ਆਮ ਲੋਕਾਂ ਦੇ ਗੁੰਮ ਹੋਏ 128 ਮੋਬਾਇਲ ਰਿਕਵਰ ਕਰਕੇ ਅਸਲ ਮਾਲਕਾਂ ਹਵਾਲੇ ਕੀਤੇ

ਐਸਐਸਪੀ ਸੰਦੀਪ ਕੁਮਾਰ ਮਲਿਕ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਐਸ.ਪੀ ਨਵਨੀਤ ਕੌਰ ਗਿੱਲ ਅਤੇ ਗਜ਼ਲਪ੍ਰੀਤ ਕੋਰ, ਆਈ.ਪੀ.ਐਸ ਦੀ ਨਿਗਰਾਨੀ ਹੇਠ

ਆਮ ਲੋਕਾਂ ਦੇ ਗੁੰਮ ਹੋਏ 128 ਮੋਬਾਇਲ ਰਿਕਵਰ ਕਰਕੇ ਅਸਲ ਮਾਲਕਾਂ ਹਵਾਲੇ ਕੀਤੇ

ਜਲੰਧਰ : ਸੰਦੀਪ ਕੁਮਾਰ ਮਲਿਕ, ਆਈ.ਪੀ.ਐਸ., ਐਸ.ਐਸ.ਪੀ. ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ੍ਰੀਮਤੀ ਨਵਨੀਤ ਕੌਰ ਗਿੱਲ.ਪੀ.ਪੀ.ਐਸ..ਐਸ.ਪੀ. ਹੈਡਕੁਆਟਰ ਅਤੇ ਗਜ਼ਲਪ੍ਰੀਤ ਕੋਰ, ਆਈ.ਪੀ.ਐਸ ਜੀ ਦੀ ਨਿਗਰਾਨੀ ਹੇਠ ਕੰਮ ਕਰਦੇ ਹੋਏ ਜਿਲ੍ਹਾ ਪੁਲਿਸ ਹੁਸ਼ਿਆਰਪੁਰ ਵਲੋਂ ਆਮ ਲੋਕਾਂ ਦੇ ਗੁੰਮ (ਸਾਇਬਰ ਪੋਰਟਲ ਪਰ ਦਰਜ਼) ਹੋਏ 128 ਮੋਬਾਇਲ ਫੋਨਾਂ ਜਿਨਾਂ ਦੀ ਅੰਦਾਜਨ ਕੀਮਤ 7,48,500/- ਨੂੰ ਰਿਕਵਰ ਕਰਕੇ ਉਨਾਂ ਦੇ ਅਸਲੀ ਮਾਲਕਾਂ ਦੇ ਹਵਾਲੇ ਕੀਤਾ ਗਿਆ

ਇਸ ਤੋਂ ਇਲਾਵਾ ਉਨਾਂ ਇਹ ਵੀ ਦਸਿਆ ਕਿ ਥਾਣਾ ਸਾਈਬਰ ਕਰਾਈਮ, ਹੁਸ਼ਿਆਰਪੁਰ ਵਲੋਂ 01-01-2025 ਤੋਂ ਹੁਣ ਤੱਕ ਲੋਕਾਂ ਨਾਲ ਹੋਏ ਫਰਾਡ ਦੀ ਕੁੱਲ ਰਕਮ Rs. 45,51,857.97/- ਵੀ ਰਿਫੰਡ ਕਰਵਾਕੇ ਉਨਾਂ ਦੇ ਅਸਲੀ ਵਾਰਸਾਂ ਨੂੰ ਦਿਲਵਾਈ ।ਇਸ ਤੋਂ ਇਲਾਵਾ ਸੰਦੀਪ ਕੁਮਾਰ ਮਲਿਕ, ਆਈ.ਪੀ.ਐਸ. ਐਸ.ਐਸ.ਪੀ. ਹੁਸ਼ਿਆਰਪੁਰ ਜੀ ਨੇ ਜਾਣਕਾਰੀ ਦਿਤੀ ਕਿ ਭਾਰਤ ਸਰਕਾਰ ਵਲੋਂ ਹੁਣ ਗੁੰਮ ਹੋਏ ਮੋਬਾਇਲ ਫੋਨਾਂ ਲਈ ਇਕ ਵੈਬ ਸਾਈਟ/ਪੋਰਟਲ https://www.ceir.gov.in ਜਾਰੀ ਕੀਤਾ ਹੈ, ਜਿਸ ਵਿਚ ਆਮ ਲੋਕ ਵੀ ਖੁੱਦ ਆਪਣੇ ਗੁੰਮ ਹੋਏ ਮੋਬਾਇਲ ਫੋਨਾਂ ਦੀ ਜਾਣਕਾਰੀ ਭਰਕੇ ਅਪਣੇ ਮੋਬਾਇਲ ਫੋਨ ਨੂੰ ਬਲਾਕ ਕਰਵਾ ਸਕਦੇ ਹਨ ਅਤੇ ਇਸ ਦੇ ਨਾਲ ਨਾਲ ਹੀ ਆਮ ਲੋਕ ਹੁਣ ਥਾਣੇ ਲੈਵਲ ਤੇ ਅਪਣੀ ਪਹੁੰਚ ਕਰਕੇ ਅਪਣੀ ਦਰਖਾਸਤ ਦੇ ਕੇ ਇਸ ਪੋਰਟਲ ਵਿਚ ਆਪਣੇ ਗੁੰਮ ਹੋਏ ਮੋਬਾਇਲ ਫੋਨ ਦੀ ਜਾਣਕਾਰੀ ਭਰਵਾ ਸਕਦੇ ਹਨ।

ਇਸ ਸੰਬਧੀ ਸਾਰੇ ਐਸ.ਐਚ.ਓਜ਼. ਅਤੇ ਇੰਚਾਰਜ ਸਾਂਝ ਕੇਦਰਾਂ ਨੂੰ ਵੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨਾਂ ਨੇ ਇਹ ਵੀ ਦਸਿਆ ਕਿ ਅਗਰ ਕਿਸੇ ਮੋਬਾਇਲ ਵਿਕਰੇਤਾ ਨੇ ਜਾਂ ਕਿਸੇ ਹੋਰ ਵਿਅਕਤੀ ਨੇ ਕੋਈ ਮੋਬਾਇਲ ਫੋਨ ਖਰੀਦਣਾ ਹੈ ਤਾਂ ਉਹ ਮੋਬਾਇਲ ਫੋਨ ਨੂੰ ਪੂਰੀ ਤਰਾਂ ਵੈਰੀਫਾਈ ਕਰਕੇ ਹੀ ਖਰੀਦੇ, ਚੋਰੀ ਕੀਤਾ ਹੋਇਆ ਜਾਂ ਗੁੰਮ ਹੋਇਆ ਮੋਬਾਇਲ ਫੋਨ ਖਰੀਦਣ ਜਾਂ ਵੇਚਣ ਪਰ ਸਖਤ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *