ਮੋਗਾ ਦੇ ਨਿਹਾਲ ਸਿੰਘ ਵਾਲਾ ਤਹਿਤ ਪੈਂਦੀ ਚੌਕੀ ਦੀਨਾ ਦੇ ਇੰਚਾਰਜ ਏਐੱਸਆਈ ਨਾਇਬ ਸਿੰਘ ਦੀ ਡਿਊਟੀ ਦੌਰਾਨ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।ਸਹਾਇਕ ਥਾਣੇਦਾਰ ਇਕਬਾਲ ਸਿੰਘ ਨੇ ਦੱਸਿਆ ਕਿ ਨਾਇਬ ਸਿੰਘ ਨੂੰ ਸਵੇਰੇ ਤਿੰਨ ਵਜੇ ਛਾਤੀ ’ਚ ਦਰਦ ਹੋਇਆ ਤੇ ਨਿਹਾਲ ਸਿੰਘ ਵਾਲਾ ਦੇ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿਥੇ ਉਨ੍ਹਾਂ ਦੀ ਮੌਤ ਹੋ ਗਈ। ਉਹ 56 ਸਾਲ ਦੇ ਸਨ।
