ਫਰੀਦਕੋਟ ਪੁਲਿਸ ਨੇ ਗੈਂਗਸਟਰ ਚੜ੍ਹਤ ਸਿੰਘ ਨੂੰ 2022 ਦੇ ਇੱਕ ਕੇਸ ਵਿੱਚ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਸੀ। ਜਿਸ ਨੂੰ ਮੰਗਲਵਾਰ 17 ਜਨਵਰੀ ਨੂੰ ਅਦਾਲਤ ਵਿੱਚ ਪੇਸ਼ ਕਰ ਪੁਲਿਸ ਨੇ ਉਸਦਾ ਤਿੰਨ ਦਿਨ ਦਾ ਰਿਮਾਂਡ ਹਾਸਿਲ ਕਰ ਲਿਆ ਹੈ। ਹੁਣ ਪੁਲਿਸ ਇਸ ਮਾਮਲੇ ਸਬੰਧੀ ਉਸ ਤੋਂ ਪੁੱਛਗਿੱਛ ਕਰੇਗੀ। ਗੈਂਗਸਟਰ ਚੜ੍ਹਤ ਸਿੰਘ ‘ਤੇ ਇਲਜ਼ਾਮ ਹਨ ਕਿ 2022 ਵਿੱਚ ਦਰਜ ਹੋਏ ਮਾਮਲੇ ‘ਚ ਬਰਾਮਦ ਹੋਈ ਇੱਕ ਕਿੱਲੋ ਹੈਰੋਇਨ ਚੜ੍ਹਤ ਸਿੰਘ ਕੋਲੋਂ ਨਸ਼ਾ ਤਸਕਰਾਂ ਨੇ ਹਾਸਿਲ ਕੀਤੀ ਸੀ।
