ਥਾਣਾ ਭਿੰਡੀਸੈਦਾਂ ਪੁਲਿਸ ਵੱਲੋ ਇੱਕ ਦੇਸੀ ਪਿਸਟਲ 32 ਬੋਰ,ਦੋ ਜਿੰਦਾ ਰੌਂਦਾ ਸਮੇਤ ਇੱਕ ਦੋਸ਼ੀ ਗ੍ਰਿਫਤਾਰ

ਸਤਿੰਦਰ ਸਿੰਘ ਆਈ.ਪੀ.ਐਸ. ਡੀ.ਆਈ.ਜੀ., ਬਾਰਡਰ ਰੇਂਜ ਜੀ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਚਰਨਜੀਤ ਸਿੰਘ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਜਿਲ੍ਹਾ ਅੰਮ੍ਰਿਤਸਰ ਦਿਹਾਤੀ ਜੀ ਦੀਆਂ ਹਦਾਇਤਾ ਤੇ ਕੰਮ ਕਰਦਿਆਂ ਸ਼੍ਰੀ ਇੰਦਰਜੀਤ ਸਿੰਘ ਪੀ.ਪੀ.ਐਸ, ਡੀ ਐਸ. ਪੀ .ਰਾਜਾਸਾਂਸੀ ਦੀ ਨਿਗਰਾਨੀ ਵਿੱਚ ਗੈਰ-ਕਨੂੰਨੀ ਹਥਿਆਰਾਂ ਖਿਲਾਫ ਕਾਰਵਾਈ ਕਰਦਿਆਂ ਥਾਣਾ ਭਿੰਡੀਸੈਦਾਂ ਪੁਲਿਸ ਵੱਲੋ ਪਰਮਿੰਦਰ ਸਿੰਘ ਉਰਫ ਪੰਮਾ ਪੁੱਤਰ ਬੂਟਾ ਸਿੰਘ ਵਾਸੀ ਸੈਦੋਗਜੀ ਨੂੰ ਇੱਕ ਦੇਸੀ ਪਿਸਟਲ 32 ਬੋਰ, ਦੋ ਜਿੰਦਾ ਰੌਂਦਾ ਸਮੇਤ ਗ੍ਰਿਫਤਾਰ ਕੀਤਾ ਗਿਆ। ਜਿਸ ਸਬੰਧੀ ਉਕਤ ਗ੍ਰਿਫਤਾਰ ਦੋਸ਼ੀ ਖਿਲਾਫ ਥਾਣਾ ਭਿੰਡੀਸੈਦਾਂ ਵਿਖੇ ਮੁਕੱਦਮਾ ਨੰ. 145/24 ਜੁਰਮ 25/54/59 ARMS ACT ਦਰਜ ਕੀਤਾ ਗਿਆ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ। ਦੋਸ਼ੀ ਦੇ ਫੋਰਵਰਡ ਤੇ ਬੈਕਵਰਡ ਲਿੰਕਾਂ ਨੂੰ ਖੰਘਾਲਿਆ ਜਾ ਰਿਹਾ ਹੈ ਅਤੇ ਹੋਰ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਵੇਗੀ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

ਰਿਕਵਰੀ:-

1.ਇੱਕ ਦੇਸੀ ਪਿਸਟਲ 32 ਬੋਰ ਦੋ ਰੋਂਦ ।

Leave a Reply

Your email address will not be published. Required fields are marked *