ਪੰਜਾਬ ਸਰਕਾਰ ਵੱਲੋਂ 2024 ’ਚ ਛੁੱਟੀਆਂ ਨੂੰ ਲੈ ਕੇ ਕੈਲੰਡਰ ਜਾਰੀ, ਦੇਖੋ ਛੁੱਟੀਆਂ ਦਾ ਵੇਰਵਾ

ਪੰਜਾਬ ਸਰਕਾਰ ਨੇ 2024 ’ਚ ਛੁੱਟੀਆਂ ਨੂੰ ਲੈ ਕੇ ਕੈਲੰਡਰ ਜਾਰੀ ਕਰ ਦਿੱਤਾ ਹੈ। ਅਮਲਾ ਵਿਭਾਗ ਵਲੋਂ ਜਾਰੀ ਨੋਟੀਫਿਕੇਸ਼ਨ ਦੇ ਮੁਤਾਬਕ 31 ਛੁੱਟੀਆਂ ਗਜ਼ਟਿਡ ਹੋਣਗੀਆਂ ਜਦਕਿ 28 ਨੂੰ ਰਾਖਵਾਂ ਰੱਖਿਆ ਗਿਆ ਹੈ ਜਿਨ੍ਹਾਂ ਵਿਚੋਂ ਸਰਕਾਰੀ ਮੁਲਾਜ਼ਮ ਕੋਈ ਵੀ ਦੋ ਛੁੱਟੀਆਂ ਲੈ ਸਕਣਗੇ। ਨਵੇਂ ਕੈਲੰਡਰ ਸਾਲ ’ਚ ਸਰਕਾਰੀ ਮੁਲਾਜ਼ਮਾਂ ਦੀਆਂ ਅੱਠ ਛੁੱਟੀਆਂ ਸ਼ਨਿਚਰਵਾਰ ਤੇ ਐਤਵਾਰ ਨੂੰ ਆ ਗਈਆਂ ਹਨ ਜਿਸ ਕਾਰਨ ਉਨ੍ਹਾਂ ਨੂੁੰ ਇਸ ਦਾ ਫਾਇਦਾ ਨਹੀਂ ਮਿਲ ਸਕੇਗਾ। ਜਦਕਿ ਸਾਲ ਵਿਚ 13 ਵਾਰ ਅਜਿਹੇ ਮੌਕੇ ਆਉਣਗੇ ਜਦੋਂ ਉਨ੍ਹਾਂ ਨੂੰ ਲਗਾਤਾਰ ਤਿੰਨ-ਤਿੰਨ ਛੁੱਟੀਆਂ ਦਾ ਫਾਇਦਾ ਮਿਲੇਗਾ। ਕਿਉਂਕਿ ਪੰਜ ਗਜ਼ਟਿਡ ਛੁੱਟੀਆਂ ਸੋਮਵਾਰ ਨੂੰ ਤੇ ਅੱਠ ਸ਼ੁੱਕਰਵਾਰ ਨੂੰ ਆ ਰਹੀਆਂ ਹਨ।

Leave a Reply

Your email address will not be published. Required fields are marked *