ਥਾਣਾ ਸਦਰ ਬਲਾਚੌਰ ਵੱਲੋਂ 40 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਕਾਬੂ

ਬਲਾਚੌਰ, 13 ਮਾਰਚ (ਸਮਰਦੀਪ ਸਿੰਘ) – ਮਾਨਯੋਗ ਐਸ ਐਸ ਪੀ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਮਹਿਤਾਬ ਸਿੰਘ ਆਈ ਪੀ ਐਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀ ਐਸ ਪੀ ਬਲਾਚੌਰ ਸ਼ਾਮ ਸੁੰਦਰ ਸ਼ਰਮਾ ਦੀ ਅਗਵਾਈ ਹੇਠ ਐਸ ਐਚ ਓ ਥਾਣਾ ਸਦਰ ਬਲਾਚੌਰ ਰਾਜ ਪਰਵਿੰਦਰ ਕੌਰ, ਏ ਐਸ ਆਈ ਰਾਮ ਸ਼ਾਹ ਵੱਲੋਂ ਸਮੇਤ ਪੁਲਿਸ ਪਾਰਟੀ ਦੁਰਾਨੇ ਗਸ਼ਤ ਇੱਕ ਵਿਅਕਤੀ ਨੂੰ 40 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ। ਐਸ ਐਚ ਓ ਰਾਜ ਪਰਵਿੰਦਰ ਕੌਰ ਅਤੇ ਏ ਐਸ ਆਈ ਰਾਮ ਸ਼ਾਹ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਗਹੂੰਣ ਤੋਂ ਪਿੰਡ ਬੂਲੇਵਾਲ ਸਾਈਡ ਨੂੰ ਜਾ ਰਹੀ ਸੀ ਕਿ ਪੁਲਿਸ ਦੀ ਗੱਡੀ ਨੂੰ ਵੇਖ ਕੇ ਇੱਕ ਮੋਨੇ ਵਿਅਕਤੀ ਵੱਲੋਂ ਆਪਣੇ ਹੱਥ ਵਿੱਚ ਫੜੀ ਹੋਈ ਇੱਕ ਵਸਤੂ ਨੂੰ ਘਾਹ ਫੂਸ ਵਿੱਚ ਸੁੱਟ ਦਿੱਤਾ ਗਿਆ। ਪੁਲਿਸ ਪਾਰਟੀ ਵੱਲੋਂ ਜਿਸ ਨੂੰ ਸ਼ੱਕ ਦੇ ਬਿਨਾਂ ਪਰ ਕਾਬੂ ਕੀਤਾ ਗਿਆ ਅਤੇ ਪੁੱਛਣ ਤੇ ਉਸ ਨੇ ਆਪਣਾ ਨਾਂਅ ਹਰਜਿੰਦਰ ਸਿੰਘ ਉਰਫ ਵਿੱਕੀ ਪੁੱਤਰ ਸਰੂਪ ਸਿੰਘ ਵਾਸੀ ਪਿੰਡ ਥੋਪੀਆ ਥਾਣਾ ਸਦਰ ਬਲਾਚੌਰ ਦੱਸਿਆ। ਜਦੋਂ ਉਸ ਵੱਲੋਂ ਸੁੱਟੀ ਹੋਈ ਵਸਤੂ ਦੀ ਜਾਂਚ ਕੀਤੀ ਗਈ ਤਾਂ ਚਾਰ ਪੱਤੇ ਜਿਨ੍ਹਾਂ ਵਿੱਚੋਂ 40 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਪੁਲਿਸ ਵੱਲੋਂ ਉਕਤ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।ਕੈਪਸ਼ਨ – ਥਾਣਾ ਸਦਰ ਬਲਾਚੌਰ ਵਿਖੇ ਪੁਲਿਸ ਪਾਰਟੀ ਕਾਬੂ ਕੀਤੇ ਗਏ ਕਥਿਤ ਦੋਸ਼ੀ ਨਾਲ।

Leave a Reply

Your email address will not be published. Required fields are marked *