ਸਿਰਫਿਰੇ ਨੇ ਮਾਰੀ ਸੀ ਡੋਲੀ ਵਾਲੀ ਕਾਰ ਦੇ ਡਰਾਈਵਰ ਨੂੰ ਗੋਲ਼ੀ

ਮੋਗਾ-ਬਾਘਾਪੁਰਾਣਾ ਮਾਰਗ ’ਤੇ ਪਿੰਡ ਸਿੰਘਾਂਵਾਲਾ ਨੇੜੇ ਡੋਲੀ ਵਾਲੀ ਕਾਰ ਦੇ ਡਰਾਈਵਰ ਨਵਦੀਪ ਸਿੰਘ ’ਤੇ ਨੂੰ ਗੋਲ਼ੀਆਂ ਮਾਰਨ ਦੇ ਮਾਮਲੇ ਨੂੰ ਪੁਲਿਸ ਨੇ 48 ਘੰਟੇ ਵਿਚ ਸੁਲਝਾ ਲਿਆ ਹੈ। ਇਸ ਮਾਮਲੇ ਵਿਚ ਹੈਰਾਨੀਜਨਕ ਖੁਲਾਸਾ ਹੋਇਆ ਹੈ ਕਿ ਇਹ ਗੋਲ਼ੀ ਐਵੇਂ ਨਹੀਂ ਸੀ ਚੱਲੀ, ਸਗੋਂ ਇਕ ਸਿਰਫ਼ਿਰੇ ਆਸ਼ਕ ਨੇ ਪੀੜਤ ਦੀ ਪਤਨੀ ਨਾਲ ਇਕਪਾਸੜ ਪਿਆਰ ਕਰਦੇ ਹੋਏ ਵਿਆਹ ਕਰਵਾਉਣ ਦੇ ਇਰਾਦੇ ਨਾਲ ਅਜਿਹਾ ਕਾਰਾ ਕੀਤਾ ਹੈ। ਇਸ ਮੌਕੇ ਐੱਸਪੀਡੀ ਅਜੇਰਾਜ ਸਿੰਘ ਨੇ ਦੱਸਿਆ ਕਿ ਨਵਦੀਪ ਸਿੰਘ ਦੀ ਪਤਨੀ ਵਿਜੇਤਾ ਦੀ ਕੁਝ ਸਮਾਂ ਪਹਿਲਾ ਫੇਸਬੁੱਕ ਜ਼ਰੀਏ ਬਲਜੀਤ ਸਿੰਘ ਵਾਸੀ ਮਾਹਲੇਵਾਲਾ ਫਿਰੋਜ਼ਪੁਰ ਨਾਲ ਜਾਣ ਪਛਾਣ ਹੋਈ ਸੀ, ਪਰ ਹੁਣ ਵਿਜੇਤਾ ਨੂੰ ਕੁਝ ਵੀ ਇਲਮ ਨਹੀਂ ਸੀ ਅਤੇ ਬਲਜੀਤ ਸਿੰਘ ਇਕ ਪਾਸੜ ਪਿਆਰ ਕਰਦਾ ਹੋਇਆ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਉਸ ਨੇ ਆਪਣੇ ਸਾਥੀਆਂ ਬਲਜਿੰਦਰ ਸਿੰਘ ਅਤੇ ਰਿੰਕੂ ਨਾਲ ਇਕ ਪਲਾਨ ਤਿਆਰ ਕੀਤਾ, ਜਿਸ ਤਹਿਤ ਵਿਜੇਤਾ ਦੇ ਪਤੀ ਜੋ ਟੈਕਸੀ ਚਲਾਉਣ ਦਾ ਕੰਮ ਕਰਦਾ ਹੈ, ਦੀ ਗੱਡੀ ਬੁੱਕ ਕਰਵਾ ਕੇ ਗੋਲ਼ੀਆਂ ਚਲਾ ਦਿੱਤੀਆਂ। ਇਸ ਮਾਮਲੇ ਵਿਚ ਬਲਜੀਤ ਸਿੰਘ ਦੀ ਗ੍ਰਿਫਤਾਰੀ ਹੋ ਚੁੱਕੀ ਹੈ, ਜਦਕਿ ਸਾਥੀਆਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ।

Leave a Reply

Your email address will not be published. Required fields are marked *