ਹੁਸ਼ਿਆਰਪੁਰ ਪੁਲਿਸ ਦੀ ਵੱਡੀ ਕਾਰਵਾਈ, 21600 ਨਸ਼ੀਲੇ ਕੈਪਸੂਲ, 33800 ਨਸ਼ੀਲੀਆਂ ਗੋਲੀਆ ਅਤੇ 10 ਲੱਖ ਰੁਪਏ ਡਰੰਗ ਮਨੀ ਬ੍ਰਾਮਦ

ਮਾਨਯੋਗ ਸੁਰੇਂਦਰ ਲਾਂਬਾ IPS ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਤੇ ਸ਼ਿਕੰਜਾ ਕਸਦੇ ਹੋਏ ਸਰਬਜੀਤ ਸਿੰਘ P.P.S ਪੁਲਿਸ ਕਪਤਾਨ (Investigation) ਹੁਸ਼ਿਆਰਪੁਰ ਅਤੇ ਆਤੀਸ਼ ਭਾਟੀਆ P.P.S ਉਪ ਪੁਲਿਸ ਕਪਤਾਨ (Investigation) ਹੁਸ਼ਿਆਰਪੁਰ ਦੀ ਨਿਗਰਾਨੀ ਹੇਠ Insp. ਗੁਰਪ੍ਰੀਤ ਇੰਚਾਰਜ ਸੀ.ਆਈ.ਏ ਸਟਾਫ ਹੁਸ਼ਿਆਰਪੁਰ ਦੇ ਅਧੀਨ ਵਿਸ਼ੇਸ਼ ਟੀਮ ਵਲੋਂ ਖੂਫੀਆ ਇਤਲਾਹ ਤੇ 21600 ਨਸ਼ੀਲੇ ਕੈਪਸੂਲ ਮਾਰਕਾ PROXYCO-SPAS, 28800 ਨਸ਼ੀਲੀਆਂ ਗੋਲੀਆਂ ALPRAZOLAN, 5000 ਨਸ਼ੀਲੀਆਂ ਗੋਲੀਆਂ ਮਾਰਕਾ (TRAMADOL PROLOLGED-REIEASE 10 ਲੱਖ ਰੁਪਏ ਡਰੱਗ ਮਨੀ ਬ੍ਰਾਮਦ ਕੀਤੀ।

ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵਲੋਂ ਪ੍ਰੈਸ ਨੂੰ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਮਿਤੀ 21-09-2024 ਸੀ.ਆਈ.ਏ. ਸਟਾਫ ਦੀ ਟੀਮ ਨੂੰ ਮੁਖਬਰੀ ਹੋਈ ਸੀ ਕਿ ਮੁਹਲਾ ਜਗਤਪੁਰਾ ਵਿੱਚ ਕੱਪੜੇ ਦੀ ਦੁਕਾਨ ਕਰਨ ਵਾਲਾ ਵਿਅਕਤੀ ਅਜੈ ਵਾਲੀਆ ਪੁੱਤਰ ਵਰਿੰਦਰ ਵਾਲੀਆ ਵਾਸੀ ਮੁਹੱਲਾ ਜਗਤਪੁਰਾ ਥਾਣਾ ਸਿਟੀ ਹੁਸ਼ਿਆਰਪੁਰ ਜੋ ਮੁਹੱਲਾ ਜਗਤਪੁਰਾ ਵਿੱਚ ਕੱਪੜੇ ਦੀ ਦੁਕਾਨ ਕਰਦਾ ਹੈ ਅਤੇ ਆਪਣੀ ਦੁਕਾਨ ਵਿੱਚ ਹੀ ਭਾਰੀ ਮਾਤਰਾ ਵਿੱਚ ਨਸ਼ੇ ਦੀਆ ਗੋਲੀਆ ਵੇਚਣ ਦਾ ਧੰਦਾ ਕਰਦਾ ਹੈ। ਜੇ ਇਸ ਇਤਲਾਹ ਤੇ ਸੀ.