ਮਲੇਰਕੋਟਲਾ: ਗਗਨ ਅਜੀਤ ਸਿੰਘ, ਪੀ.ਪੀ.ਐਸ.,ਸੀਨੀਅਰ ਕਪਤਾਨ ਪੁਲਿਸ,ਮਲੇਰਕੋਟਲਾ ਵੱਲੋ ਮਾੜੇ ਅਨਸਰਾ ਖਿਲਾਫ ਚਲਾਈ ਗਈ ਮੁਹਿੰਮ ਤਹਿਤ, ਸ੍ਰੀ ਵੈਭਵ ਸਹਿਗਲ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਮਲੇਰਕੋਟਲਾ ਜੀ ਦੀ ਯੋਗ ਅਗਵਾਈ ਵਿਚ ਸ੍ਰੀ ਕੁਲਦੀਪ ਸਿੰਘ ਡੀ.ਐਸ.ਪੀ. ਸਬ-ਡਵੀਜ਼ਨ ਮਲੇਰਕੋਟਲਾ ਦੇ ਦਿਸਾ ਨਿਰਦੇਸਾ ਹੇਠ ਇੰਨ: ਸੁਰਿੰਦਰ ਭੱਲਾ ਮੁੱਖ ਅਫਸਰ ਥਾਣਾ ਸਿਟੀ -1 ਮਲੇਰਕੋਟਲਾ ਦੀ ਟੀਮ ਵੱਲੋ ਸ਼ਹਿਰ ਮਲੋਰਕੋਟਲਾ ਵਿਚ ਰਾਹਗੀਰ ਜੈਟਸ ਅਤੇ ਲੇਡੀਜ਼ ਦੇ ਮੋਬਾਇਲ ਫੋਨ ਲੁਟ ਖੋਹ ਕਰਨ ਵਾਲੇ 2 ਦੋਸੀਆਨ ਨੂੰ ਸਮੇਤ ਲੁਟ ਖੋਹ ਕੀਤੇ ਗਏ ਮੋਬਾਇਲ ਫੋਨ,ਵਾਰਦਾਤ ਵਿਚ ਵਰਤੇ ਗਏ ਮੋਟਰਸਾਇਕਲ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ।
ਕੁਲਦੀਪ ਸਿੰਘ ਡੀ.ਐਸ.ਪੀ (ਸਬ-ਡਵੀਜ਼ਨ) ਮਲੇਰਕੋਟਲਾ ਨੇ ਡੀਟੇਲ ਵਿਚ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦੇ ਹੋਇਆ ਨੇ ਦੱਸਿਆ ਕਿ,”ਮਿਤੀ 24-10-24 ਨੂੰ ਦੋਸੀਆਨ ਇਰਫਾਜ ਉਰਫ ਭਾਜੀ ਪੁੱਤਰ ਕਾਮੇ ਖਾਂ ਵਾਸੀ ਬਿੰਜੋਕੀ ਕਲਾ ਥਾਣਾ ਅਮਰਗੜ੍ਹ ਅਤੇ ਦੋਸੀ ਮੁਹੰਮਦ ਇਕਰਾਮ ਉਰਫ ਗੋਰਾ ਪੁੱਤਰ ਅਬਦੁਲ ਸਤਾਰ ਵਾਸੀ ਤਕੀਆ ਮੁਹੱਲਾ,ਕਿਲਾ ਰਹਿਮਤਗੜ੍ਹ, ਮਲੇਰਕੋਟਲਾ ਨੇ ਇਕ ਬਜੁਰਗ ਜਿਸ ਦਾ ਨਾਮ ਮੁਹੰਮਦ ਹਲੀਮ ਪੁੱਤਰ ਭੂਫੇਲ ਵਾਸੀ ਜਵਾਹਰ ਨਗਰ,ਸਿਨੇਮਾ ਰੋਡ ਮਲੇਰਕੋਟਲਾ ਦਾ ਕਾਲਜ ਚੌਕ ਮਲੇਰਕੋਟਲਾ ਸੀ। ਜਦੋ ਉਹ ਆਪਣੀ ਸਕੂਟਰੀ ਪਰ ਸਵਾਰ ਹੋ ਕੇ ਨਿੰਰਕਾਰੀ ਭਵਨ ਵਾਲੀ ਗਲੀ ਵਿਚੋ,ਹੋ ਕੇ ਜਾ ਰਿਹਾ ਸੀ ਤਾ ਦੋਸੀਆਨ ਉਕਤਾਨ ਵੱਲੋ ਆਪਣਾ ਮੋਟਰ ਸਾਇਕਲ ਨੰਬਰ ਪੀ.ਬੀ.ਡੀ.ਐਕਸ-5096 ਮਾਰਕਾ ਟਵਿਸਟਰ ਬਜੁਰਗ ਦੀ ਸਕੂਟਰੀ ਦੇ ਨਾਲ ਬਰਾਬਰ ਲਗਾ ਕੇ ਉਸ ਦੀ ਉਪਰਲੀ ਜੇਬ ਵਿਚੋ,ਉਸ ਦਾ ਮੋਬਾਇਲ ਫੋਨ ਝਪਟ ਮਾਰ ਕੇ ਖੋਹ ਕੇ ਸਮੇਤ ਮੋਟਰ ਸਾਇਕਲ ਦੇ ਭੱਜ ਗਏ ਸਨ।ਜੋ ਮੁਹੰਮਦ ਹਲੀਮ ਉਕਤ ਦੇ ਬਿਆਨ ਪਰ ਮੁੱਕਦਮਾਂ ਨੰਬਰ 159 ਮਿਤੀ 1-11-24 ਅਧੀਨ ਧਾਰਾ 304(2) ਬੀ.ਐਨ.ਐਸ.ਥਾਣਾ ਸਿਟੀ-1 ਮਲੋਰਕੋਟਲਾ ਬਰਖਿਲਾਫ ਉਕਤਾਨ ਦੋਸੀਆਨ ਦਰਜ ਰਜਿਸਟਰ ਕੀਤਾ ਗਿਆ ਸੀ। ਇਸੇ ਤਰਾ ਹੀ ਮਿਤੀ 1-11-24 ਨੂੰ ਉਕਤਾਨ ਦੋਨੋ ਦੋਸੀ ਇਕ ਪ੍ਰਵਾਸੀ ਮਜਦੂਰ ਲੋਡੀਜ਼ ਸਵੀਤਾ ਭਾਰਤੀ ਪੁੱਤਰੀ ਮਦਨ ਰਾਮ ਵਾਸੀ ਨਾਹਰ ਫਾਈਬਰ ਫੈਕਟਰੀ ਜਿੱਤਵਾਲਕਲਾ ਦੀ ਰਹਿਣ ਵਾਲੀ ਹੈ ਅਤੇ ਉਸੇ ਹੀ ਫੈਕਟਰੀ ਵਿਚ ਮਜਦੂਰੀ ਕਰਦੀ ਹੈ ਜਦੋ ਉਹ ਦੁਪਹਿਰ ਸਮੇਂ ਵਕਤ ਕਰੀਬ 1.30 ਪੀ.ਐਮ. ਪਰ ਘਰੇਲੂ ਸਮਾਨ ਲੈਣ ਲਈ ਮਲੇਰਕੋਟਲਾ ਡਾ:ਕਪੂਰ ਵਾਲੀ ਗਲੀ,ਨੇੜੇ ਕਾਲੀ ਮਾਤਾ ਮੰਦਰ ਮਲੇਰਕੋਟਲਾ ਪੈਦਲ ਜਾ ਰਹੀ ਸੀ ਤਾਂ ਇੰਨਾਂ ਦੋਨਾ ਦੋਸੀਆਨ ਉਕਤਾਨ ਨੇ ਆਪਣਾ ਮੋਟਰ ਸਾਇਕਲ ਉਸ ਦੇ ਬਰਾਬਰ ਲਗਾ ਕੇ ਉਸ ਦੇ ਹੱਥ ਵਿਚ ਫੜਿਆ ਮੋਬਾਇਲ ਫੋਨ ਝਪਟ ਮਾਰ ਕੇ ਖੋਹ ਕੇ ਲੈ ਗਏ ਸਨ। ਜੇ ਸਵੀਤਾ ਭਾਰਤੀ ਉਕਤ ਦੇ ਬਿਆਨ ਪਰ ਇਕ ਵੱਖਰਾ ਮੁੱਕਦਮਾਂ ਨੰਬਰ 159 ਮਿਤੀ 1-11-24 ਅਧੀਨ ਧਾਰਾ 304(2) ਬੀ.ਐਨ.ਐਸ.ਥਾਣਾ ਸਿਟੀ-। ਮਲੇਰਕੋਟਲਾ ਬਰਖਿਲਾਫ ਉਕਤਾਨ ਦੋਸੀਆਨ ਦਰਜ ਰਜਿਸਟਰ ਕੀਤਾ ਗਿਆ ਸੀ। ਜੋ ਉਕਤਾਨ ਦੋਨੇ ਮੁਕਦਮਿਆਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੀਨੀਅਰ ਅਫਸਰਾਨ ਵੱਲੋਂ ਇੰਨ:ਸੁਰਿੰਦਰ ਭੱਲਾ ਮੁੱਖ ਅਫਸਰ ਥਾਣਾ ਸਿਟੀ-1 ਮਲੇਰਕੋਟਲਾ ਨੂੰ ਦਿਸਾ ਨਿਰਦੇਸ ਦਿੱਤੇ ਗਏ ਸਨ। ਜੋ ਸ੍ਰੀ ਕੁਲਦੀਪ ਸਿੰਘ ਡੀ.ਐਸ.ਪੀ.ਸਬ-ਡਵੀਜ਼ਨ ਮਲੇਰਕੋਟਲਾ ਦੀ ਸੁਪਰਵੀਜ਼ਨ ਹੇਠ ਏ.ਐਸ.ਆਈ.ਗੁਲਜਾਰ ਸਿੰਘ ਨੇ ਸਮੇਤ ਆਪਣੀ ਟੀਮ ਦੇ ਦੋਸੀਆਨ ਇਰਫਾਜ ਉਰਫ ਭਾਜੀ ਅਤੇ ਦੋਸੀ ਮੁਹੰਮਦ ਇਕਰਾਮ ਉਰਫ ਗੋਰਾ ਉਕਤਾਨ ਨੂੰ ਮਿਤੀ 3-11-24 ਨੂੰ ਸਮੇਤ ਵਾਰਦਾਤ ਵਿਚ ਵਰਤੇ ਗਏ ਮੋਟਰ ਸਾਇਕਲ ਉਕਤ ਦੇ ਗ੍ਰਿਫਤਾਰ ਕਰਕੇ ਇੰਨਾਂ ਦੇ ਕਬਜਾ ਵਿਚੋ ਖੋਹੇ ਗਏ 2 ਮੋਬਾਇਲ ਮੋਕੇ ਪਰ ਬਰਾਮਦ ਕਰਾਏ ਗਏ ਹਨ।
ਇੰਨਾਂ ਦੋਸੀਆਨ ਨੂੰ ਮਾਨਯੋਗ ਅਦਾਲਤ ਮਲੇਰਕੋਟਲਾ ਵਿਖੇ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜੋ ਦੋਰਾਨੇ ਪੁਲਿਸ ਰਿਮਾਂਡ ਇੰਨਾ ਦੋਸੀਆਨ ਉਕਤਾਨ ਪਾਸੋ 13 ਹੋਰ ਕੀਮਤੀ ਮੋਬਾਇਲ ਫੋਨ ਕੁਲ 15 ਮੋਬਾਇਲ ਫੋਨ ਬਰਾਮਦ ਕਰਾਏ ਗਏ ਹਨ।