ਐਸਐਚਓ ਨੇ ਦੁਕਾਨਾਂ ਤੇ ਚਾਈਨਾ ਡੋਰ ਸਬੰਧੀ ਕੀਤੀ ਚੈਕਿੰਗ

ਬਲਾਚੌਰ (ਸਮਰਦੀਪ ਸਿੰਘ) ਥਾਣਾ ਸਿਟੀ ਬਲਾਚੌਰ ਦੇ ਐਸਐਚਓ ਸਤਨਾਮ ਸਿੰਘ ਵੱਲੋਂ ਅੱਜ ਆਪਣੀ ਪੁਲਿਸ ਪਾਰਟੀ ਸਮੇਤ ਬਲਾਚੌਰ ਸ਼ਹਿਰ ਦੇ ਵੱਖ ਵੱਖ ਦੁਕਾਨਾਂ ਤੇ ਜਾ ਕੇ ਚਾਈਨਾ ਡੋਰ ਦੀ ਚੈਕਿੰਗ ਕੀਤੀ ਗਈ ਇਸ ਮੌਕੇ ਤੇ ਉਹਨਾਂ ਨੇ ਸ਼ਹਿਰ ਦੇ ਦੁਕਾਨਦਾਰਾਂ ਨੂੰ ਕਿਹਾ ਕਿ ਜੇ ਕੋਈ ਦੁਕਾਨਦਾਰ ਚਾਈਨਾ ਡੋਰ ਰੱਖਦਾ ਹੈ ਜਾਂ ਵੇਚਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਚਾਈਨਾ ਡੋਰ ਬਹੁਤ ਹੀ ਖਤਰਨਾਕ ਡੋਰ ਹੈ ਇਸ ਦੇ ਨਾਲ ਸ਼ਹਿਰਾਂ ਚ ਕਈ ਲੋਕਾਂ ਦੀਆਂ ਜਾਨਾਂ ਵੀ ਜਾ ਚੁੱਕੀਆਂ ਹਨ ਅਤੇ ਕਈ ਲੋਕ ਜ਼ਖਮੀ ਹੋ ਚੁੱਕੇ ਹਨ ਇਸ ਕਰਕੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਤੋ ਸਖਤ ਕਾਰਵਾਈ ਕੀਤੀ ਜਾਵੇਗੀ।

ਇਸ ਮੌਕੇ ਤੇ ਉਹਨਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਬੱਚਿਆਂ ਨੂੰ ਚਾਈਨਾ ਡੋਰ ਨਾ ਲੈ ਕੇ ਦੇਣ ਅਤੇ ਨਾ ਹੀ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਦੇ ਨਾਲ ਪਤੰਗ ਉਡਾਉਣ ਦੇਣ ਇਸ ਮੌਕੇ ਤੇ ਏ ਐਸ ਆਈ ਸਤਨਾਮ ਸਿੰਘ, ਏ ਐਸ ਆਈ ਲੇਖ ਰਾਜ, ਹੈੱਡ ਕਾਂਸਟੇਬਲ ਨਰੇਸ਼ ਕੁਮਾਰ, ਕਾਂਸਟੇਬਲ ਬਲਿਹਾਰ ਸਿੰਘ ਆਦਿ ਮੌਜੂਦ ਰਹੇ।

Leave a Reply

Your email address will not be published. Required fields are marked *