ਭ੍ਰਿਸ਼ਟਾਚਾਰ ਦਾ ਵਿਰੋਧ ਕਰੋ, ਦੇਸ਼ ਦੇ ਪ੍ਰਤੀ ਵਚਨਬੱਧ ਰਹੋ’ : ਡੀ ਐੱਸ ਪੀ ਸ਼ਾਮ ਸੁੰਦਰ ਬਲਾਚੌਰ

1 ਨਵੰਬਰ (ਸਮਰਦੀਪ ਸਿੰਘ) ਪੰਜਾਬ ਯੂਨੀਵਰਸਿਟੀ ਕਾਂਸਟੀਚੂਐੰਟ ਕਾਲਜ ਬਲਾਚੌਰ ਵਿਖੇ ਪ੍ਰਿੰਸੀਪਲ ਡਾ. ਸੁਨੀਲ ਖੋਸਲਾ ਦੀ ਅਗਵਾਈ ‘ਚ ਵਿਜੀਲੈੰਸ ਬਿਊਰੋ ਪੰਜਾਬ ਦੇ ਸਹਿਯੋਗ ਨਾਲ ‘ਚੌਕਸੀ ਜਾਗਰੂਕਤਾ ਹਫ਼ਤਾ’ ਤਹਿਤ ਪ੍ਰੋਗਰਾਮ ਕਰਵਾਇਆ ਗਿਆ। ਪ੍ਰਿੰਸੀਪਲ ਸੁਨੀਲ ਖੋਸਲਾ ਨੇ ਵਿਜੀਲੈੰਸ ਬਿਊਰੋ ਦਾ ਇਸ ਸਾਰਥਿਕ ਸਮਾਗਮ ਵਾਸਤੇ ਕਾਲਜ ਨੂੰ ਚੁਣਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਮਹਿਜ਼ ਆਰਥਿਕ ਹੇਰਾਫੇਰੀ ਦਾ ਨਾਮ ਨਹੀੰ ਹੈ ਸਗੋੰ ਸਾਡੇ ਚਰਿੱਤਰ ‘ਚ ਆਈ ਗਿਰਾਵਟ ਸਦਕਾ ਸਮਾਜ ਨੂੰ ਹੋ ਹਾਨੀ ਹੁੰਦੀ ਹੈ, ਵੀ ਭ੍ਰਿਸ਼ਟਾਚਾਰ ਦੇ ਘੇਰੇ ‘ਚ ਆਉਂਦੀ ਹੈ। ਉਨ੍ਹਾਂ ਨੇ ਪਲੈਟੋ ਤੋੰ ਲੈ ਕੇ ਹੋਰ ਸਥਾਨਕ ਤੇ ਵਿਦੇਸ਼ੀ ਹਵਾਲੇ ਦਿੱਤੇ। ਸ਼ਹੀਦ ਭਗਤ ਸਿੰਘ ਨਗਰ ਦੇ ਵਿਜੀਲੈੰਸ ਬਿਊਰੋ ਦੇ ਡੀ. ਐੱਸ. ਪੀ. ਅਰਮਿੰਦਰ ਸਿੰਘ (ਪੀ. ਪੀ. ਐੱਸ.) ਨੇ ਦੱਸਿਆ ਕਿ ਕੇੰਦਰੀ ਵਿਜੀਲੈੰਸ ਕਮਿਸ਼ਨ ਵੱਲੋੰ ਸਰਦਾਰ ਵੱਲਭ ਭਾਈ ਪਟੇਲ ਦੇ ਜਨਮਦਿਨ (31 ਅਕਤੂਬਰ) ਨੂੰ ਸਮਰਪਿਤ ‘ਚੌਕਸੀ ਜਾਗਰੂਕਤਾ ਹਫਤਾ’ 30 ਅਕਤੂਬਰ ਤੋੰ 5 ਨਵੰਬਰ 2023 ਤੱਕ ਮਨਾਇਆ ਜਾ ਰਿਹਾ ਹੈ। ਇਸ ਮੌਕੇ ਭਾਸ਼ਣ, ਲੇਖ ਰਚਨਾ, ਪ੍ਰਸ਼ਨਾਤੋਰੀ, ਪੋਸਟਦਰ ਮੇਕਿੰਗ, ਮੈਰਾਥਨ, ਨੁੱਕੜ ਨਾਟਕ ਆਦਿਕ ਗਤੀਵਿਧੀਆਂਥੇ ਮੁਕਾਬਲੇ ਕਰਵਾਏ ਜਾ ਰਹੇ ਹਨ। ਡੀ. ਐੱਸ. ਪੀ. ਬਲਾਚੌਰ ਸ੍ਰੀ ਸ਼ਾਮ ਸੁੰਦਰ (ਪੀ. ਪੀ. ਐੱਸ.) ਨੇ ਦੱਸਿਆ ਕਿ ਇਸ ਜਾਗਰੂਕਤਾ ਹਫਤੇ ਦਾ ਇਸ ਵਾਰ ਦਾ ਥੀਮ ‘ ਭ੍ਰਿਸ਼ਟਾਚਾਰ ਦਾ ਵਿਰੋਧ ਕਰੋ, ਦੇਸ਼ ਦੇ ਪ੍ਰਤੀ ਵਚਨਬੱਧ ਰਹੋ’ ਹੈ। ਉਨ੍ਹਾਂ ਇਸੇ ਵਿਸ਼ੇ ਨੂੰ ਆਧਾਰ ਬਣਾ ਕੇ ਆਪਣੇ ਵਿਚਾਰ ਪ੍ਰਗਟ ਕੀਤੇ। ਕਾਲਜ ਵਿਦਿਆਰਥੀਆਂ ਮਨੀਸ਼ਾ, ਕੰਚਨ, ਗੁਰਪ੍ਰੀਤ ਕੌਰ ਅਤੇ ਅੰਜਲੀ ਨੇ ਗੀਤਾਂ ਅਤੇ ਭਾਸ਼ਣਾਂ ਰਾਹੀਂ ਭ੍ਰਿਸ਼ਟਾਚਾਰ ਵਿਰੋਧੀ ਚੇਤਨਾ ਪੈਦਾ ਕਰਨ ਦਾ ਯਤਨ ਕੀਤਾ। ਪ੍ਰੋ. ਰੂਬੀ ਦੁਆਰਾ ਕੁਸ਼ਲਤਾ ਨਾਲ ਮੰਚ ਸੰਚਾਲਨ ਕਰਦਿਆਂ ਪ੍ਰੋਗਰਾਮ ਦੇ ਅੰਤ ‘ਤੇ ਸਮੂਹ ਹਾਜ਼ਰੀਨ ਨੂੰ ਭ੍ਰਿਸ਼ਟਾਚਾਰ ਵਿਰੋਧੀ ਪ੍ਰਣ ਦਿਵਾਇਆ ਗਿਆ ਤਾਂ ਕਿ ਦੇਸ਼ ਦੀ ਆਰਥਿਕ, ਰਾਜਨੀਤਕ ਅਤੇ ਸਮਾਜਿਕ ਪ੍ਰਗਤੀ ਵਿੱਚ ਯੋਗਦਾਨ ਪਾਇਆ ਜਾ ਸਕੇ। ਇਸ ਮੌਕੇ ਜਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਤੋੰ ਬਿਨਾਂ ਵੱਡੀ ਗਿਣਤੀ ਵਿੱਚ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ, ਸਮਾਜਸੇਵੀ, ਪੱਤਰਕਾਰ, ਕਾਲਜ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।

Leave a Reply

Your email address will not be published. Required fields are marked *