰ ਤੇ ਕਾਰਵਾਈ ਕਰਦਿਆ ਇਸ ਮਹੀਨੇ ਵਿੱਚ 03 ਦੋਸ਼ੀਆ ਖਿਲਾਫ 05 ਮੁਕੱਦਮੇ ਦਰਜ ਕੀਤੇ ਗਏ ਹਨ ਜਿਨ੍ਹਾ ਵਿੱਚ ਦੋ ਮਹਿੰਦਰਾ ਬਲੈਰੋ ਗੱਡੀਆ, ਦੋ ਟਿਪਰ, ਇੱਕ ਪੋਕਲੇਨ ਮਸ਼ੀਨ ਅਤੇ 06 ਸੈਂਕੜੇ ਨਜਾਇਜ਼ ਰੇਤ ਬ੍ਰਾਮਦ ਕੀਤੀ ਗਈ ਸੀ। ਜੋ ਇਸੇ ਮੁਹਿੰਮ ਦੌਰਾਨ ਮੁੱਖ ਅਜਨਾਲਾ ਨੂੰ ਰਮਨਦੀਪ ਸਿੰਘ ਜੇ.ਮਾਇਨਿੰਗ ਅਫਸਰ ਅੰਮ੍ਰਿਤਸਰ ਵੱਲੋ ਇੱਕ ਪੱਤਰ ਪ੍ਰਾਪਤ ਹੋਇਆ ਜਿਸ ਵਿੱਚ ਪਿੰਡ ਸਾਹੋਵਾਲ ਵਿਖੇ 10 ਤੋ 14 ਫੁੱਟ ਤੱਕ ਨਜਾਇਜ ਤੋਰ ਤੇ ਮਿਟੀ ਦੀ ਪੁਟਾਈ ਸਬੰਧੀ ਜਾਣਕਾਰੀ ਦਿੱਤੀ ਗਈ ਸੀ। ਜਿਸ ਤੋ ਤੁਰੰਤ ਕਾਰਵਾਈ ਕਰਦਿਆ ਮੁੱਖ ਅਫਸਰ ਥਾਣਾ ਅਜਨਾਲਾ ਵੱਲੋ ਮੁਕੱਦਮਾ ਨੰ. 04 ਮਿਤੀ 10.01.2024 ਜੁਰਮ 21-1 ਮਾਇਨਿੰਗ ਐਡ ਮਿਨਰਲ ਐਕਟ 1957 ਤਹਿਤ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ ਜੋ ਤਫਤੀਸ਼ ਦੌਰਾਨ ਮੁੱਖ ਅਫਸਰ ਥਾਣਾ ਅਜਨਾਲਾ ਵੱਲੋ ਉਕਤ ਜਗ੍ਹਾ ਤੇ ਰੇਡ ਕਰਕੇ ਵੱਡੀ ਕਾਮਯਾਬੀ ਹਾਸਿਲ ਕਰਦੇ ਹੋਏ 15 ਟਰੱਕ (ਟਿੱਪਰ) ਅਤੇ ਦੋ ਜੇ.ਸੀ.ਬੀ ਮਸ਼ੀਨ ਬ੍ਰਾਮਦ ਕਰਕੇ ਉਕਤ ਮੁਕੱਦਮਾ ਨੰ. 04/2024 ਵਿੱਚ ਜਗਤਾਰ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਡੱਲਾ, ਗੁਰਸੇਵਕ ਸਿੰਘ ਪੁੱਤਰ ਟਹਿਲ ਸਿੰਘ ਵਾਸੀ ਰਏਪੁਰ ਹਾਲ ਵਾਸੀ ਅਜਨਾਲਾ, ਸ਼ਮਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਗੱਜਣ ਸਿੰਘ ਵਾਸੀ ਸਾਹੋਵਾਲ ਗ੍ਰਿਫਤਾਰ ਕੀਤਾ ਗਿਆ। ਜੋ ਉਕਤ ਮੁਕੱਦਮਾ ਵਿੱਚ ਤਫਤੀਸ਼ ਜਾਰੀ ਹੈ ਅਤੇ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਵੇਗੀ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।
ਰਿਕਵਰੀ:-
- 15 ਟਰੱਕ (ਟਿੱਪਰ)
- ਦੋ ਜੇ.ਸੀ.ਬੀ ਮਸ਼ੀਨ
