ਹਫ਼ਤਾਵਾਰੀ ਜਨਰਲ ਪਰੇਡ ਦਾ ਆਯੋਜਨ

ਸੰਗਰੂਰ : ਪੁਲਿਸ ਲਾਈਨ ਸਟੇਡੀਅਮ ਸੰਗਰੂਰ ਵਿਖੇ ਹਫ਼ਤਾਵਾਰੀ ਜਨਰਲ ਪਰੇਡ ਦਾ ਆਯੋਜਨ ਕੀਤਾ ਗਿਆ।

ਪਰੇਡ ਤੋਂ ਬਾਅਦ ਐਸ.ਐਸ.ਪੀ ਸੰਗਰੂਰ ਵੱਲੋਂ ਉਥੇ ਮੌਜੂਦ ਪੁਲਿਸ ਕਰਮਚਾਰੀਆ ਨੂੰ ਪਬਿਲਕ ਸੁਰੱਖਿਆ ਅਤੇ ਲਾਅ ਐਂਡ ਆਰਡਰ ਸਥਿਤੀ ਨੂੰ ਬਹਿਤਰ ਤਰੀਕੇ ਨਾਲ ਨਜਿੱਠਣ ਲਈ ਹਦਾਇਤ ਕੀਤੀ ਗਈ।

ਐਸ.ਐਸ.ਪੀ ਵੱਲੋਂ ਪੁਲਿਸ ਮੁਲਾਜ਼ਮਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਨਸ਼ਿਆਂ ਵਿਰੁੱਧ ਲੜਾਈ ਲਈ ਤਨ-ਮਨ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਅਤੇ ਚੰਗੀ ਕਾਰਗੁਜ਼ਾਰੀ ਲਈ ਅਧਿਕਾਰੀਆਂ ਨੂੰ ਸਰਟੀਫਿਕੇਟ ਦਿੱਤੇ ਗਏ।

ਵਾਹਨਾਂ ਦੀ ਸੁਚੱਜੀ ਸਾਂਭ-ਸੰਭਾਲ ਨੂੰ ਯਕੀਨੀ ਬਣਾਉਣ ਲਈ ਪੀ.ਸੀ.ਆਰ., ਆਰ.ਆਰ.ਪੀ.ਆਰ.ਐਸ ਵਾਹਨਾਂ ਅਤੇ ਐਸ.ਐਚ.ਓਜ਼ ਦੇ ਵਾਹਨਾਂ ਦੀ ਜਾਂਚ ਕੀਤੀ ਗਈ।

Leave a Reply

Your email address will not be published. Required fields are marked *