ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਨੇ ਵਿਦੇਸ਼ ਤੋਂ ਪਰਤਦਿਆਂ ਹੀ ਲਾਈ ਸੂਮੋਟੋ ਦੀ ਝੜੀ

ਪੰਜਾਬ ਵਿੱਚ ਗਰੀਬ ਮਜਲੂਮ ਅਤੇ ਦਲਿਤਾਂ ਤੇ ਜ਼ੁਲਮ ਬਰਦਾਸ਼ਤ ਨਹੀਂ ਕੀਤਾ ਜਾਏਗਾ – ਜਸਵੀਰ ਸਿੰਘ ਗੜੀ

ਅੰਬੇਡਕਰ ਦੇ ਬੁੱਤ ਦਾ ਨਿਰਾਦਰ, ਸਰਪੰਚ ਨੂੰ ਬੰਧਕ ਬਣਾਉਣਾ ਅਤੇ ਦਲਿਤ ਪਰਿਵਾਰ ਦੇ ਕੁੱਟਮਾਰ ਤੇ ਕਮਿਸ਼ਨ ਵਲੋਂ ਸੂਮੋਟੋ

ਚੰਡੀਗੜ੍ਹ 2ਅਪ੍ਰੈਲ
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਵੱਲੋਂ ਪੰਜਾਬ ਦੇ ਵੱਖ-ਵੱਖ ਕੋਨਿਆਂ ਵਿੱਚ ਵਾਪਰੀਆਂ ਅੱਤਿਆਚਾਰ ਦੀਆਂ ਘਟਨਾਵਾਂ ਖਿਲਾਫ ਲਗਾਤਾਰ ਤਿੰਨ ਸੂ ਮੋਟੋ ਲਏ ਗਏ ਹਨ। ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਕਸਬੇ ਕਾਠਗੜ੍ਹ ਵਿਖੇ ਰਿਸ਼ੂ ਵਾਲਾ ਸਰਪੰਚ ਅਤੇ ਉਸਦੇ ਪਤੀ ਬਾਬਾ ਕਾਲੇ ਸ਼ਾਹ ਨੂੰ ਬੰਧਕ ਬਣਾ ਕੇ ਜਾਤੀ ਗਾਲੀ ਗਲੋਚ ਤੇ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ। ਦੂਜੀ ਘਟਨਾ ਤਹਿਤ ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਨੂਰਪੁਰ ਜੱਟਾਂ ਵਿਖੇ ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਨੂੰ ਖਾਲਿਸਤਾਨੀ ਗੁਰਪੁਰਤਵੰਤ ਸਿੰਘ ਪੰਨੂ ਵੱਲੋਂ ਜਿੰਮੇਵਾਰੀ ਤਹਿਤ ਨੁਕਸਾਨ ਪੁਜਾਇਆ ਗਿਆ। ਤੀਜੀ ਘਟਨਾ ਤਹਿਤ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਬੇਈਪੁਰੀ ਦੇ ਦਲਿਤ ਪਰਿਵਾਰ ਨੂੰ ਪਿੰਡ ਦੇ ਸਰਪੰਚ ਵੱਲੋਂ ਘਰ ਦਾ ਸਮਾਨ ਸਾੜਨਾ, ਗਾਲੀਗਲੋਚ, ਕੁੱਟਮਾਰ ਦਾ ਸਿਖਰ ਕੀਤਾ ਗਿਆ ਜਿਸ ਦੀਆਂ ਵੀਡੀਓ ਵੱਡੇ ਪੱਧਰ ਤੇ ਵਾਇਰਲ ਹਨ। ਅਖਬਾਰਾਂ ਵਿੱਚ ਛਪੀਆਂ ਇਹਨਾਂ ਘਟਨਾਵਾਂ ਦੇ ਮੱਦੇ ਨਜ਼ਰ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਦਫਤਰ ਵੱਲੋਂ ਸੂਮੋਟੋ ਲੈਂਦਿਆਂ ਹੋਇਆਂ ਸਬੰਧਤ ਪੁਲਿਸ ਵਿਭਾਗ ਦੇ ਜਿੰਮੇਵਾਰ ਅਧਿਕਾਰੀਆਂ ਤੋਂ ਰਿਪੋਰਟ ਮੰਗੀ ਗਈ ਹੈ। ਜਿਸ ਵਿੱਚ ਕਾਠਗੜ੍ਹ ਕਸਬੇ ਘਟਨਾ ਸਬੰਧੀ ਰਿਪੋਰਟ ਸ਼ਹੀਦ ਭਗਤ ਸਿੰਘ ਨਗਰ ਦੇ ਐਸਐਸਪੀ ਤੋਂ 7 ਅਪ੍ਰੈਲ ਨੂੰ ਮੰਗੀ ਗਈ ਹੈ। ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਸਬੰਧੀ ਐਸਐਸਪੀ ਹੁਸ਼ਿਆਰਪੁਰ ਤੋਂ ਅਤੇ ਪਿੰਡ ਬੇਈਪੁਰੀ ਜ਼ਿਲ੍ਹਾ ਤਰਨਤਾਰਨ ਦੀ ਘਟਨਾ ਸਬੰਧੀ ਐਸਐਸਪੀ ਤਰਨਤਾਰਨ ਤੋਂ ਰਿਪੋਰਟ 9 ਅਪ੍ਰੈਲ ਨੂੰ ਤਲਬ ਕੀਤੀ ਗਈ ਹੈ, ਜੋ ਕਿ ਡੀਐਸਪੀ ਪੱਧਰ ਦੇ ਅਧਿਕਾਰੀ ਲੈ ਕੇ ਪੇਸ਼ ਹੋਣਗੇ।
ਇਸ ਮੌਕੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ. ਜਸਵੀਰ ਸਿੰਘ ਗੜੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਪੰਜਾਬ ਦੀ ਧਰਤੀ ਤੇ ਗਰੀਬਾਂ ਮਜ਼ਲੂਮਾਂ ਤੇ ਦਲਿਤਾਂ ਤੇ ਜੁਲਮ ਅੱਤਿਆਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਿਸੇ ਵੀ ਤਰ੍ਹਾਂ ਦੀ ਵਾਪਰੀ ਜਾਤੀ ਵਿਤਕਰੇ ਦੀ ਘਟਨਾ ਉੱਪਰ ਕਮਿਸ਼ਨ ਤੁਰੰਤ ਕਾਰਵਾਈ ਕਰਨ ਲਈ ਸੰਬੰਧਿਤ ਵਿਭਾਗਾਂ ਨੂੰ ਪਾਵਨ ਕਰੇਗਾ। ਅਗਰ ਸੰਬੰਧਿਤ ਵਿਭਾਗ ਦੇ ਜਿੰਮੇਵਾਰ ਅਧਿਕਾਰੀ ਕਿਸੇ ਵੀ ਜਾਤੀ ਵਿਤਕਰੇ ਦੇ ਮਾਮਲੇ ਵਿੱਚ ਊਣਤਾਈ ਕਰਦੇ ਪਾਏ ਗਏ ਤਾਂ ਐਸੀ/ਐਸਟੀ ਅੱਤਿਆਚਾਰ ਰੋਕੂ ਐਕਟ 1989 ਦੀ ਧਾਰਾ 4 ਤਹਿਤ ਜਿੰਮੇਵਾਰ ਅਧਿਕਾਰੀਆਂ ਖਿਲਾਫ ਵੀ ਕਾਰਵਾਈ ਕੀਤੀ ਜਾਏਗੀ।

#sccommissionpunjab #Chairperson #jasvirsinghgarhi

Leave a Reply

Your email address will not be published. Required fields are marked *