ਲੁਧਿਆਣਾ ਦੇ ਮਾਛੀਵਾੜਾ ਰੋਡ ‘ਤੇ ਪੁਲਿਸ ਅਤੇ ਬਦਮਾਸ਼ਾਂ ਦੇ ਵਿਚਕਾਰ ਹੋਏ ਮੁਕਾਬਲੇ ‘ਚ ਪੁਲਿਸ ਨੇ ਇਕ ਬਦਮਾਸ਼ ਨੂੰ ਢੇਰ ਕਰ ਦਿੱਤਾ । ਮਿਲੀ ਜਾਣਕਾਰੀ ਦੇ ਮੁਤਾਬਕ ਪੁਲਿਸ ਨੇ ਬਦਮਾਸ਼ਾਂ ਨੂੰ ਘੇਰਿਆ ਅਤੇ ਉਨ੍ਹਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ l ਇਸ ਦੌਰਾਨ ਬਦਮਾਸ਼ਾਂ ਨੇ ਗੋਲੀ ਚਲਾਈ ਜਿਸ ‘ਤੇ ਲੁਧਿਆਣਾ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ l ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਲਗਾਤਾਰ ਮੁੱਠਭੇੜ ਹੋਈ । ਇਸ ਗੋਲੀਬਾਰੀ ਦੇ ਦੌਰਾਨ ਪੁਲਿਸ ਨੇ ਇੱਕ ਬਦਮਾਸ਼ ਨੂੰ ਮਾਰ ਦਿੱਤਾ ਹੈ। ਪੁਲਿਸ ਨੇ ਪਿੰਡ ਪੰਜੇਟਾ ‘ਚ ਗੈਂਗਸਟਰ ਵਿੱਕੀ ਦਾ ਐਨਕਾਊਂਟਰ ਕੀਤਾ ਹੈ।
ਦੱਸ ਦਈਏ ਕਿ ਜ਼ੀਰਕਪੁਰ ਤੋਂ ਬਾਅਦ ਲੁਧਿਆਣਾ ‘ਚ ਪੁਲਿਸ ਨੇ ਐਨਕਾਊਂਟਰ ਕੀਤਾ ਹੈ। ਇਹ ਐਨਕਾਊਂਟਰ ਕੋਹਾੜਾ-ਮਾਛੀਵਾੜਾ ਰੋਡ ‘ਤੇ ਹੋਇਆ ਹੈ ਜਿਸ ਵਿੱਚ ਵਿੱਕੀ ਨਾਂ ਦੇ ਗੈਂਗਸਟਰ ਨੂੰ ਪੁਲਿਸ ਨੇ ਢੇਰ ਕੀਤਾ ਹੈ। ਦਰਅਸਲ ਬੀਤੇ ਦਿਨੀਂ ਇੱਕ ਕੈਮਿਸਟ ਨਾਲ ਲੁੱਟ ਕੀਤੀ ਸੀ। ਗੈਂਗਸਟਰ ਵਿੱਕੀ ‘ਤੇ ਪੈਟਰੋਲ ਪੰਪ ਦੇ ਮਾਲਕ ਨੂੰ ਵੀ ਗੋਲੀ ਮਾਰਨ ਦਾ ਇਲਜ਼ਾਮ ਹੈ। ਇਸ ਦੇ ਨਾਲ ਹੀ ਵਿੱਕੀ 22 ਕੇਸਾਂ ‘ਚ ਵਾਂਟੇਡ ਸੀ।
