ਲੁਧਿਆਣਾ (ਪੁਲਿਸ ਮੋਨੀਟਰ) : ਲੁਧਿਆਣਾ ਪੁਲਿਸ ਵੱਲੋਂ ਲਗਾਤਰ ਨਸ਼ਿਆਂ ਦੇ ਰੋਕਥਾਮ ਲਈ ਅਨੇਕਾਂ ਹੀ ਉਪਰਾਲੇ ਕੀਤੇ ਜਾ ਰਹੇ ਹਨ। ਜਿੱਥੇ ਨਸ਼ਾ ਖਤਮ ਕਰਨ ਲਈ ਸਾਇਕਲ ਰੈਲੀ ਕੱਢੀ ਜਾ ਰਹੀ ਓਥੇ ਹੀ ਸਖ਼ਤੀ ਨਾਲ ਫੈਂਸਲੇ ਲੈਂਦੇ ਹੋਏ ਲੁਧਿਆਣਾ ਪੁਲਿਸ ਵੱਲੋਂ ਨਸ਼ਿਆ ਖਿਲਾਫ ਲਗਾਤਾਰ ਕਾਰਵਾਈਆਂ ਵੀ ਕੀਤੀਆਂ ਜਾ ਰਹੀਆਂ ਹਨ। ਲੁਧਿਆਣਾ ਪੁਲਿਸ ਵੱਲੋਂ ਨਸ਼ੇ ਵਿਰੁੱਧ ਕਾਰਵਾਈ ਕਰਦਿਆਂ ਅੱਜ 01 ਦੋਸ਼ੀ ਨੂੰ ਗਿਰਫ਼ਤਾਰ ਕੀਤਾ ਗਿਆ ਜਿਸ ਕੋਲੋਂ 260 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ।

