150 ਕਿਲੋਗ੍ਰਾਮ ਡੋਡੇ ਚੁਰਾ ਪੋਸਟ ਬ੍ਰਾਮਦ ਸਮੇਤ ਦੋ ਮੁਲਜ਼ਮ ਗਿਰਫ਼ਤਾਰ

ਜਲੰਧਰ: ਹਰਕਵਲਪ੍ਰੀਤ ਸਿੰਘ ਖੱਖ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ-ਦਿਹਾਤੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀਮਤੀ ਜਸਰੂਪ ਕੌਰ ਆਈ.ਪੀ.ਐਸ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਅਤੇ ਸ੍ਰੀ ਸੁਰਿੰਦਰਪਾਲ ਉਪ-ਪੁਲਿਸ ਕਪਤਾਨ ਸਬ ਡਵੀਜਨ ਕਰਤਾਰਪੁਰ ਜਲੰਧਰ-ਦਿਹਾਤੀ ਦੀ ਅਗਵਾਈ ਹੇਠ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਸੀ.ਆਈ.ਏ ਸਟਾਫ ਜਲੰਧਰ-ਦਿਹਾਤੀ ਦੀ ਟੀਮ ਨੇ ਨੇੜੇ ਰੇਲਵੇ ਫਾਟਕ ਬਿਧੀਪੁਰ ਥਾਣਾ ਮਕਸੂਦਾ ਤੋਂ 150 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਬ੍ਰਾਮਦ ਕਰਕੇ 02 ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਤਲਾ ਹਾਸਲ ਕੀਤੀ ਹੈ।

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਹਰਕੰਵਲਪ੍ਰੀਤ ਸਿੰਘ ਖੱਖ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ-ਦਿਹਾਤੀ ਨੇ ਦਸਿਆ ਕਿ ਮਿਤੀ 24-09-2024 ਨੂੰ ਐਸ.ਆਈ ਨਿਰਮਲ ਸਿੰਘ ਸੀ.ਆਈ.ਏ ਸਟਾਫ ਜਲੰਧਰ- ਦਿਹਾਤੀ ਸਮੇਤ ਪੁਲਿਸ ਪਾਰਟੀ ਬਰਾਏ ਗਸ਼ਤ ਥਾਂ ਚੈਕਿੰਗ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਜਲੰਧਰ ਤੋਂ ਇਲਾਕਾ ਥਾਣਾ ਮਕਸੂਦਾ, ਕਰਤਾਰਪੁਰ ਆਦਿ ਵੱਲ ਨੂੰ ਜਾ ਰਹੇ ਸੀ ਤਾ ਰੇਲਵੇ ਫਾਟਕ ਬਿਧੀਪੁਰ ਮੋੜ ਪਰ ਇੱਕ ਕੈਂਟਰ ਨੰਬਰੀ PB10-HJ-2832 ਮਾਰਕਾ ਅਸ਼ੋਕਾ ਲੇਅਲੈਂਡ ਖੜਾ ਦਿਖਾਈ ਸੀ ਜਿਸਦੇ ਪਾਸ ਮੰਗਲ ਸਿੰਘ ਉਰਫ ਮੰਗਾ ਪੁੱਤਰ ਸੰਮਣ ਸਿੰਘ ਵਾਸੀ ਨੇੜੇ ਸਰਕਾਰੀ ਸਕੂਲ ਫੱਤੂਢੀਂਗਾ ਜਿਲ੍ਹਾ ਕਪੂਰਥਲਾ ਅਤੇ ਜਗਦੇਵ ਸਿੰਘ ਉਰਫ ਜੱਗੂ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਬੂਟਾ ਥਾਣਾ ਸੁਭਾਨਪੁਰ ਜਿਲ੍ਹਾ ਕਪੂਰਥਲਾ ਖੜੇ ਸਨ ਪੁਲਿਸ ਪਾਰਟੀ ਨੂੰ ਸ਼ੱਕ ਪੈਣ ਤੇ ਇਹਨਾ ਵੱਲੋ ਕੋਈ ਤਸੱਲੀ ਬਕਸ਼ ਜਵਾਬ ਨਹੀ ਦਿੱਤਾ ਗਿਆ ਜਿਸ ਸਬੰਧੀ ਮਾਮਲਾ DSP ਸ੍ਰੀ ਸੁਰਿੰਦਰ ਪਾਲ ਸਬ-ਡਵੀਜਨ ਕਰਤਾਰਪੁਰ ਦੇ ਧਿਆਨ ਵਿੱਚ ਲਿਆਂਦਾ ਜੇ ਵੀ ਮੇਕਾ ਪਰ ਆ ਗਏ। DSP ਸੁਰਿੰਦਰ ਪਾਲ, ਸਬ ਡਵੀਜਨ ਕਰਤਾਰਪੁਰ ਨੇ ਆਪਣੀ ਹਾਜਰੀ ਵਿੱਚ ਮੰਗਲ ਸਿੰਘ ਅਤੇ ਜਗਦੇਵ ਸਿੰਘ ਦੀ ਸਹਿਮਤੀ ਅਨੁਸਾਰ ਉਹਨਾਂ ਦੇ ਟਰੈਕ ਦੀ ਤਲਾਸ਼ੀ ਕੀਤੀ ਜਿਸ ਵਿੱਚ ਫੌਜ ਦੇ ਸਮਾਨ ਦੇ ਨਾਲ 10 ਬੋਰੇ ਡੋਡੇ ਚੂਰਾ ਪੋਸਤ ਵਜਨੀ 150 ਕਿਲੋਗ੍ਰਾਮ ਟਰੱਕ ਦੀ ਬੈਂਕ ਸਾਈਡ ਤੋਂ ਬ੍ਰਾਮਦ ਹੋਏ। SI ਨਿਰਮਲ ਸਿੰਘ ਸੀ.ਆਈ.ਏ ਜਲੰਧਰ ਦਿਹਾਤੀ ਦੀ ਟੀਮ ਵੱਲੋਂ ਮੰਗਲ ਸਿੰਘ ਅਤੇ ਜਗਦੇਵ ਸਿੰਘ ਖਿਲਾਫ ਥਾਣਾ ਮਕਸੂਦਾ ਜਿਲ੍ਹਾ ਜਲੰਧਰ ਦਿਹਾਤੀ ਦਰਜ ਰਜਿਸਟਰ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ।

