ਬੈਟਰੀ ਚੋਰੀ ਕਰ ਰਹੇ ਸਨ ਚੋਰ, ਪੁਲਿਸ ਪਹੁੰਚੀ ਤਾਂ ਇੰਸਪੈਕਟਰ ਨੂੰ ਮਾਰ ਦਿੱਤੀ ਗੋਲੀ..

ਬਿਹਾਰ ਦੀ ਰਾਜਧਾਨੀ ਪਟਨਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਅਪਰਾਧੀਆਂ ਨੇ ਪੁਲਿਸ ਇੰਸਪੈਕਟਰ ਨੂੰ ਗੋਲੀ ਮਾਰ ਦਿੱਤੀ ਹੈ। ਜਾਣਕਾਰੀ ਮੁਤਾਬਕ ਇੰਸਪੈਕਟਰ ਦਾ ਨਾਂ ਫੂਲਨ ਰਾਮ ਹੈ। ਉਸ ਦੇ ਸੱਜੇ ਹੱਥ ਦੀ ਕੂਹਣੀ ਉਤੇ ਗੋਲੀ ਲੱਗੀ ਹੈ। ਗੋਲੀ ਲੱਗਣ ਤੋਂ ਬਾਅਦ ਇੰਸਪੈਕਟਰ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਇੰਸਪੈਕਟਰ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਇਸ ਮਾਮਲੇ ਸਬੰਧੀ ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ 2 ਵਜੇ ਦੇ ਕਰੀਬ ਸੂਚਨਾ ਮਿਲੀ ਸੀ ਕਿ ਬੇਡਰ ਮੋੜ ਨੇੜੇ ਇੱਕ ਗਲੀ ਵਿੱਚ ਟੈਲੀਕਾਮ ਟਾਵਰ ਤੋਂ ਕੁਝ ਵਿਅਕਤੀ ਬੈਟਰੀਆਂ ਚੋਰੀ ਕਰ ਰਹੇ ਹਨ। ਇਸ ਸੂਚਨਾ ‘ਤੇ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ। ਇਸ ਦੌਰਾਨ ਪੁਲਿਸ ਨੇ ਦੇਖਿਆ ਕਿ ਉਥੇ 7 ਲੋਕ ਮੌਜੂਦ ਸਨ। ਜਿਵੇਂ ਹੀ ਪੁਲਿਸ ਪਹੁੰਚੀ, ਅਪਰਾਧੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ।

ਗੋਲੀਬਾਰੀ ਦੀ ਇਸ ਘਟਨਾ ਵਿੱਚ ਐਸਆਈ ਫੁਲਨ ਰਾਮ ਦੇ ਸੱਜੇ ਹੱਥ ਦੀ ਕੂਹਣੀ ਵਿੱਚ ਗੋਲੀ ਲੱਗੀ। ਇਸ ਤੋਂ ਤੁਰਤ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇੱਕ ਮਾਸਟਰ ਮਾਈਂਡ ਵੀ ਫੜਿਆ ਗਿਆ ਹੈ। ਬਾਕੀ 4 ਲੋਕ ਫਰਾਰ ਹੋ ਗਏ ਹਨ।

Leave a Reply

Your email address will not be published. Required fields are marked *