ਟ੍ਰੈਫਿਕ ਪੁਲਸ ਨੇ 2023 ‘ਚ ਕੱਟੇ ਰਿਕਾਰਡ ਤੋੜ ਚਲਾਨ

ਟ੍ਰੈਫਿਕ ਪੁਲਸ ਸਰਕਾਰ ਲਈ ਕਮਾਊ ਪੁੱਤ ਸਾਬਿਤ ਹੋਈ। ਟ੍ਰੈਫਿਕ ਪੁਲਸ ਨੇ ਆਵਾਜਾਈ ਨਿਯਮ ਤੋੜਨ ਵਾਲੇ ਲੋਕਾਂ ਤੋਂ ਰਿਕਾਰਡਤੋੜ ਜੁਰਮਾਨਾ ਸਰਕਾਰ ਦੇ ਖਜ਼ਾਨੇ ਤੱਕ ਪਹੁੰਚ ਕੀਤੀ। ਇਸ ਸਾਲ 2023 ’ਚ ਸਰਕਾਰ ਦੇ ਖਾਤੇ ’ਚ 13 ਕਰੋੜ ਤੋਂ ਵੱਧ ਦੀ ਜੁਰਮਾਨਾ ਰਾਸ਼ੀ ਜਾਵੇਗੀ। ਅੰਕੜਿਆਂ ਮੁਤਾਬਕ ਇਸ ਸਾਲ 1 ਜਨਵਰੀ ਤੋਂ ਲੈ ਕੇ 30 ਨਵੰਬਰ ਤੱਕ ਦੇ 11 ਮਹੀਨਿਆਂ ’ਚ ਟ੍ਰੈਫਿਕ ਚਲਾਨਾਂ ਤੋਂ ਜੁਮਰਾਨਾ 12.37 ਕਰੋੜ ਤੋਂ ਵੱਧ ਹੋ ਚੁੱਕਾ ਹੈ। ਦਸੰਬਰ ਮਹੀਨੇ ਦੀ ਜੁਰਮਾਨੇ ਦੀ ਰਕਮ 1 ਕਰੋੜ ਅੰਦਾਜ਼ਨ ਹੋਵੇ ਤਾਂ ਇਹ ਰਕਮ 13 ਕਰੋੜ ਤੋਂ ਪਾਰ ਜਾਵੇਗੀ, ਜਦੋਂਕਿ ਟ੍ਰੈਫਿਕ ਪੁਲਸ 20 ਦਸੰਬਰ 2023 ਤੱਕ 1.74 ਲੱਖ ਤੋਂ ਵੱਧ ਲੋਕਾਂ ਦੇ ਚਲਾਨ ਕਰ ਚੁੱਕੀ ਹੈ। ਬੀਤੇ ਸਾਲ 2022 ’ਚ 1.38 ਲੱਖ ਦੇ ਕਰੀਬ ਲੋਕਾਂ ਦੇ ਚਲਾਨ ਕਰਕੇ 10 ਕਰੋੜ ਦੇ ਕਰੀਬ ਜੁਰਮਾਨਾ ਇਕੱਠਾ ਕੀਤਾ ਗਿਆ ਸੀ।

ਟ੍ਰੈਫਿਕ ਪੁਲਸ ਵੱਲੋਂ ਸਾਲ 2023 ’ਚ ਸਭ ਤੋਂ ਵੱਧ ਚਲਾਨ ਰਾਂਗ ਪਾਰਕਿੰਗ ਦੇ ਕੀਤੇ ਗਏ ਹਨ, ਜਿਨ੍ਹਾਂ ਦੀ ਗਿਣਤੀ 20 ਦਸੰਬਰ ਤੱਕ 48,399 ਰਹੀ। ਇਸ ਤੋਂ ਬਾਅਦ ਦੂਜਾ ਨੰਬਰ ਬਿਨਾਂ ਹੈਲਮੇਟ ਵਾਹਨ ਚਾਲਕਾਂ ਦਾ ਆਉਂਦਾ ਹੈ, ਜਿਨ੍ਹਾਂ ਦੀ ਗਿਣਤੀ 37,165 ਹੈ। ਤੀਜੇ ਨੰਬਰ ’ਤੇ ਗਲਤ ਨੰਬਰ ਪਲੇਟ ਵਾਲੇ ਚਾਲਕ ਪੁਲਸ ਦੀ ਕਾਰਵਾਈ ਦਾ ਸ਼ਿਕਾਰ ਬਣੇ, ਜਿਨ੍ਹਾਂ ਦੀ ਗਿਣਤੀ 16028 ਰਹੀ। ਇਸ ਤੋਂ ਬਾਅਦ ਬਿਨਾਂ ਸੀਟ ਬੈਲਟ 6595, ਬਿਨਾਂ ਡ੍ਰਾਈਵਿੰਗ ਲਾਇਸੈਂਸ ਦੇ 5606 ਅਤੇ ਟ੍ਰਿਪਲ ਰਾਈਡਿੰਗ ਵਾਲੇ ਵਾਹਨ ਚਾਲਕਾਂ ਦੇ 5448 ਚਲਾਨ ਕੀਤੇ ਗਏ।

Leave a Reply

Your email address will not be published. Required fields are marked *