ਬਠਿੰਡਾ ਪੁਲਿਸ ਵੱਲੋਂ ਪੁਲਿਸ ਪਬਲਿਕ ਸਕੂਲ ਪੁਲਿਸ ਲਾਈਨ ਬਠਿੰਡਾ ਵਿਖੇ ਅੱਜ ਸੀ.ਪੀ.ਆਰ ਟਰੇਨਿੰਗ ਦਿੱਤੀ ਗਈ। ਜਿਸਦਾ ਮੁੱਖ ਮੰਤਵ ਐਕਸੀਡੈਂਟ ਦੌਰਾਨ ਬੇਹੋਸ਼ ਹੋਣ ਤੇ ਵਿਅਕਤੀ/ਔਰਤ ਦਾ ਬਚਾਅ ਕਿਵੇ ਕਰਨਾ ਉਸ ਬਾਰੇ ਏਮਜ਼ ਹਸਪਤਾਲ ਬਠਿੰਡਾ ਦੇ ਸਪੈਸ਼ਲਿਸਟ ਡਾਕਟਰਾਂ ਦੀ ਟੀਮ ਵੱਲੋਂ ਪ੍ਰੈਕਟੀਕਲ ਕਰਕੇ ਜਾਣਕਾਰੀ ਦਿੱਤੀ ਗਈ। ਜਿਸ ਵਿੱਚ ਟ੍ਰੈਫਿਕ ਪੁਲਿਸ ਮੁਲਾਜਮ ਅਤੇ ਵਾਸਪਸ ਪਰ ਤਾਇਨਾਤ ਪੁਲਿਸ ਮੁਲਾਜਮਾਂ ਵੱਲੋਂ ਇਸ ਵਿੱਚ ਹਿੱਸਾ ਲਿਆ ਗਿਆ।