ਇਸ ਸਬੰਧੀ ਪ੍ਰੈਸ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਸ੍ਰੀ ਹਰਕੰਵਲਪ੍ਰੀਤ ਸਿੰਘ ਖੱਖ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ-ਦਿਹਾਤੀ ਜੀ ਨੇ ਦੱਸਿਆ ਕਿ ਮੰਗਲ ਸਿੰਘ ਉਰਫ ਮੰਗਾ ਪੁੱਤਰ ਸੰਮਣ ਸਿੰਘ ਵਾਸੀ ਨੇੜੈ ਸਰਕਾਰੀ ਸਕੂਲ ਫੱਤੂਢੀਂਗਾ ਥਾਣਾ ਫੱਤੂਢੀਂਗਾ ਜਿਲਾ ਕਪੂਰਥਲਾ ਜਿਸ ਪਰ ਪਹਿਲਾ ਵੀ ਨਸ਼ਾ ਤਸਕਰੀ ਦਾ ਮੁਕਦਮਾ ਦਰਜ ਹੈ। ਜੋ ਹੁਣ ਆਪਣੇ ਸਾਥੀ ਜਗਦੇਵ ਸਿੰਘ ਉਰਫ ਜੱਗੂ ਨਾਲ ਰੱਲ ਕੇ ਟਰੱਕ ਦੇ ਮਾਲਕ ਬਲਵੰਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਫੱਤੂਢੀਂਗਾ ਜਿਲ੍ਹਾ ਕਪੂਰਥਲਾ ਨਾਲ ਰਲ ਕੇ ਫੌਜ ਦੇ ਸਮਾਨ ਦੀ ਢੋਹ ਢਵਾਈ ਦੀ ਆੜ ਵਿਚ ਨਸ਼ਾ ਤਸਕਰੀ ਕਰਨ ਲੱਗ ਪਏ ਅਤੇ ਕੁਇੰਟਲਾ ਦੇ ਹਿਸਾਬ ਨਾਲ ਭੁੱਕੀ ਸਸਤੇ ਭਾਅ ਪਿੰਡ ਪੱਕੀ ਡੈਲਟਾਗੰਜ ਝਾਰਖੰਡ ਤੋਂ ਲਿਆ ਕੇ ਮਹਿੰਗੇ ਭਾਅ ਕਿਲੋ-ਕਿਲੋ ਦੇ ਹਿਸਾਬ ਨਾਲ ਕਪੂਰਥਲਾ ਅਤੇ ਆਸ ਪਾਸ ਦੇ ਇਲਾਕਾ ਵਿੱਚ ਸਪਲਾਈ ਕਰਦੇ ਹਨ। ਪੁਲਿਸ ਅਤੇ ਹੋਰ ਏਜੰਸੀਆ ਨੂੰ ਚਕਮਾ ਦੇਣ ਲਈ ਨਾਕੇ ਤੇ ਚੈਕਿੰਗ ਦੋਰਾਨ ਫੌਜ ਦਾ ਸਮਾਨ ਕਹਿ ਕੇ ਕਾਗਜ ਪੱਤਰ ਦਿਖਾ ਕੇ ਨਿਕਲ ਜਾਂਦੇ ਸਨ। ਇਹ ਖੇਪ ਫੱਤੂਢੀਂਗਾ ਜਿਲ੍ਹਾ ਕਪੂਰਥਲਾ ਦੇ ਇਲਾਕਾ ਵਿੱਚ ਸਪਲਾਈ ਹੋਣੀ ਸੀ ਜਿਸ ਨੂੰ ਗੱਡੀ ਦੇ ਮਾਲਕ ਬਲਵੰਤ ਸਿੰਘ ਵਲੋਂ ਸਪਲਾਈ ਕੀਤਾ ਜਾਣਾ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਤੇ ਭਾਰਤੀ ਫੋਜ ਦੇ ਸਮਾਨ ਦੀ ਆੜ ਵਿੱਚ ਨਸ਼ੇ ਦੀ ਸਪਲਾਈ ਨੂੰ ਤੋੜਦੇ ਹੋਏ ਜਲੰਧਰ ਦਿਹਾਤੀ ਪੁਲਿਸ ਨੇ ਇਸ ਬਾਬਤ ਫੌਜ ਦੀ ਆਰਮੀ ਇੰਟੇਲੀਜੈਂਸ ਨਾਲ ਵੀ ਸੰਪਕ ਸਾਧਿਆ ਹੈ। ਦੋਸੀਆਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਇਹਨਾਂ ਪਾਸੋ ਹੋਰ ਢੁਘਾਈ ਕੀਤੀ ਜਾਵੇਗੀ ਅਤੇ ਬਲਵੰਤ ਸਿੰਘ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *