ਸਤਿੰਦਰ ਸਿੰਘ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਵੱਲੋਂ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਵਿੱਚ ਸਮਾਜ ਵਿਰੋਧੀ ਅਨਸਰਾ ਨੂੰ ਨੱਥ ਪਾਉਣ ਲਈ ਵਿਸ਼ੇਸ਼ ਹਦਾਇਤਾ ਜਾਰੀ ਕੀਤੀਆ ਹਨ।
ਜੋ ਇਹਨਾ ਹਦਾਇਤਾ ਤਹਿਤ ਡੀ.ਐਸ.ਪੀ ਜੰਡਿਆਲਾ ਜੀ ਦੀ ਜੋਵੋ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਮਹਿਤਾ ਨੂੰ ਗੁਪਤ ਸੂਚਨਾ ਮਿਲੀ ਕਿ CNG ਗੈਸ ਸਟੇਸ਼ਨ ਜਲੰਧਰ ਰੋਡ ਪਰ ਇੱਕ ਮੋਟਰਸਾਈਕਲ ਨੰਬਰੀ PB02-BZ-8128 ਮਾਰਕਾ ਡਿਸਕਵਰ ਰੰਗ ਲਾਲ ਕਾਲਾ ਜਿਸ ਤੇ ਸਰਦਾਰ ਵਿਅਕਤੀ ਸਵਾਰ ਸੀ ਤੇ ਬਰੀਜਾ ਕਾਰ ਰੰਗ ਚਿੱਟਾ ਜਿਸ ਨੂੰ ਇੱਕ ਸਰਦਾਰ ਵਿਅਕਤੀ ਚਲਾ ਰਿਹਾ ਸੀ ਜੋ ਕਾਰ ਤੇ ਮੋਟਰਸਾਈਕਲ ਦੀ ਆਪਸ ਵਿਚ ਮਾਮੂਲੀ ਖਹਿ ਲੱਗਣ ਕਰਕੇ ਦੋਨੋ ਜਾਣੇ ਆਪਸ ਵਿੱਚ ਬਹਿਸ ਬਾਜੀ ਤੇ ਗਾਲੀ ਗਲੌਚ ਕਰਨ ਲੱਗ ਪਏ ਤੇ ਮੋਟਰਸਾਈਕਲ ਚਾਲਕ ਸਰਦਾਰ ਵਿਅਕਤੀ ਨੇ ਤਹਿਸ ਵਿੱਚ ਆ ਕੇ ਆਪਣੀ ਡੰਬ ਵਿੱਚੋਂ ਦਸਤੀ ਪਿਸਟਲ ਕੱਢ ਕੇ ਦੋ ਹਵਾਈ ਫਾਇਰ ਕੀਤੇ।
ਤੁਰੰਤ ਕਾਰਵਾਈ ਕਰਦਿਆਂ ਮੁੱਖ ਅਫਸਰ ਥਾਣਾ ਮਹਿਤਾ ਵੱਲੋਂ ਮਾਮਲੇ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਂਦੇ ਹੋਏ ਤਕਨੀਕੀ ਸਹਾਇਤਾ ਅਤੇ Human Intelligence ਰਾਂਹੀ ਮੁਕੱਦਮਾ ਦੋ ਦੋਸ਼ੀ ਕੁਲਬੀਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਪੱਤੀ ਛਾਤੀਆ ਸਠਿਆਲਾ ਥਾਣਾ ਬਿਆਸ ਨੂੰ ਇੱਕ ਪਿਸਟਲ 32 ਬੋਰ, 02 ਮੈਗਜੀਨ ਅਤੇ 10 ਜਿੰਦਾ ਰੌਂਦ ਅਤੇ ਇੱਕ ਮੋਟਰਸਾਈਕਲ ਨੰਬਰੀ PB02- BZ8128 ਮਾਰਕਾ ਡਿਸਕਵਰ ਰੰਗ ਲਾਲ ਕਾਲਾ ਸਮੇਤ ਗ੍ਰਿਫਤਾਰ ਕਰਕੇ ਉਸ ਖਿਲਾਫ ਮੁਕੱਦਮਾ ਨੰ. 02 ਮਿਤੀ 13,01,24024 ਜੁਰਮ 335 IPC, 23-27 ARMS ACT ਤਹਿਤ ਥਾਣਾ ਮਹਿਤਾ ਵਿਖੇ ਦਰਜ ਰਜਿਸਟਰ ਕਰਕੇ ਉਕਤ ਦੋਸ਼ੀ ਕੋਲ ਸਖਤੀ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਉਸਦੇ ਫਾਰਵਰਡ ਅਤੇ ਬੈਕਵਰਡ ਲਿੰਕਾਂ ਨੂੰ ਖੰਘਾਲਿਆ ਜਾ ਰਿਹਾ ਹੈ ਅਤੇ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਵੇਗੀ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।