ਜੋ ਦੋਰਾਨੇ ਤਫਤੀਸ ਇਹ ਪਤਾ ਲੱਗਾ ਕਿ ਵਾਰਦਾਤ ਵਿਚ ਵਰਤਿਆ ਗਿਆ ਮੋਟਰ ਸਾਇਕਲ ਵੀ ਇੰਨਾਂ ਦੋਸੀਆਨ ਨੇ ਕੁਝ ਦਿਨ ਪਹਿਲਾ ਲੁਧਿਆਣਾ ਸ਼ਹਿਰ ਤੋ ਚੋਰੀ ਕੀਤਾ ਸੀ। ਜਿਥੇ ਵੀ ਮੋਟਰ ਸਾਇਕਲ ਚੋਰੀ ਹੋਣ ਸਬੰਧੀ ਮੁੱਕਦਮਾਂ ਦਰਜ ਰਜਿਸਟਰ ਹੈ। ਜੋ ਇੰਨਾਂ ਦੋਸੀਆਨ ਵੱਲੋਂ ਕੁਝ ਦਿਨ ਪਹਿਲਾ ਮਿਤੀ 26-10-24 ਨੂੰ ਪਿੰਡ ਰਟੋਲਾ ਤੋਂ ਇਕ ਬਜੁਰਗ ਅਮਰੀਕ ਸਿੰਘ ਦਾ ਮੋਬਾਇਲ ਫੋਨ ਪਹਿਲੇ ਦੀ ਤਰਾ ਆਪਣਾ ਮੋਟਰਸਾਇਕਲ ਅਮਰੀਕ ਸਿੰਘ ਦੀ ਸਕੂਟਰੀ ਦੇ ਨਾਲ ਲਗਾ ਕੇ ਝਪਟ ਮਾਰ ਕੇ ਖੋਹਿਆ ਸੀ ਜਦੋਂ ਕਿ ਉਹ ਆਪਣੀ ਸਕੂਟਰੀ ਪਰ ਸਵਾਰ ਹੋ ਕੇ ਆਪਣੇ ਘਰ ਨੂੰ ਜਾ ਰਿਹਾ ਸੀ। । ਜਿਸ ਸਬੰਧੀ ਥਾਣਾ ਅਮਰਗੜ੍ਹ ਵਿਖੇ ਨਾਮਾਲੂਮ ਦੋਸੀਆਨ ਦੇ ਖਿਲਾਫ ਮੁੱਕਦਮਾਂ ਦਰਜ ਰਜਿਸਟਰ ਕੀਤਾ ਗਿਆ ਸੀ। ਜੋ ਇੰਨਾਂ ਦੋਸੀਆਨ ਦੇ ਗ੍ਰਿਫਤਾਰ ਹੋਣ ਦੇ ਨਾਂਲ ਥਾਣਾ ਸਿਟੀ -1 ਮਲੇਰਕੋਟਲਾ ਦੇ ਖੋਹ ਕੀਤੇ ਗਏ ਮੋਬਾਇਲ ਫੋਨ,ਥਾਣਾ ਅਮਰਗੜ੍ਹ ਦੇ ਏਰੀਆ ਪਿੰਡ ਰਟੋਲਾ ਵਾਲਾ ਖੋਹ ਕੀਤਾ ਮੋਬਾਇਲ ਫੋਨ ਬਰਾਮਦ ਕਰਾਏ ਚੁੱਕੇ ਹਨ ਅਤੇ ਲੁਧਿਆਣਾ ਸ਼ਹਿਰ ਤੋ ਚੋਰੀ ਕੀਤਾ ਗਿਆ ਮੋਟਰ ਸਾਇਕਲ ਵੀ ਬਰਾਮਦ ਕਰਾਇਆ ਜਾ ਚੁੱਕਾ ਹੈ। ਇੰਨਾਂ ਦੋਸੀਆਨ ਦੇ ਗ੍ਰਿਫਤਾਰ ਹੋਣ ਦੇ ਨਾਲ ਨਿਮਨਲਿਖਤ 4 ਮੁੱਕਦਮੇ ਟਰੇਸ ਹੋਏ ਹਨ:-
