ਨਵੇਂ ਸਾਲ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਬਲਾਚੌਰ ਇਕਾਈ ਵੱਲੋਂ ਟਰੈਫਿਕ ਜਾਗਰੂਕਤਾ ਦਿਹਾੜਾ ਮਨਾਇਆ

ਬਲਾਚੌਰ (ਸਮਰਦੀਪ ਸਿੰਘ) ਭਾਰਤ ਵਿਕਾਸ ਪ੍ਰੀਸ਼ਦ ਬਲਾਚੌਰ ਇਕਾਈ ਵੱਲੋਂ ਪ੍ਰਧਾਨ ਸਤਨਾਮ ਪਨੇਸਰ ਦੀ ਅਗਵਾਈ ਵਿੱਚ ਵੱਧਦੀ ਧੁੰਦ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਕਾਰੀ ਅਤੇ ਗੈਰ- ਸਰਕਾਰੀ ਗੱਡੀਆਂ ਨੂੰ ਰਿਫਲੈਕਟਰ ਲਗਾ ਕੇ ਟਰੈਫਿਕ ਜਾਗਰੂਕਤਾ ਦਿਹਾੜਾ ਮਨਾਇਆ ਗਿਆ। ਜਿਸ ਦੇ ਮੁੱਖ ਮਹਿਮਾਨ ਵਜੋਂ ਬਲਾਚੌਰ ਪੁਲਿਸ ਦੇ ਡੀਐਸਪੀ ਸ਼ਾਮ ਸੁੰਦਰ ਸ਼ਰਮਾ ਉਚੇਚੇ ਤੌਰ ਤੇ ਪੁੱਜੇ।ਐਸਐਚਓ ਥਾਣਾ ਸਿਟੀ ਬਲਾਚੌਰ ਮਨਜੀਤ ਕੌਰ ਅਤੇ ਐਸਐਚਓ ਥਾਣਾ ਸਦਰ ਪਵਿੱਤਰ ਸਿੰਘ ਨੇ ਲੋਕਾਂ ਨੂੰ ਸੰਘਣੀ ਧੁੰਦ ਵਿੱਚ ਲੰਮੀ ਯਾਤਰਾ ਨਾ ਕਰਨ, ਸ਼ਰਾਬ ਪੀ ਕੇ ਗੱਡੀ ਨਾ ਚਲਾਉਣ,ਓਵਰ ਸਪੀਡ ਗੱਡੀ ਨਾ ਚਲਾਣ ਅਤੇ ਓਵਰਟੇਕ ਨਾ ਕਰਨ ਦੀ ਸਲਾਹ ਦਿੱਤੀ। ਇਸ ਮੌਕੇ ਸਕੱਤਰ ਚੰਦੇਸ਼ ਸੌਰੀ, ਪੈਟਰਨ ਐਡਵੋਕੇਟ ਪੁਸ਼ਪ ਰਾਣਾ ਅਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਰਾਣਾ ਰਣਦੀਪ ਕੌਸ਼ਲ ਨੇ ਪ੍ਰੀਸ਼ਦ ਦੁਆਰਾ ਕੀਤੇ ਜਾ ਰਹੇ ਵੱਖ-ਵੱਖ ਸਮਾਜ ਸੇਵੀ ਕੰਮਾਂ ਤੇ ਚਾਨਣਾ ਪਾਇਆ। ਇਸ ਮੌਕੇ ਪ੍ਰਿੰਸੀਪਲ ਹਰਵਿੰਦਰ ਪਾਲ ਸਿੰਘ, ਪਰਮਜੀਤ, ਕੈਪਟਨ ਭਗਤ ਰਾਮ, ਭਵੰਰ ਰਾਣਾ, ਸੁਭਾਸ਼ ਚੰਦ ਰਾਣਾ, ਅਸਵਨੀ ਬਾਗੜੀ, ਕੈਪਟਨ ਸੁਭਾਸ਼, ਲਲਿਤ ਰਾਣਾ, ਪ੍ਰਭਾਤ ਰਾਣਾ, ਟਰੈਫਿਕ ਇੰਚਾਰਜ ਜੋਗਿੰਦਰ ਪਾਲ, ਪੀਐਚਜੀ ਮੱਖਣ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮ ਵੀ ਹਾਜ਼ਰ ਸਨ।

Leave a Reply

Your email address will not be published. Required fields are marked *