ਪੰਜਾਬ ਵਿੱਚ ਦਿਨੋ ਦਿਨ ਵਿਗੜ ਰਹੀ ਕਾਨੂੰਨ ਵਿਵਸਥਾ ਦੇ ਵਿਰੋਧ ਵਿੱਚ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਤੇ ਵਰਕਰਾਂ ਵੱਲੋਂ ਜਗਰਾਉਂ ਵਿਖੇ ਕੀਤੇ ਗਏ ਰੋਸ ਪ੍ਰਦਰਸ਼ਨ ਵਿੱਚ ਲੁਧਿਆਣਾ ਤੋਂ ਗੁਰਇੰਦਰ ਰੰਧਾਵਾ ਇੰਚਾਰਜ ਵਾਰਡ ਨੰਬਰ 14 ਪੂਰਬੀ, ਸੁਖਦੇਵ ਸੁੱਖੀ ਵਾਈਸ ਚੇਅਰਮੈਨ ਐੱਸ ਸੀ ਵਿੰਗ ਅਤੇ ਅੰਕਿਤ ਮਲਹੋਤਰਾ ਕੌਂਸਲਰ ਵਾਰਡ ਨੰਬਰ 17 ਸੈਂਕੜੇ ਸਾਥੀਆਂ ਸਮੇਤ ਪਹੁੰਚੇ। ਓਥੇ ਹੀ ਕਾਂਗਰਸ ਪਾਰਟੀ ਦੇ ਧਰਨੇ ਵਿੱਚ ਸ਼ਾਮੂਲੀਅਤ ਕਰਨ ਵਾਲੇ ਹਰ ਇੱਕ ਲੀਡਰ ਸਾਹਿਬਾਨ ਤੇ ਵਰਕਰ ਦਾ ਸੂਬਾ ਪ੍ਰਧਾਨ ਰਾਜਾ ਵੜਿੰਗ ਵਲੋਂ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਰਾਜਾ ਵੜਿੰਗ ਨੇ ਕਿਹਾ ਕਿ ਜਗਰਾਉਂ ਦੇ ਧਰਨੇ ਵਿੱਚ ਲੋਕਾਂ ਦਾ ਠਾਠਾਂ ਮਾਰਦਾ ਇੱਕਠ ਕਾਂਗਰਸ ਪਾਰਟੀ ਦੀ ਚੜਦੀਕਲ੍ਹਾ ਦੀ ਗਵਾਹੀ ਭਰ ਰਿਹਾ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਅਨੁਸ਼ਾਸਨ ਤੇ ਇੱਕਮੁਠਤਾ ਦੇ ਅਧੀਨ ਹੀ ਇੱਥੋਂ ਤੱਕ ਪਹੁੰਚੀ ਹੈ ਤੇ ਅਸੀਂ ਇਸੇ ਫਲਸਫੇ ਤੇ ਸਫ਼ਲਤਾ ਜ਼ਰੂਰ ਹਾਸਲ ਕਰਾਂਗੇ।