ਆਈ.ਏ. ਸਟਾਫ ਦੀ ਟੀਮ ਵਲੋਂ ਅਜੇ ਵਾਲੀਆ ਉਕਤ ਦੀ ਦੁਕਾਨ ਪਰ ਰੇਡ ਕਰਕੇ ਅਜੇ ਵਾਲੀਆ ਨੂੰ ਕਾਬੂ ਕਰਕੇ ਦੁਕਾਨ ਵਿੱਚੋਂ 2400 ਨਸ਼ੀਲੇ ਕੈਪਸੂਲ ਮਾਰਕਾ PROXYCO-SPAS, 5000 ਨਸ਼ੀਲਾ ਗੋਲੀਆ ਮਾਰਕਾ TRAMADOL PROLOLGED-REIEASE, 12 ਹਜਾਰ ਨਸ਼ੀਲੀਆ ਗੋਲੀਆ ਮਾਰਕਾ ALPRAZOLAN ਅਤੇ 5 ਲੱਖ ਰੁਪਏ ਡਰੱਗ ਮਨੀ ਬ੍ਰਾਮਦ ਕਰਕੇ ਉਸ ਖਿਲਾਫ ਮੁੱਕਦਮਾ ਨੰਬਰ ਦਰਜ ਕੀਤਾ ਤੇ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਸੀ।

ਦੋਰਾਨੇ ਪੁਲਿਸ ਰਿਮਾਂਡ ਅਜੈ ਵਾਲੀਆ ਉੱਕਤ ਨੇ ਆਪਣੀ ਪੁੱਛ ਗਿੱਛ ਦੋਰਾਨ ਦੱਸਿਆ ਸੀ ਕਿ ਉਹ ਇਹ ਨਸ਼ੀਲੇ ਕੈਪਸੂਲ ਅਤੇ ਗੋਲੀਆਂ ਰਾਹੁਲ ਯਾਦਵ ਵਾਸੀ ਆਗਰਾ ਪਾਸੋਂ ਕੋਰੀਅਰ ਰਾਹੀਂ ਮੰਗਵਾਉਂਦਾ ਹੈ ਤੇ ਅੱਗੇ ਉਸ ਪਾਸੋਂ ਅਵਤਾਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਜੀਆ ਸਹੋਤਾ ਖੁਰਦ ਥਾਣਾ ਗੜ੍ਹਦੀਵਾਲ ਜਿਲ੍ਹਾ ਹੁਸ਼ਿਆਰਪੁਰ ਕੇਅਰ ਆਫ ਸਹੋਤਾ ਮੈਡੀਕਲ ਸਟੋਰ ਅਤੇ ਕਰਮਜੀਤ ਸਿੰਘ ਉਰਫ ਅਜੈ ਪੁੱਤਰ ਲਾਲ ਸਿੰਘ ਵਾਸੀ ਮੁਹੱਲਾ ਕੀਰਤੀ ਨਗਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਨਸ਼ੀਲਆਂ ਗੋਲੀਆਂ ਅਤੇ ਕੈਪਸੂਲ ਲੈ ਕੇ ਜਾਂਦੇ ਹਨ। ਕਰਮਜੀਤ ਸਿੰਘ ਉਰਫ ਅਜੈ ਉਕਤ ਨੂੰ ਚੈਨਦੀਪ ਸਿੰਘ ਪੁੱਤਰ ਚਰਨ ਸਿੰਘ ਅਤੇ ਇਸਦਾ ਪਿਤਾ ਚਰਨ ਸਿੰਘ ਪੁੱਤਰ ਵਰਿਆਮ ਸਿੰਘ ਵਾਸੀ ਪੁਰਾਣਾ ਬੱਸ ਸਟੈਂਡ ਟਾਂਡਾ ਕੇਅਰ ਆਫ ਰਜਿੰਦਰਾ ਮੈਡੀਕਲ ਸਟੋਰ ਟਾਂਡਾ ਨਸ਼ੀਲੇ ਕੈਪਸੂਲ ਅਤੇ ਨਸ਼ੀਆਂ ਗੋਲੀਆਂ ਮੰਗਵਾਉਣ ਦਾ ਆਡਰ ਦਿੰਦੇ ਸਨ ਅਤੇ ਕਰਮਜੀਤ ਸਿੰਘ ਅੱਗੇ ਅਜੇ ਵਾਲੀਆ ਨੂੰ ਆਡਰ ਦਿੰਦਾ ਸੀ ਜੋ ਅਜੇ ਵਾਲੀਆ ਅੱਗੇ ਰਾਹੁਲ ਯਾਦਵ ਵਾਸੀ ਆਗਰਾ ਪਾਸੋਂ ਨਸ਼ੀਲੇ ਕੈਪਸੂਲ ਅਤੇ ਗੋਲੀਆਂ ਕੋਰੀਅਰ ਰਾਂਹੀ ਮੰਗਵਾ ਦਿੰਦਾ ਸੀ ਜਿਸਤੇ ਕਮਲਜੀਤ ਸਿੰਘ ਇਹਨਾਂ ਨਸ਼ੀਲੀਆਂ ਗੋਲੀਆਂ ਅਤੇ ਨਸ਼ੀਲੇ ਕੈਪਸੂਲਾਂ ਦੀ ਸਪਲਾਈ ਅੱਗ ਚੈਨਦੀਪ ਸਿੰਘ ਅਤੇ ਇਸਦੇ ਭਰਾ ਰਜਿੰਦਰ ਸਿੰਘ ਨੂੰ ਕਰ ਦਿੰਦਾ ਸੀ।

ਚੈਨਦੀਪ ਸਿੰਘ ਨੇ ਪੁੱਛ ਗਿੱਛ ਦੋਰਾਨ ਦੱਸਿਆ ਕਿ ਉਹ ਆਪਣੇ ਭਰਾ ਰਜਿੰਦਰ ਸਿੰਘ ਨਾਲ ਮਿਲ ਕੇ ਆਪਣੇ-ਆਪਣੇ ਮੈਡੀਕਲ ਸਟੋਰਾਂ ਤੋਂ ਨਸ਼ੀਲੇ ਕੈਪਸੂਲ ਅਤੇ ਗੋਲੀਆਂ ਵੇਚਣ ਦਾ ਧੰਦਾ ਕਰਦੇ ਹਨ ਅਤੇ ਉਹਨਾਂ ਨੇ ਨਸ਼ੀਲੇ ਕੈਪਸੂਲ ਅਤੇ ਗੋਲੀਆਂ ਆਪਣੇ ਭਰਾ ਰਜਿੰਦਰ ਸਿੰਘ ਦੇ ਘਰ ਲੁਕਾ ਛਿਪਾ ਕੇ ਰੱਖੇ ਹੋਏ ਹਨ ਜਿਸਤੇ Insp. ਗੁਰਪ੍ਰੀਤ ਇੰਚਾਰਜ ਸੀ.ਆਈ.ਏ ਸਟਾਫ ਹੁਸ਼ਿਆਰਪੁਰ ਨੇ ਸਮੇਤ ਪੁਲਿਸ ਪਾਰਟੀ ਰਜਿੰਦਰ ਸਿੰਘ ਉਕਤ ਦੇ ਘਰ ਪਰ ਰੋਡ ਕੀਤਾ ਜੋ ਤਲਾਸ਼ੀ ਦੌਰਾਨ 16800 ਨਸ਼ੀਲੀਆ ਗੋਲੀਆ ਮਾਰਕਾ ALPRAZOLAM, 19200 ਨਸ਼ੀਲੇ ਕੈਪਸੂਲ ਮਾਰਕਾ PROXYWEL-SPAS ਅਤੇ 5 ਲੱਖ ਰੁਪਏ ਡਰੱਗ ਮਨੀ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਦੋਸ਼ੀਆਂ ਪਾਸੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *