🔴 ਗੁਰਦੁਆਰਾ ਸਾਹਿਬ ਤੇ ਕਬਜੇ ਨੂੰ ਲੈਕੇ ਸੁਲਤਾਨਪੁਰ ਲੋਧੀ ਵਿਖੇ ਨਿਹੰਗ ਸਿੰਘਾਂ ਅਤੇ ਪੁਲਿਸ ਵਿਚਕਾਰ ਝੜਪ । ਅੱਜ ਸਵੇਰੇ 4 ਵਜੇ ਦੇ ਕਰੀਬ ਪੰਜਾਬ ਦੇ ਕਪੂਰਥਲਾ ਦੇ ਗੁਰਦੁਆਰਾ ਅਕਾਲ ਬੁੰਗਾ ਵਿਖੇ ਪੁਲਿਸ ਅਤੇ ਨਿਹੰਗ ਸਿੰਘਾਂ ਵਿਚਾਲੇ ਗੋਲੀਬਾਰੀ ਹੋਈ, ਜਿਸ ਦੇ ਸਿੱਟੇ ਵਜੋਂ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ।
ਪੂਰਾ ਮਾਮਲਾ ਕੀ ਸੀ : ਪ੍ਰੈਸ ਨੂੰ ਜਾਣਕਾਰੀ ਦਿੰਦਿਆ ਸ਼੍ਰੀ ਵਤਸਲਾ ਗੁਪਤਾ, ਆਈ.ਪੀ.ਐਸ ਮਾਨਯੋਗ ਸੀਨੀਅਰ ਪੁਲਿਸ ਕਪਤਾਨ, ਜਿਲ੍ਹਾ ਕਪੂਰਥਲਾ, ਸ਼੍ਰੀ ਤੇਜ਼ਬੀਰ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ, ਸਥਾਨਕ, ਕਪੂਰਥਲਾ ਅਤੇ ਬਬਨਦੀਪ ਸਿੰਘ, ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਕਈ ਸਾਲਾ ਤੋਂ ਗੁਰੂਦਵਾਰਾ ਸ਼੍ਰੀ ਬੇਰ ਸਾਹਿਬ ਦੇ ਸਾਹਮਣੇ ਬਾਬਾ ਬੁੱਢਾ ਦਲ 96 ਕਰੋੜੀ, ਸੰਤ ਬਾਬਾ ਬਲਬੀਰ ਸਿੰਘ ਜੀ ਦਾ ਕਬਜ਼ਾ ਚੱਲਿਆ ਆ ਰਿਹਾ ਸੀ, ਜਿਹਨਾ ਵੱਲੋ ਆਪਣੇ 2 ਸੇਵਾਦਾਰਾ ਨੂੰ ਗੁਰੂਦਵਾਰਾ ਸਾਹਿਬ ਵਿਖੇ ਬਿਠਾਇਆ ਹੋਇਆ ਸੀ, ਜਿਸਦਾ ਨਾਮ ਨਿਰਵੈਰ ਸਿੰਘ ਅਤੇ ਜਗਜੀਤ ਸਿੰਘ ਸੀ, ਜੋ ਮਿਤੀ 21/11/2023 ਨੂੰ ਸਵੇਰੇ ਕਰੀਬ 8:30 ਵਜੇ ਬਾਬਾ ਬੁੱਢਾ ਦਲ ਦੇ ਦੂਜੇ ਅਲੱਗ ਹੋਏ ਧੜੇ ਦੇ ਮੁੱਖੀ ਸੰਤ ਬਾਬਾ ਮਾਨ ਸਿੰਘ ਵੱਲੋ ਸਮੇਤ ਆਪਣੇ 15-20 ਹੋਰ ਸਾਥੀਆਂ ਦੇ ਗੁਰੂਦਵਾਰਾ ਸ਼੍ਰੀ ਅਕਾਲ ਬੁੰਗਾ ਸਾਹਿਬ ਪਰ ਜ਼ਬਰੀ ਦਾਖਲ ਹੋ ਗਏ ਅਤੇ ਨਿਰਵੈਰ ਸਿੰਘ ਨੂੰ ਰੱਸੀਆ ਨਾਲ ਬੰਨ ਲਿਆ ਅਤੇ ਜਗਜੀਤ ਸਿੰਘ ਦੇ ਮਾਰੂ ਹਥਿਆਰਾ ਨਾਲ ਵਾਰ ਕੀਤੇ ਅਤੇ ਇਹਨਾ ਦਾ ਅਸਲਾ, ਮੋਬਾਇਲ ਅਤੇ ਪੈਸੇ ਖੋਹ ਲਏ ਅਤੇ ਉਕਤ ਗੁਰੂਦਵਾਰਾ ਸਾਹਿਬ ਅਤੇ ਹੋਰ ਜਗ੍ਹਾ ਪਰ ਜ਼ਬਰੀ ਨਜ਼ਾਇਜ਼ ਕਾਬਜ਼ ਹੋ ਗਏ, ਜਿਸਤੇ ਉਕਤ ਘਟਨਾ ਦੇ ਮੱਧੇ ਨਜ਼ਰ ਤੁਰੰਤ ਕਾਰਵਾਈ ਕਰਦੇ ਹੋਇਆ ਜਗਜੀਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਮੁਹੱਲਾ ਪੰਡੋਰੀ ਥਾਣਾ ਸੁਲਤਾਨਪੁਰ ਲੋਧੀ रे ਬਿਆਨਾ ਪਰ ਮੁਕੱਦਮਾ ਨੰਬਰ 235 ਮਿਤੀ 21/11/2023 ਅਧ 307,323,324,342,447,448,511,436,427,148,149,379-ਬੀ ਭ:ਦ: ਅਤੇ 25,27/54/59 ਅਸਲਾ ਐਕਟ ਥਾਣਾ ਸੁਲਤਾਨਪੁਰ ਲੋਧੀ ਵਿਖੇ ਦਰਜ ਰਜਿਸਟਰ ਕੀਤਾ ਗਿਆ,ਅੱਜ ਮਿਤੀ 22/11/2023 ਨੂੰ ਉਕਤ ਨਿਹੰਗ ਸਿੰਘ ਬਾਬਾ ਮਾਨ ਸਿੰਘ ਦੇ 10 ਸੇਵਾਦਾਰਾ ਵੱਲੋ ਬਾਬਾ ਬਲਬੀਰ ਸਿੰਘ ਦੇ ਦੂਜੇ ਡੇਰੇ ਪਿੰਡ ਬੂਸੋਵਾਲ ਰੋਡ ਨੇੜੇ ਪੀਰ ਗੇਬ ਪਰ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਜਿਸਤੇ ਤੁਰੰਤ ਸੂਚਨਾ ਮਿਲਣ ਪਰ ਮੋਕਾ ਪਰ ਪੁਲਿਸ ਵੱਲੋ ਪਹੁੰਚ ਕਿ ਉਕਤ 10 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਹਨਾ ਵਿੱਚੋਂ ਇੱਕ ਸਾਲ 2020 ਵਿੱਚ ਹੋਈ ਦੋਨਾ ਧੜਿਆ ਵਿਚਾਲੇ ਝੜੱਪ ਦੌਰਾਨ ਦਰਜ ਰਜਿਸਟਰ ਮੁਕੱਦਮਾ ਨੰਬਰ 145 ਮਿਤੀ 15/5/2020 ਅ/ਧ 302,323,324,307,148,149 ਭ:ਦ: ਥਾਣਾ ਸੁਲਤਾਨਪੁਰ ਲੌਧੀ ਵਿੱਚ ਪਹਿਲਾ ਤੋਂ ਲੋੜੀਦਾ ਹੈ।
