ਦਾਤਰ ਦੀ ਨੋਕ ਤੇ ਲੁੱਟਾਂ ਖੋਹਾ ਕਰਨ ਵਾਲੇ ਖਤਰਨਾਕ ਗੈਂਗ ਦਾ ਪਰਦਾਫਾਸ਼, 2 ਦੋਸ਼ੀ ਗ੍ਰਿਫਤਾਰ, ਪੜ੍ਹੋ ਪੂਰੀ ਖ਼ਬਰ …

ਮੁਖਵਿੰਦਰ ਸਿੰਘ ਭੁੱਲਰ PPS ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਗੈਂਗਸਟਰਾਂ ਅਤੇ ਲੁੱਟਾ ਖੋਹਾ ਕਰਨ ਵਾਲੇ ਗੈਂਗਾ ਦੇ ਖਿਲਾਫ ਜਿਲ੍ਹਾ ਪੱਧਰ ਤੇ ਚਲਾਈ ਮੁਹਿੰਮ ਨੂੰ ਉਸ ਸਮੇਂ ਭਾਰੀ ਸਫਲਤਾ ਹਾਸਲ ਹੋਈ ਜਦੋ ਮਨਪ੍ਰੀਤ ਸਿੰਘ ਢਿੱਲੇ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਅਤੇ ਸ੍ਰੀ ਬਲਬੀਰ ਸਿੰਘ, ਪੀ.ਪੀ.ਐਸ. ਉੱਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਜੀ ਦੀ ਅਗਵਾਈ ਹੇਠ ਇਸਪੈਕਟਰ ਸਿਕੰਦਰ ਸਿੰਘ ਮੁੱਖ ਅਫਸਰ ਥਾਣਾ ਮਕਸੂਦਾਂ ਨੂੰ ਖੂਫੀਆ ਇਤਲਾਟ ਮਿਲਣ ਤੋਂ ਦਾਰਥ ਦੀ ਨੋਕ ਤੇ ਲੁੱਟਾ ਖੋਹਾ ਕਰਨ ਵਾਲੇ ਖਤਰਨਾਕ ਗੈਂਗ ਦੇ 02 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ ਅਤੇ। ਦਾਤਰ, । ਐਕਟਿਵਾ, 2 ਮੋਟਰਸਾਈਕਲ, 6 ਟਾਵਰ ਵਾਲੀਆ ਬੈਟਰੀਆ ਅਤੇ 06 ਮੋਬਾਇਲ ਫੋਨ ਬ੍ਰਾਮਦ ਅਤੇ ਲੁੱਟ ਖੋਹ ਦੀਆ ਭਾਰੀ ਤਦਾਦ ਵਿੱਚ ਵਾਰਦਾਤਾ ਟਰੇਸ ਕਰਨ ਤੇ ਸਫਲਤਾ ਹਾਸਲ ਹੋਈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਮੁਖਵਿੰਦਰ ਸਿੰਘ ਭੁੱਲਰ PPS ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 14.01.24 ਨੂੰ ਵਕਤ ਕਰੀਬ 08:30 ਵਜੇ ਸੁਭਾ ਦਾ ਹੋਵੇਗਾ ਕਿ ਮੁਦਈ ਮੁਕੱਦਮਾ ਸੈਂਟ ਸੋਲਜਰ ਪਿੰਡ ਨੱਸੀ ਦੇ ਕੋਲ ਲੱਗੇ ਹੋਏ ਟਾਵਰ ਦੀ ਚੈਕਿੰਗ ਕਰਨ ਗਿਆ ਤਾਂ ਜਿਵੇਂ ਹੀ ਉਹ ਟਾਵਰ ਦੇ ਕੋਲ ਪੁੱਜਾ ਤਾਂ ਟਾਵਰ ਦੇ ਕੇਬਿਨ ਕੋਲ 3 ਮੋਨੇ ਨੌਜਵਾਨ ਖੜੇ ਸਨ ਜਿੰਨਾ ਲਾਗੇ 2 ਮੋਟਰ ਸਾਈਕਲ ਖੜੇ ਸਨ। ਇਹਨਾ ਤਿੰਨਾ ਲੜਕਿਆ ਨੇ ਉਸਨੂੰ ਇੱਕਦਮ ਘੇਰ ਕੇ ਦਾਤਰ ਦਿਖਾ ਕੇ ਭਰਾ ਧਮਕਾ ਕੇ ਕਿਹਾ ਕਿ ਜੋ ਕੁਝ ਤੇਰੇ ਕੋਲ ਹੈ ਕੱਢ ਦੇ ਤਾਂ ਉਹਨਾਂ ਨੇ ਧੱਕੇ ਨਾਲ ਉਸਦੀ ਜੇਬ ਵਿੱਚੋਂ ਪਰਸ ਕੱਢ ਲਿਆ ਤੇ ਡਰਾ ਧਮਕਾ ਕੇਬਨ ਦਾ ਤਾਲਾ ਖੁਲਵਾ ਲਿਆ ਅਤੇ ਕੈਬਿਨ ਵਿੱਚ ਲੱਗੀਆ ਬੈਟਰੀਆਂ ਵਿੱਚੋਂ 2 ਬੈਟਰੀਆਂ ਵੀ ਖੋਲ ਲਈਆ ਤੇ ਆਪਣੇ ਇੱਕ ਮੋਟਰ ਸਾਈਕਲ ਤੇ ਦੋਨੋ ਬੈਟਰੀਆ 2 ਲੜਕਿਆ ਨੇ ਰੱਖ ਲਈਆ ਅਤੇ ਤੀਸਰੇ ਲੜਕੇ ਨੇ ਦੂਸਰਾ ਮੋਟਰ ਸਾਈਕਲ ਚਲਾ ਕੇ ਇਹ ਤਿੰਨੇ ਜਾਣੇ ਮੁਦਈ ਮੁਕੱਦਮਾ ਕੋਲੋ ਧੱਕੇ ਨਾਲ ਕਰਾ ਧਮਕਾ ਕੇ ਉਸਦਾ ਪਰਸ ਜਿਸ ਵਿੱਚ ਕਰੀਬ 1500 ਰੁਪਏ, ਅਧਾਰ ਕਾਰਡ ਸੀ ਅਤੇ 2 ਬੈਟਰੀਆ ਖੋਹ ਕੇ ਪਿੰਡ ਨੂੰਸੀ ਵੱਲ ਨੂੰ ਚਲੇ ਗਏ ਜਿੰਨਾ ਵਿੱਚੋਂ 2 ਲੜਕਿਆ ਨੂੰ ਪਹਿਚਾਣ ਲਿਆ ਸੀ ਜਿੰਨਾ ਵਿੱਚ ਇੱਕ ਦਾ ਨਾਮ ਅਮਨਜੀਤ ਸਿੰਘ @ ਅਮਨ ਪੁੱਤਰ ਲੇਟ ਬਲਵੀਰ ਸਿੰਘ ਵਾਸੀ ਲਿੱਧੜਾ ਅਤੇ ਦੂਸਰੇ ਲੜਕੇ ਦਾ ਨਾਮ ਬੱਬੂ ਪੁੱਤਰ ਚੋਲਾ ਵਾਸੀ ਲਿੱਧੜਾ ਹੈ ਅਤੇ ਤੀਸਰੇ ਲੜਕੇ ਨੂੰ ਉਹ ਸਾਹਮਣੇ ਆਉਣ ਪਰ ਪਹਿਚਾਣ ਸਕਦਾ ਹੈ। ਇਹ ਤਿੰਨੇ ਦੋਸ਼ੀ ਪਹਿਲਾਂ ਵੀ ਉਹਨਾ ਦੇ ਟਾਵਰ ਤੇ ਤਾਲਾ ਤੋੜਕੇ ਚਿੱਟੇ ਰੰਗ ਦੀ ਐਕਟਿਵਾ ਪਰ 4 ਬੈਟਰੀਆ ਰੱਖ ਕੇ ਫਰਾਰ ਹੋ ਗਏ ਸੀ। ਜਿਹਨਾਂ ਦੀ ਅਸੀ ਕਾਫੀ ਸਮੇਂ ਤੋਂ ਭਾਲ ਕਰ ਰਹੇ ਸੀ। ਜੋ ਇਹਨਾਂ ਦੋਸ਼ੀਆ ਦੀ ਪਹਿਚਾਣ ਹੋਣ ਤੋਂ ਇਹਨਾਂ ਦੇ ਖਿਲਾਫ ਮੁਕੰਦਮਾ ਨੰਬਰ 08 ਮਿਤੀ 14.01.2024 ਅ/ਧ 379-B,34 IPC ਥਾਣਾ ਮਕਸੂਦਾਂ ਜਿਲਾ ਜਲੰਧਰ ਦਰਜ ਰਜਿਸਟਰ ਕਰਕੇ ਤਫਤੀਸ ਅਮਲ ਵਿੱਚ ਲਿਆਦੀ ਗਈ। ਦੌਰਾਨੇ ਤਫਤੀਸ਼ ਦੋਸ਼ੀਆਂ ਪਰ ਛਾਪੇਮਾਰੀ ਕੀਤੀ ਜਾ ਰਹੀ ਸੀ। ਜੇ ਤਿੰਨੋ ਦੋਸ਼ੀ ਇੱਕ ਐਕਟੀਵਾ ਅਤੇ ਇੱਕ ਮੋਟਰਸਾਈਕਲ ਤੇ ਸਵਾਰ ਹੋ ਤੇ ਦਾਤਰ ਲੈ ਕੇ ਨੂਮੀ ਵਾਲੀ ਨਹਿਰ ਤੋਂ ਇਤਲਾਹ ਮਿਲਣ ਤੇ ਇੰਸਪੈਕਟਰ ਸਿਕੰਦਰ ਸਿੰਘ ਮੁੱਖ ਅਫਸਰ ਥਾਣਾ ਵੱਲੋਂ ਸਮੇਤ ਪੁਲਿਸ ਪਾਰਟੀ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਹਨਾਂ ਦੋਸ਼ੀਆ ਨੂੰ ਰੁੱਕਣ ਦਾ ਇਸ਼ਾਰਾ ਕੀਤਾ ਜੋ ਆਪਣੇ ਵਹਿਕਲ ਬਜਾਉਣ ਲੱਗੇ ਤਾਂ ਦੋਸ਼ੀ ਅਮਨਦੀਪ ਸਿੰਘ ਉਰਫ ਅਮਨ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਲਿੱਧੜਾ ਥਾਣਾ ਮਕਸੂਦਾਂ ਅਤੇ ਦੋਸ਼ੀ ਕਰਮਜੀਤ ਸਿੰਘ ਉਰਵ ਕਮਲ ਪੁੱਤਰ ਸੁਰਿੰਦਰ ਸਿੰਘ ਉਰਫ ਪੱਪੂ ਵਾਸੀ ਪਿੰਡ ਬਿਧੀਪੁਰ ਥਾਣਾ ਮਕਸੂਦਾਂ ਜਿਲਾ ਜਲੰਧਰ ਹਾਲ ਵਾਸੀ ਫਲੈਟ ਪਿੰਡ ਸਲੇਮਪੁਰ ਮੁਸਲਮਾਨਾ ਨੂੰ ਕਾਬੂ ਕਰ ਲਿਆ ਅਤੇ ਤਿਸਰਾ ਦੋਸ਼ੀ ਜੰਪੂ ਵਾਸੀ ਲਿਧੜਾ ਮੌਕਾ ਤੋ ਭੱਜਣ ਵਿੱਚ ਕਾਮਯਾਬ ਹੋ ਗਿਆ1 ਜੋ ਕਾਬੂਸ਼ੁਦਾ ਦੇਸ਼ੀਆਂ ਪਾਸੋ : ਦਾਤਰ, 1 ਐਕਟੀਵਾ । ਮੋਟਰਸਾਈਕਲ ਬ੍ਰਾਮਦ ਕੀਤੇ ਗਏ ਅਤੇ ਉਕਤ ਦੋਸ਼ੀਆ ਦੀ ਨਿਸ਼ਾਨਦੇਹੀ ਪਰ 1 ਹੋਰ ਮੋਟਰਸਾਈਕਲ, 6 ਬੈਟਰੀਆ ਟਾਵਰ ਵਾਲੀਆ ਅਤੇ 6 ਮੋਬਾਇਲ ਫੋਨ ਬ੍ਰਾਮਦ ਕੀਤੇ ਗਏ ਹਨ। ਜੋ ਉਕਤ ਦੋਸ਼ੀਆ ਵੱਲੋਂ ਦਾਤਰ ਦੀ ਨੋਕ ਤੇ ਵੱਖ ਵੱਖ ਜਗਾ ਤੇ ਖੋਹ ਕੀਤੇ ਗਏ ਸੀ। ਦੋਸ਼ੀਆ ਵੱਲੋਂ ਵਰਦਾਤ ਕਰਨ ਸਮੇ ਵੱਖ ਵੱਖ ਵਹੀਕਲਾਂ ਦੀ ਵਰਤੋਂ ਕੀਤੀ ਜਾਂਦੀ ਸੀ ਅਤੇ ਜਿਆਦਾਤਰ ਚਿੱਟੇ ਰੰਗ ਦੀ ਐਕਟਿਵਾ ਦੀ ਵਰਤੋਂ ਕਰਦੇ ਸੀ ਅਤੇ ਇਲਾਕਾ ਵਿੱਚ ਬਹੁਤ ਦਹਿਸ਼ਤ ਦਾ ਮਹੋਲ ਬਣਾਇਆ ਹੋਇਆ ਸੀ ਅਤੇ ਇਸ ਤਰਾਂ ਦੀਆ ਵਾਰਦਾਤਾ ਕਰਨ ਵਾਲੇ ਹੋਰ ਦੋਸ਼ੀਆਂ ਨੂੰ ਨਸੀਹਤ ਹੈ ਕਿ ਜੇਕਰ ਕੋਈ ਇਲਾਕੇ ਵਿੱਚ ਇਸ ਤਰਾ ਦੀਆ ਵਾਰਦਾਤਾਂ ਕਰੇਗਾਤਾਂ ਬਖਸ਼ਿਆ ਨਹੀ ਜਾਵੇਗਾ।

Leave a Reply

Your email address will not be published. Required fields are marked *