ਬਠਿੰਡਾ ਪੁਲਿਸ ਨੇ 126 ਮੁਕੱਦਮਿਆਂ ਚ ਬਰਾਮਦ 249 ਵ੍ਹੀਕਲ ਕੀਤੇ ਨਿਲਾਮ

ਹਰਮਨਬੀਰ ਸਿੰਘ ਗਿੱਲ ਆਈਪੀਐੱਸ ਐੱਸਐੱਸਪੀ ਵੱਲੋਂ ਜਿੱਥੇ ਨਸ਼ਿਆਂ ਦੇ ਖਾਤਮੇ, ਜ਼ੇਰ ਤਫਤੀਸ਼ ਮੁਕੱਦਮਿਆਂ, ਦਰਖਾਸਤ ਦੇ ਨਿਪਟਾਰੇ, ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਦਿਨ-ਪ੍ਰਤੀ ਦਿਨ ਨਵੇਂ ਕਦਮ ਚੁੱਕੇ ਜਾ ਰਹੇ ਹਨ, ਉਥੇ ਪੁਲਿਸ ਵਿਭਾਗ ਵੱਲੋਂ ਵੱਖ-ਵੱਖ ਮੁਕੱਦਮਿਆਂ ਵਿਚ ਥਾਣਿਆਂ ਅੰਦਰ ਖੜੇ੍ਹ ਵ੍ਹੀਕਲਾਂ ਦੀ ਪੁਲਿਸ ਲਾਈਨਜ਼ ਬਠਿੰਡਾ ਵਿਖੇ ਖੁੱਲ੍ਹੀ ਬੋਲੀ ਕਰਵਾ ਕੇ 249 ਵ੍ਹੀਕਲ ਨਿਲਾਮ ਕੀਤੇ ਹਨ। ਅੱੈਸਐੱਸਪੀ ਗਿੱਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਿਆਂ ਵਿਚ ਵੱਖ-ਵੱਖ ਮੁਕੱਦਮਿਆਂ ਵਿਚ ਕਾਫੀ ਗਿਣਤੀ ਵ੍ਹੀਕਲ ਖੜ੍ਹੇ ਹਨ। ਇਨ੍ਹਾਂ ਵ੍ਹੀਕਲਾਂ ਨਾਲ ਸਬੰਧਤ ਮੁਕੱਦਮਿਆਂ ਦਾ ਫੈਸਲਾ ਹੋ ਚੁੱਕਾ ਹੈ ਪਰ ਕਿਸੇ ਵਿਅਕਤੀ ਵੱਲੋਂ ਇਹ ਵ੍ਹੀਕਲ ਕਲੇਮ ਨਹੀਂ ਕੀਤੇ ਗਏ।ਇਨ੍ਹਾਂ ਵ੍ਹੀਕਲਾਂ ਕਰ ਕੇ ਥਾਣਿਆਂ ਵਿਚ ਕਾਫੀ ਜਗ੍ਹਾ ਘੇਰੀ ਹੋਈ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵ੍ਹੀਕਲ ਡਿਸਪੋਜ਼ਲ ਕਮੇਟੀ ਮੈਂਬਰਾਂ ਦੀ ਮੌਜੂਦਗੀ ਵਿਚ ਕਾਨੂੰਨੀ ਪ੍ਰਕਿਰਿਆ ਅਪਣਾਉਂਦੇ ਹੋਏ ਜ਼ਿਲ੍ਹਾ ਬਠਿੰਡਾ ਦੇ ਪੁਲਿਸ ਥਾਣਾ ਕੋਤਵਾਲੀ, ਰਾਮਾਂ, ਬਾਲਿਆਂਵਾਲੀ, ਤਲਵੰਡੀ ਸਾਬੋ, ਕੋਟਫੱਤਾ, ਦਿਆਲਪੁਰਾ, ਮੌੜ, ਨਥਾਣਾ, ਥਰਮਲ ਅਤੇ ਥਾਣਾ ਨੰਦਗੜ੍ਹ ਵਿਚ ਖੜੇ੍ਹ ਕੁੱਲ 126 ਫੈਸਲਾਸ਼ੁਦਾ ਐੱਨਡੀਪੀਐੱਸ ਅਤੇ ਹੋਰ ਮੁਕੱਦਮਿਆਂ ਵਿਚ ਬਰਾਮਦਸ਼ੁਦਾ 249 ਵ੍ਹੀਕਲਾਂ (ਬਿਨਾਂ ਕਾਗਜ਼ਾਤ ਅਤੇ ਦੁਬਾਰਾ ਨਾ ਵਰਤੋਯੋਗ/ਸਕਰੈਪ ਦੀ ਨਿਲਾਮੀ (ਖੁੱਲੀ ਬੋਲੀ) ਕਰਵਾਈ ਗਈ।ਇਨ੍ਹਾਂ ਵਿਚ 170 ਦੋ-ਪਹੀਆ ਵਾਹਨ ਅਤੇ 79 ਚਾਰ-ਪਹੀਆ ਵਾਹਨਾਂ ਸ਼ਾਮਲ ਹਨ। ਇਨਾਂ੍ਹ ਵਹੀਲਾਂ ਦੀ ਕਮੇਟੀ ਵੱਲੋਂ ਰਿਜਰਵ ਕੀਮਤ 39,63,950 ਰੁਪਏ ਨਿਰਧਾਰਿਤ ਰੱਖੀ ਗਈ ਸੀ। ਬਠਿੰਡਾ ਪੁਲਿਸ ਨੇ ਇਹ ਵਹੀਕਲ 45,80,000 ਵਿਚ ਨਿਲਾਮ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਨਿਲਾਮੀ ਦੀ ਕੁੱਲ ਰਕਮ 45,80,000 ਰੁਪਏ ਸਰਕਾਰੀ ਖਜ਼ਾਨੇ ਵਿਚ ਜਮ੍ਹਾਂ ਕਰਵਾਈ ਗਈ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਬਾਕੀ ਰਹਿੰਦੇ ਵ੍ਹੀਕਲਾਂ ਸਬੰਧੀ ਵੀ ਰਿਕਾਰਡ ਤਿਆਰ ਕਰਵਾਇਆ ਜਾ ਰਿਹਾ ਹੈ ਅਤੇ ਇਹ ਵ੍ਹੀਕਲ ਵੀ ਜਲਦੀ ਨਿਲਾਮ ਕੀਤੇ ਜਾਣਗੇ।

Leave a Reply

Your email address will not be published. Required fields are marked *