ਹੁਲੜਬਾਜਾਂ ਤੇ ਪੁਲਿਸ ਦੀ ਅੱਖਾਂ, ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਖੈਰ ਨਹੀਂ: ਮਨਜੀਤ ਸਿੰਘ

ਜਲੰਧਰ (ਪੁਲਿਸ ਮੋਨੀਟਰ)– ਜਲੰਧਰ ਸ਼ਹਿਰ ਵਿੱਚ ਅਮਨ-ਕਾਨੂੰਨ ਬਣਾਈ ਰੱਖਣ ਅਤੇ ਅਪਰਾਧ ਨੂੰ ਨੱਥ ਪਾਉਣ ਲਈ ਕਮਿਸ਼ਨਰੇਟ ਪੁਲਸ ਨੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਲਈ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੇ ਨਾਕਾਬੰਦੀ ਕੀਤੀ ਗਈ ਹੈ।

ਇਸੇ ਤਰ੍ਹਾਂ ਜੰਡੂ ਸਿੰਘਾਂ ਰੋਡ ਤੇ ਮਨਜੀਤ ਸਿੰਘ ਇੰਚਾਰਜ ਜੋਨ 1 ਨੇ ਆਪਣੀ ਟੀਮ ਨਾਲ ਨਾਕਾ ਲਗਾਇਆ। ਉਨ੍ਹਾਂ ਨੇ ਗੱਲ ਬਾਤ ਕਰਦਿਆ ਕਿਹਾ ਕਿ ਇਸ ਦਾ ਖਾਸ ਮਹੱਤਵ ਕਿ ਸ਼ਹਿਰ ਦੀ ਸੁਰੱਖਿਆ ਨੂੰ ਮਜ਼ਬੂਤ ਕਰਨਾ ਅਤੇ ਦੂਜੇ ਪਾਸੇ ਅਪਰਾਧ ਨੂੰ ਰੋਕਣਾ ਵੀ ਹੈ।

ਮਨਜੀਤ ਸਿੰਘ ਨੇ ਕਿਹਾ ਕਿ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੇ ਸਖ਼ਤੀ ਨਾਲ ਨਾਕੇ ਲਗਾਏ ਹਨ। ਉਨ੍ਹਾਂ ਦੱਸਿਆ ਕਿ ਪੁਲਸ ਦੀਆਂ ਬੋਲੈਰੋ ਕੈਂਪਰ, ਸਕਾਰਪੀਓ ਅਤੇ ਬੋਲੈਰੋ ਗੱਡੀਆਂ ਸ਼ਹਿਰ ਭਰ ਵਿਚ ਗਸ਼ਤ ਲਈ ਲਗਾਈਆਂ ਗਈਆਂ ਹਨ।

ਮਨਜੀਤ ਸਿੰਘ ਨੇ ਕਿਹਾ ਕਿ ਨਾਕੇ ਦੌਰਾਨ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਗਈ ਤੇ ਚਲਾਨ ਵੀ ਕੱਟੇ ਜਾ ਰਹੇ ਹਨ, ਤਾਂ ਜੋ ਅਮਨ-ਕਾਨੂੰਨ ਨੂੰ ਬਣਿਆ ਰਹੇ, ਸ਼ੱਕੀ ਵਿਅਕਤੀਆਂ ਦੀ ਕਾਰਵਾਈ ਹੋਵੇ ‘ਤੇ ਨਜ਼ਰ ਰੱਖੀ ਜਾ ਸਕੇ ਅਤੇ ਟ੍ਰੈਫਿਕ ਨਿਯਮਾਂ ਨੂੰ ਲਾਗੂ ਕੀਤਾ ਜਾ ਸਕੇ।

Leave a Reply

Your email address will not be published. Required fields are marked *