ਮਹਿਲਾ ਅਧਿਕਾਰੀ ਸਤਵੰਤ ਅਟਵਾਲ ਤ੍ਰਿਵੇਦੀ ਨੂੰ ਹਿਮਾਚਲ ਪ੍ਰਦੇਸ਼ ਪੁਲਿਸ ਦੇ ਡਾਇਰੈਕਟਰ ਜਨਰਲ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਹਿਮਾਚਲ ਸਰਕਾਰ ਨੇ ਇਹ ਫੈਸਲਾ ਸੰਜੇ ਕੁੰਡੂ ਨੂੰ ਡੀਜੀਪੀ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਲਿਆ ਹੈ।

ਮੰਗਲਵਾਰ ਦੇਰ ਸ਼ਾਮ ਗ੍ਰਹਿ ਵਿਭਾਗ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ 1996 ਬੈਚ ਦੇ ਆਈਪੀਐਸ ਅਧਿਕਾਰੀ ਸਤਵੰਤ ’ਤੇ ਭਰੋਸਾ ਪ੍ਰਗਟਾਇਆ ਹੈ। ਇਸ ਸਮੇਂ ਉਹ ਸਟੇਟ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਰੋਕੂ ਬਿਊਰੋ ਦੇ ਏਡੀਜੀ ਵਜੋਂ ਤਾਇਨਾਤ ਹਨ। ਇਸ ਤੋਂ ਪਹਿਲਾਂ 23 ਜੂਨ ਤੋਂ 13 ਜੁਲਾਈ 2023 ਤੱਕ ਉਹ ਹਿਮਾਚਲ ਪ੍ਰਦੇਸ਼ ਪੁਲਿਸ ਦੇ ਡਾਇਰੈਕਟਰ ਜਨਰਲ ਦਾ ਵਾਧੂ ਚਾਰਜ ਸੰਭਾਲ ਚੁੱਕੀ ਸੀ।
ਰਾਜੀਵ ਕੁਮਾਰ ਨੂੰ ਸੈਰ ਸਪਾਟਾ ਨਿਗਮ ਦਾ ਐਮ.ਡੀਹਿਮਾਚਲ ਸਰਕਾਰ ਨੇ ਰਾਜੀਵ ਕੁਮਾਰ ਨੂੰ ਸੈਰ ਸਪਾਟਾ ਵਿਕਾਸ ਨਿਗਮ ਦਾ ਮੈਨੇਜਿੰਗ ਡਾਇਰੈਕਟਰ ਨਿਯੁਕਤ ਕੀਤਾ ਹੈ। ਰਾਜੀਵ ਕੁਮਾਰ 2003 ਕੇਡਰ ਦੇ ਐਚਏਐਸ ਅਧਿਕਾਰੀ ਹਨ। ਮੈਨੇਜਿੰਗ ਡਾਇਰੈਕਟਰ ਦਾ ਅਹੁਦਾ ਅਮਿਤ ਕਸ਼ਯਪ ਦੀ ਸੇਵਾਮੁਕਤੀ ਤੋਂ ਬਾਅਦ ਖਾਲੀ ਸੀ।
