ਪੰਜਾਬ ਪੁਲਿਸ ਨੇ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

ਲੋਕਾਂ ਨੇ ਪੁਲਿਸ ਨੂੰ ਸਹਿਯੋਗ ਦੇਣ ਦਾ ਦਿੱਤਾ ਭਰੋਸਾ:ਪ੍ਰਧਾਨ ਸੁਰਿੰਦਰ ਛਿੰਦਾ ਦਾ ਰੈਲਮਾਜਰਾ

ਬਲਾਚੌਰ 7 ਮਈ (ਸਮਰਦੀਪ ਸਿੰਘ) ਪੰਜਾਬ ਸਰਕਾਰ ਤੇ ਪੰਜਾਬ ਦੇ ਡੀਜੀਪੀ ਵਲੋਂ ਨਸ਼ਿਆਂ ਦੇ ਖਿਲਾਫ ਛੇੜੀ ਮੁਹਿੰਮ ਦੇ ਤਹਿਤ ਜਾਰੀ ਦਿਸ਼ਾ ਨਿਰਦੇਸ਼ਾ ਦੀ ਇਨ ਬਿੰਨ ਪਾਲਣਾ ਕਰਵਾਉਦੇ ਹੋਏ ਜਿਲ੍ਹੇਂ ਦੇ ਐਸ ਐਸ ਪੀ ਡਾਕਟਰ ਮਹਿਤਾਬ ਸਿੰਘ ਵਲੋਂ ਮੁਹਿੰਮ ਚਲਾਈ ਗਈ ਯੁੱਧ ਨਸਿਆਂ ਵਿਰੁੱਧ ਅੱਜ ਆਸਰੋਂ ਪੁਲਿਸ ਚੌਕੀ ਦੇ ਏ ਐਸ ਐਈ ਕੁਲਵੰਤ ਸਿੰਘ ਤੇ ਮੁਨਸ਼ੀ ਤਜਿੰਦਰ ਸਿੰਘ ਭਾਟੀਆ ਵਲੋਂ ਪਿੰਡ ਪ੍ਰੇਮ ਨਗਰ ਵਿਖੇ ਪੰਚ ਸਰਪੰਚ ਤੇ ਹੋਰ ਨੋਜਵਾਨਾਂ ਨੂੰ ਨਸ਼ੇ ਦੇ ਖਾਤਮੇ ਲਈ ਸਕੰਲਪ ਲਿਆ | ਪੰਜਾਬ ਪੁਲਿਸ ਦੇ ਮੁਲਾਜਮਾਂ ਵਲੋਂ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵ ਬਾਰੇ ਜਾਗਰੂਕ ਕੀਤਾ ਜਾਣ ਬਹੁਤ ਸ਼ਲਾਘਾਯੋਗ ਕਦਮ ਹੈ | ਪੁਲਿਸ ਪ੍ਰਸ਼ਾਸਨ ਦੇ ਇਨਾਂ ਯਤਨਾ ਦਾ ਪ੍ਰਧਾਨ ਸੁਰਿੰਦਰ ਸ਼ਿੰਦਾ ਰੈਲਮਾਜਰਾ ਨੇ ਸ਼ਲਾਘਾ ਕੀਤੀ | ਪੁਲਿਸ ਵਲੋਂ ਪਿੰਡ ਵਾਸੀਆਂ ਨੂੰ ਕਿਹਾ ਕਿ ਜੇਕਰ ਆਪ ਦੇ ਪਿੰਡ ਵਿੱਚ ਕੋਈ ਨਸ਼ਾ ਵੇਚਦਾ ਹੈ ਤਾਂ ਤੁਸੀਂ ਪੰਜਾਬ ਪੁਲਿਸ ਦੇ ਹੈਲਪ ਲਾਈਨ ਨੰਬਰਾਂ ਤੇ ਇਤਲਾਹ ਦੇ ਸਕਦੇ ਹਨ ਤੇ ਇਤਲਾਹ ਦੇਣ ਵਾਲਿਆਂ ਦਾ ਨਾਮ ਪਤਾ ਗੁਪਤ ਰੱਖਿਆਂ ਜਾਵੇਗਾ ਤੇ ਜੇ ਕੋਈ ਨੋਜਵਾਨ ਨਸ਼ਾ ਪੀੜਤ ਹੈ ਤਾਂ ਉਸ ਦਾ ਇਲਾਜ਼ ਵੀ ਸਰਕਾਰ ਤੇ ਪੁਲਿਸ ਅਪਣੇ ਵਲੋਂ ਕਰਵਾਈਆਂ ਜਾਵੇਗਾ ਉਸ ਦਾ ਨਾ ਗੁਪਤ ਰੱਖਿਆ ਜਾਵੇਗਾ।ਅਤੇ ਫ੍ਰੀ ਇਲਾਜ਼ ਕਰਵਾਇਆ ਜਾਵੇਗਾ। ਪੁਲਿਸ ਵਲੋਂ ਇਹ ਵੀ ਕਿਹਾ ਗਿਆ ਜੋ ਨੋਜਵਾਨ ਨਸ਼ਿਆਂ ਦੀ ਦਲ ਦਲ ਵਿੱਚ ਫ਼ਸ ਚੁੱਕੇ ਹਨ ਉਨ੍ਹਾਂ ਨੂੰ ਘਬਰਾਉਣਾ ਨਹੀਂ ਚਾਹੀਦਾ ਉਨ੍ਹਾਂ ਨੇ ਕਿਹਾ ਕਿ ਸਰਕਾਰ ਤੇ ਪੁਲਿਸ ਇੱਕ ਚੰਗੇ ਭਵਿੱਖ ਲਈ ਇੱਕ ਮੌਕਾ ਦੇਣਾ ਚਹਾਉਦੀ ਹੈ ਇਸ ਮੌਕੇ ਸਰਪੰਚ ਮੋਹਣ ਲਾਲ ਗੁਪਤਾ ,ਪੰਚ ਗੁਲਾਬ ਸਿੰਘ,ਪੰਚ ਰਾਮ ਦਿਆਲ,ਪੰਚ ਮੋਹਣ ਰਾਮ, ਰਵੀ ਸੰਕਰ,ਸਿਵ ਪਰਸਨ,ਹੀਰਾ ਲਾਲ,ਮੰਗਲ ਸਿੰਘ, ਰਾਮ ਕੁਮਾਰ, ਰਤਨੇਸ ਕੁਮਾਰ,ਸੰਜੀਵ ਸੋਨੂੰ, ਦੀਪਕ ਕੁਮਾਰ ਅਤੇ ਸੁਰਿੰਦਰ ਸ਼ਿੰਦਾ ਰੈਲਮਾਜਰਾ ਨੇ ਪੁਲਿਸ ਪ੍ਰਸ਼ਾਸਨ ਦੇ ਇਸ ਕੰਮ ਦੇ ਲਈ ਉਨਾ ਦੀ ਸਲਾਘਾ ਕੀਤੀ | ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਦਾ ਅੱਗੇ ਤੋ ਵੀ ਸਹਿਯੋਗ ਦੇਣ ਦਾ ਵਾਅਦਾ ਕੀਤਾ |

Leave a Reply

Your email address will not be published. Required fields are marked *