ਜਲੰਧਰ: ਜਲੰਧਰ ਦੇਰ ਰਾਤ ਰਮਾ ਮੰਡੀ ਵਿੱਚ ਨੌਜਵਾਨਾਂ ਦੀ ਪੁਰਾਣੀ ਰੰਜਿਸ਼ ਨੂੰ ਲੈਕੇ ਚਲੀਆਂ ਗੋਲੀਆਂ। ਸੂਤਰਾਂ ਤੋਂ ਪਤਾ ਲੱਗਿਆ ਕਿ ਜੂਏ ਨੂੰ ਲੈਕੇ ਨੌਜਵਾਨਾਂ ਵਿੱਚ ਝੜਪ ਹੋਈ। ਨੌਜਵਾਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਜੋ ਅਰੋੜਾ ਉਰਫ ਆਲੂ ਨਾਮ ਦੇ ਨੌਜਵਾਨ ਦੇ ਲੱਗੀਆਂ। ਨੌਜਵਾਨ ਨੂੰ ਜੌਹਲ ਹਸਪਤਾਲ ਵਿਚ ਲਿਜਾਇਆ ਗਿਆ ਹਾਲਤ ਜਿਆਦਾ ਗੰਭੀਰ ਹੋਣ ਕਾਰਨ ਹਸਪਤਾਲ ਵਿਚ ਮੌਤ ਹੋ ਗਈ।
ਮੌਕੇ ਤੇ ਪਹੁੰਚੇ ਏਡੀਸੀਪੀ ਬਲਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਦੇ ਤਹਿਤ ਨੌਜਵਾਨਾਂ ਦੀ ਝੜਪ ਹੋਈ। ਇਕ ਨੌਜਵਾਨ ਦੇ ਗੋਲੀ ਲੱਗੀ ਜੋ ਕਿ ਸੀਰੀਅਸ ਹੈ। ਸੀਨੀਅਰ ਅਧਿਕਾਰੀਆਂ ਵੱਲੋਂ ਅਜੇ ਇਹ ਪੁਸ਼ਟੀ ਨਹੀਂ ਕੀਤੀ ਕਿ ਗੋਲੀਆਂ ਕਿੰਨੀਆਂ ਚੱਲੀਆਂ ਹਨ। ਅਧਿਕਾਰੀਆਂ ਦਾ ਕਹਿਣਾ ਕਿ ਪੁਲਿਸ ਵੱਲੋਂ ਜਾਂਚ ਜਾਰੀ ਹੈ ਜਲਦ ਦੋਸ਼ੀ ਨੂੰ ਹਿਰਾਸਤ ਵਿਚ ਲਿਆ ਜਾਵੇਗਾ।
ਦੂਜੇ ਪਾਸੇ ਪੀੜਿਤ ਪਰਿਵਾਰ ਵੱਲੋਂ ਰੋਡ ਜਾਮ ਕਰਕੇ ਪ੍ਰਸਾਸ਼ਨ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ।

